ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝਦੇ ਹਨ । ਇਸ ਲਈ ਉਹਨਾਂ ਕਿਹਾ ਕਿ ਪੰਡਿਤ ਮਾਲਵੀ ਜੀ ਦੀ ਰਖੀ ਨੀਂਹ ਉੱਤੇ ਹੀ ਸ਼ਾਨਦਾਰ ਇਮਾਰਤ ਬਣਾਈ ਜਾਵੇ । ਜੇ ਏਹ ਮੰਨੀਏ ਪਈ ਹਿੰਦੂ ਵੀਰ ਅਮੀਰ ਹੋਣ ਕਰਕੇ ਐਨਾ ਕੁਝ ਕਰ ਗਏ, ਤਾਂ ਅਸੀਂ ਵੀ ਰਿਆਸਤਾਂ ਦੀ ਮਦਦ ਨਾਲ ਬਥੇਰਾ ਕੁਝ ਕਰ ਸਕਦੇ ਹਾਂ । ਲੱਕ ਬੰਨ੍ਹ ਲਈਏ ਤਾਂ ਬੰਗਾਲੀਆਂ ਜਿਹਾ ਨ ਸਹੀ ਛੋਟਾ ਜਿਹਾ ਸ਼ਾਂਤੀ ਨਿਕੇਤਨ ਜ਼ਰੂਰ ਬਣਾ ਸਕਦੇ ਹਾਂ । ਓਹਨਾਂ ਬੰਗਾਲੀ ਭਾਸ਼ਾ ਨੂੰ ਬਹੁਤਾ ਮਾਨ ਦਿੱਤਾ ਹੈ ਤੇ ਹੋਰ ਜ਼ਬਾਨਾਂ ਨੂੰ ਵੀ ਭੁਲਾਇਆ ਨਹੀਂ । ਏਸੇ ਤਰ੍ਹਾਂ ਅਸੀਂ ਵੀ ਪੰਜਾਬੀ ਨਾਲ ਪਿਆਰ ਕਰਨਾ ਹੈ, ਆਪਣੇ ਅਨਪੜ੍ਹ ਵੀਰਾਂ ਨੂੰ ਏਸ ਰਾਹੀਂ ਸਿਆਣੇ ਬਣਾਉਣਾ ਹੈ ਤੇ ਦਾ ਇਲਮ ਵਧਾਉਣ ਲਈ ਹੋਰਨਾਂ ਬੋਲੀਆਂ ਤੋਂ ਵੀ ਅਨਜਾਣ ਨਹੀਂ ਰਹਿਣਾ । ਦੂਜੀਆਂ ਬੋਲੀਆਂ ਪੜ੍ਹ ਕੇ ਅਸੀਂ ਹਰਨਾਂ ਵੀਰਾਂ ਨੂੰ ਆਪਣਿਆਂ ਦਿਲਾਂ ਦੀਆਂ ਦਸਣੀਆਂ ਹਨ।

ਹੁਣ ਮੁਸਲਮਾਨਾਂ ਵਲ ਵੀ ਝਾਤ ਮਾਰੋ। ਮੁਸਲਮਾਨ ਵੀਰ ਪਹਿਲੀ ਨਜ਼ਰੇ ਤਾਂ ਬਹੁਤ ਕੱਟੜ ਜਾਪਦੇ ਹਨ, ਪਰ ਕਿਉਂਕਿ ਓਹਨਾਂ ਮਗਰ ਅਰਬੀ, ਫਾਰਸੀ ਦਾ ਇਲਮ ਤੇ ਅੱਧੀ ਦੁਨੀਆਂ ਉਤੇ ਰਾਜ ਕੀਤੇ ਤਜਰਬੇ ਦਾ ਰਤੀ ਮਾਸਾ ਅਸਰ ਹੈ, ਏਸ ਲਈ ਓਹ ਕੱਟੜ ਹੋਂਦੇ ਹੋਏ ਵੀ ਕੱਟੜ ਨਹੀਂ । ਓਹਨਾਂ ਨੂੰ ਆਪਣੇ ਬੰਦੇ ਉਤੇ ਇਤਬਾਰ ਕਰਨਾ ਆਉਂਦਾ ਹੈ ਤੇ ਪੜ੍ਹੇ ਹੋਏ ਬੰਦੇ ਤੋਂ ਕੰਮ ਲੈਣ ਦੀ ਵੀ ਜਾਚ ਹੈ । ਓਹ ਏਹ ਨਹੀਂ ਕਹਿੰਦੇ ਕਿ ਮੁਸਲਮਾਨ ਹੈ, ਆਪੇ ਮੁਸਲਮਾਨਾਂ ਲਈ ਕਰੇਗਾ, ਸਗੋਂ ਉਤਸ਼ਾਹ ਦੇ ਕੇ ਓਹਦੇ ਪਿੱਛੇ ਲਗਦੇ ਹਨ। ਮਿਸਾਲ ਵਜੋਂ ਮਿਸਟਰ ਜਿਨਾਹ ਲੈ ਲਵੋ । ਉਪਰਲੇ ਹਲਕੇ ਨੇ ਤਾਂ ਭਾਵੇਂ ਜਿਨਾਹ ਸਾਹਿਬ ਨੂੰ ਸਰਕਾਰ ਦੇ ਇਸ਼ਾਰੇ ਉੱਤੇ ਹੀ ਲੀਡਰ ਬਣਾਇਆ ਹੋਵੇ ਪਰ ਅਨਪੜ੍ਹ, ਜੋ ਸਰਕਾਰ ਦੇ ਬਰਖਿਲਾਫ ਵੀ ਹਨ, ਓਹ ਵੀ ਕਾਇਦਾ ਆਜ਼ਮ ਮੰਨਦੇ ਹਨ । ਓਹ ਸ਼ਰਾਅ ਦੀਆਂ ਪਾਬੰਦੀਆਂ ,ਦੇ ਖਾਸ ਹਾਮੀ ਹੋਂਦੇ ਹੋਏ ਵੀ, ਜਿਨਾਹ ਸਾਹਿਬ ਨੂੰ ਪੱਕਾ ਮੁਸਲਮਾਨ ਹੀ ਗਿਣਦੇ ਹਨ ; ਹਾਲਾ ਕਿ ਜਿਨਾਹ ਸਾਹਿਬ ਸ਼ਰਾਅ ਦੀ ਕਸੌਟੀ ਉਤੇ

੧੬੩