ਪੰਨਾ:ਸਿੱਖ ਤੇ ਸਿੱਖੀ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਕਾਫ਼ੀ ਹੱਦ ਤਕ ਪਿਆਸ ਬੁਝਾ ਸਕਦਾ ਹੈ । ਇਸ ਤੋਂ ਛੁਟ ਵੈਦਿਕ ਜੋਤਿਸ਼ ਦੇ ਵਿਸ਼ੇ ਵੀ ਖੁਲ੍ਹੇ ਹਨ । ਹੁਣ ਹਿੰਦੀ ਵਿਚ ਵੀਹਵੀਂ ਸਦੀ ਦੀਆਂ ਸਾਇੰਸ ਆਦਿ ਵਿਦਿਆ ਉਤੇ ਵੀ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ । ਹਿੰਦੂ, ਉਰਦੂ, ਫਾਰਸੀ ਤੇ ਅੰਗ੍ਰੇਜ਼ੀ ਵਲ ਵੀ ਪੂਰਾ ਧਿਆਨ ਦੇਂਦਾ ਹੈ । ਜਦੋਂ ਅੰਗ੍ਰੇਜ਼ ਆਏ ਤਾਂ ਹਿੰਦੂ ਨੇ ਸਭ ਤੋਂ ਪਹਿਲਾਂ ਅੰਗ੍ਰੇਜ਼ੀ ਸਿਖੀ, ਏਹ ' ਠੀਕ ਹੈ ਕਿ ਬਹੁਤਿਆਂ ਨੇ ਤਾਂ ਬਾਣੀਏ ਪਣੇ ਕਰਕੇ ਹੀ ਸਿਖੀ ਕਿ ਚਲੋ ਸਾਹਿਬ ਦੀ ਨੌਕਰੀ ਹੀ ਕਰਾਂਗੇ । ਪਰ ਕਈਆਂ ਨੂੰ ਇਲਮ ਨਾਲ ਵੀ ਪਿਆਰ ਸੀ। ਏਸੇ ਲਈ ਓਹ ਏਧਰ ਜੁਟ ਪਏ। ਨਤੀਜਾ ਏਹ ਨਿਕਲਿਆ ਕਿ ਹਿੰਦੂ ਮੁਸਲਮਾਨ ਤੋਂ ਮੋਹਰੇ ਹੋ ਗਿਆ। ਭਾਵੇਂ ਹਿੰਦੂ ਹਜ਼ਾਰ ਕੁ ਵਰ੍ਹੇ ਤੋਂ ਸਮੇਂ ਦੇ ਹਾਕਮਾਂ ਪਾਸੋਂ ਲੁਟੀਂਦਾ ਆ ਰਿਹਾ ਸੀ ਪਰ ਬਾਹਰਲਿਆਂ ਦੇਸ਼ਾਂ ਨਾਲ ਬਿਉਪਾਰ ਵਗ਼ੈਰਾ ਕਰ ਕੇ ਓਹਨਾਂ ਰਹਿ ਚੁਕੇ ਹਾਕਮਾਂ ਤੋਂ ਮਾਇਕ ਤੇ ਦਿਮਾਗ਼ੀ ਹਾਲਤ ਵਿਚ ਕਿਤੇ ਅਗੇ ਨਿਕਲ ਗਿਆ । ਏਹਦਾ ਕਾਰਨ ਹਿੰਦੂ ਦਾ ਇਲਮ-ਪਿਆਰ ਹੈ । ਮੁਸਲਮਾਨ, ਅੰਗ੍ਰੇਜ਼ੀ ਤੋਂ ਨੱਕ ਮੂੰਹ ਵੱਟਦੇ ਸਨ ਏਸੇ ਲਈ ਪਿਛੇ ਪੈ ਗਏ । ਏਹ ਘਾਟੇ ਦੀ ਗਲ ਸਭ ਤੋਂ ਪਹਿਲਾਂ ਸਰ ਸੱਯਦ ਨੇ ਲੱਭੀ । ਹਿੰਦੂ ਨੇ ਆਪਣੇ ਪੁਰਾਣੇ ਇਲਮ ਨੂੰ ਸੰਭਾਲਣ ਲਈ ਤੇ ਨਵੀਂ ਵਿਦਿਆ ਨੂੰ ਆਪਣੇ ਫਾਇਦੇ ਲਈ ਵਰਤਣ ਵਾਸਤੇ ਸ਼ਾਂਤੀ ਨਿਕੇਤਨ ਤੇ ਹਿੰਦੂ ਯੂਨੀਵਰਸਟੀ ਕਾਇਮ ਕੀਤੀ, ਏਸ ਤਰ੍ਹਾਂ ਆਪਣੀ ਵਿਦਿਆ ਦੀਆਂ ਜੜ੍ਹਾਂ ਪਤਾਲ ਵਿਚ ਲਾ ਦਿਤੀਆਂ । ਹਿੰਦੂ ਜਿਵੇਂ ਪੰਜਾਬ ਵਿਚ ਹਿੰਦੀ ਦਾ ਪ੍ਰਚਾਰ ਕਰ ਰਿਹਾ ਹੈ । ਦਸਣ ਦੀ ਲੋੜ ਨਹੀਂ। ਹਿੰਦੂ ਹਿੰਦੁਸਤਾਨੀ ਦਾ ਡੰਕਾ ਵਜਾਉਂਦਾ ਹੋਇਆ ਵੀ, ਹਿੰਦੀ ਦੇ ਵਾਧੇ ਦਾ ਚਾਹਵਾਨ ਹੈ। ਓਹ ਸਮਝਦਾ ਹੈ ਕਿ ਹਿੰਦੁਸਤਾਨੀ ਰਾਹੀਂ ਹਿੰਦੂਆਂ ਨੂੰ ਪੂਰੀ ਤਰ੍ਹਾਂ ਨਹੀਂ ਉਠਾਇਆ ਜਾ ਸਕੇਗਾ। ਏਸੇ ਲਈ ਡਾਕਟਰ ਰਾਜਿੰਦਰ ਪ੍ਰਸ਼ਾਦ ਜੀ ਨੇ ਹਿੰਦੂ ਯੂਨੀਵਰਸਟੀ ਦੀ ਸੰਨ ੪੬ ਦੀ ਕੌਨਵੇਕੇਸ਼ਨ ਸਮੇਂ ਸਭ ਤਰ੍ਹਾਂ ਦੇ ਮਜ਼ਮੂਨ ਹਿੰਦੀ ਵਿਚ ਪੜ੍ਹਾਉਣ ਤੇ ਜ਼ੋਰ ਦਿਤਾ। ਡਾਕਟਰ ਸਾਹਿਬ ਮਾਲਵੀ ਜੀ ਦੇ ਭਾਵ ਨੂੰ

੧੬੨