ਪੰਨਾ:ਸਿੱਖ ਤੇ ਸਿੱਖੀ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਤਰਾਂ ਵੀ ਪੂਰੇ ਨਹੀਂ ਉਤਰਦੇ। ਏਹ ਸਵਾਲ ਵਖਰਾ ਹੈ ਕਿ ਮੁਸਲਮਾਨਾਂ ਨੂੰ ਜਿਨਾਹ ਸਾਹਿਬ ਠੀਕ ਲੀਡ ਨਹੀਂ ਦੇ ਰਹੇ । ਦੇਖਣਾ ਤਾਂ ਏਹ ਹੈ ਕਿ ਮੁਸਲਿਮ ਜਨਤਾ ਕੱਟੜਤਾ ਨੂੰ ਛੱਡ ਕੇ, ਕਿਸ ਤਰ੍ਹਾਂ ਸ਼ਰਾਅ ਤੋਂ ਘੁਬੇ ਭਰਾ ਨੂੰ ਵੀ ਲੀਡਰ ਮੰਨ ਰਹੀ ਹੈ। ਇਹ ਗੱਲ ਸਾਡੇ ਵਿਚ ਨਹੀਂ । ਸਿਖ ਆਗੂ ਜੇ ਕਿਤੇ ਅਸੂਲ ਦੀ ਕਾਰੋਂ ਜ਼ਰਾ ਵੀ ਬਾਹਰ ਹੋ ਜਾਵੇ ਤਾਂ ਸਾਰੀ ਉਮਰ ਲਈ ਬਦਨਾਮ ਹੋ ਜਾਂਦਾ ਹੈ, ਅਸੀਂ ਆਪ ਕਮਜ਼ੋਰੀਆਂ ਦਾ ਸ਼ਿਕਾਰ ਹੋਂਦੇ ਹੋਏ ਵੀ ਓਹਦੀ ਸੁਣੀ ਸਣਾਈ ਕਮਜ਼ੋਰੀ ਵਲ ਉਂਗਲਾਂ ਕਰਦੇ ਹਾਂ । ਓਹਦੇ ਇਲਮ, ਸੇਵਾ ਤੇ ਸਿਆਣਪ ਦੀ ਕਦਰ ਨ ਕਰਦੇ ਹੋਏ ਆਪਣੀ ਕੌਮੀ ਉੱਨਤੀ ਦੇ ਪੈਰੀਂ ਕੁਹਾੜਾ ਮਾਰਦੇ ਬਹਿੰਦੇ ਹਾਂ ।
ਈਸਾਈ ਵੀਰਾਂ ਤੋਂ ਅਸੀਂ ਨਾ ਹੀ ਪ੍ਰਚਾਰ ਦਾ ਤਰੀਕਾ ਸਿਖਿਆ ਤੇ ਨਾ ਹੀ ਆਪਣੇ ਨੀਵੇਂ ਭਰਾਵਾਂ ਦੀ ਕਦਰ ਕਰਨ ਦੀ ਜਾਚ ਸਿੱਖੀ । ਅਸੀਂ ਕਿੰਨਾ ਹੀ ਚਿਰ ਆਪ ਅਖੌਤੀ ਅਛੂਤਾਂ ਭਰਾਵਾਂ ਨੂੰ ਪਰ੍ਰਾਂ ਧੱਕੀ ਰਖਿਆ । ਜਦੋਂ ਓਹ ਈਸਾਈ ਹੋ ਕੇ ਗੁਰਦੁਵਾਰਿਆਂ ਵਿਚ ਆਏ, ਤੇ ਅਸੀਂ ਓਹਨਾਂ ਦੇ ਨਵੇਂ ਰੂਪ ਦੀ ਇੱਜ਼ਤ ਕਰਨ ਲਈ ਮਜਬੂਰ ਹੋਏ, ਤਦ ਕਿਥੇ ਜਾ ਕੇ ਸਾਡੀਆਂ ਅੱਖਾਂ ਖੁਲ੍ਹੀਆਂ। ਅਸੀਂ ਕਮਯੂਨਿਸਟ ਆਦਿ ਲਹਿਰਾਂ ਦੇ ਗੁਣ ਵੀ ਲੈਣੇ ਹਨ । ਏਹ ਤਹਿਰੀਕਾਂ ਰਰੀਬਾਂ ਦੀ ਹਮਾਇਤ ਕਰਦੀਆਂ ਹਨ ਤੇ ਗੁਰਸਿੱਖੀ ਦਾ ਅਸੂਲ ਵੀ ਏਹੋ ਹੈ ਕਿ ਗ੍ਰੀਬ ਕਾ ਮੂੰਹ ਗੁਰ ਕੀ ਗੋਲਕ ਹੈ। ਸੋ ਜੋ ਗਰੀਬਾਂ ਦਾ ਢਿੱਡ ਭਰਨ ਲਈ ਕੋਈ ਚੰਗੀ ਵਿਉਂਤ ਨਿਕਲ ਆਵੇ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ।

੧੬੪