ਪੰਨਾ:ਸਿੱਖ ਤੇ ਸਿੱਖੀ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਤੇ ਚਿੱਤ੍ਰਕਲਾ

ਗੁਰੁ ਸਾਹਿਬਾਨ ਦਾ ਚਿਤ੍ਰਕਾਰੀ ਨਾਲ ਪਿਆਰ ਦਸ ਚੁਕਾ ਹਾਂ। ਹੁਣ ਮੈਂ ਕਲਗੀਧਰ ਜੀ ਤੋਂ ਮਗਰਲਾ ਸਮਾਂ ਲੈਂਦਾ ਹਾਂ । ਬਾਬਾ ਬੰਦਾ ਜੀ ਪੰਜਾਬ ਵਿਚ ਆਏ, ਬੀਰ-ਰਸ ਤੇ ਰਾਜਨੀਤੀ, ਚੜ੍ਹਦੀਆਂ ਕਲਾਂ ਵਿਚ ਗਈਆਂ । ਖਾਲਸੇ ਦੇ ਜੋਸ਼ ਨੇ ਸਰਹਿੰਦ ਦੀਆਂ, ਹਵੇਲੀਆਂ ਨੂੰ ਸਣੇ ਮੁਗ਼ਲਈ ਮੋਹਰਾਕਸ਼ੀ ਦੇ ਆਹਲਾ ਨਮੂਨਿਆਂ ਦੇ, ਨਾਸ਼ ਕੀਤਾ । ਅੱਜ ਵੀ ਸਰਹਿੰਦ ਦੇ ਖੰਡਰਾਂ ਵਿਚ ਕਲਾ ਲੁਕੀ ਹੋਈ ਲਭਦੀ ਹੈ । ਓਸ ਵੇਲੇ ਸਿੰਘ ਗੁਰੂ ਸਾਹਿਬਾਂ ਦੇ ਚਿਤ੍ਰ ਨਹੀਂ ਬਣਵਾ ਸਕੇ ਸਨ । ਫੇਰ ਮੁਗਲਾਂ ਦੀਆਂ ਹਵੇਲੀਆਂ ਵਿਚ ਆਰਟ ਨੂੰ ਕਿਸ ਤਰ੍ਹਾਂ ਰਖਦੇ ? ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਝ ਪਰਗਣਿਆਂ ਤੇ ਰਾਜ ਵੀ ਕੀਤਾ । ਸੀਸ ਤੇ ਕਲਗੀ ਜਿਗਾ ਵੀ ਲਾਈ । ਸ਼ਹਿਨਸ਼ਾਹੀ ਠਾਠ ਵੀ ਹੋਇਆ । ਜ਼ਮਾਨਾ ਉਲਦ ਪਲਦ ਦਾ ਸੀ । ਹੁਨਰ ਵਲ ਖਿਆਲ ਨਾ ਗਿਆ। ਏਸੇ ਕਰ ਕੇ ਖਾਲਸੇ ਦੇ ਮਹਾਂ ਜਰਨੈਲ ਬਾਬਾ ਬੰਦਾ ਸਿੰਘ ਦੀ ਅਸਲੀ ਤਸਵੀਰ ਹੀ ਮਿਲਣੀ ਮੁਸ਼ਕਲ ਹੋਈ ਹੋਈ ਹੈ।

ਰਾਜ-ਰੌਲੇ ਕਰ ਕੇ ਮੁਸੱਵਰ ਛਪ ਖਲੋਤੇ । ਮਿਸਲਾਂ ਦਾ ਮੁਢਲਾ ਸਮਾਂ ਵੀ ਏਸੇ ਤਰ੍ਹਾਂ ਬੀਤ ਗਿਆ । ਮਿਸਲਾਂ ਦੇ ਭਰ ਜੋਬਨ ਵੇਲ ਮਿਸਲਦਾਰਾਂ ਨੂੰ ਹੁਨਰ ਦਾ ਸ਼ੌਕ ਪਿਆ । ਪਰ ਏਸ ਵੇਲੇ ਦਾ ਸਾਨੂੰ ਨਾਮ ਚਿਤ੍ਰਕਾਰ ਕੋਈ ਨਹੀਂ ਦਿਸਦਾ। ਏਸ ਵਕਤ ਦੀਆਂ ਮੂਰਤਾਂ ਮੁਗ਼ਲ ਕਲਮ ਦੇ ਅਸਰ ਥੱਲੇ ਸਨ। ਕੁਝ ਚਿਰ ਪਿਛੋਂ ਪਹਾੜੀ ਜਾਂ ਕਾਂਗੜਾ ਕਲਮ ਦਾ ਰੰਗ ਚੜ੍ਹਿਆ । ਪਰ ਵਧੀਆ ਹੁਨਰ ਦੇਖਣ ਵਿਚ

੧੬੫