ਪੰਨਾ:ਸਿੱਖ ਤੇ ਸਿੱਖੀ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਆਇਆ। ਸ਼ਾਇਦ ਏਨ੍ਹੀਂ ਦਿਨੀਂ ਹੀ ਜਨਮ ਸਾਖੀਆਂ ਚਿਤਰੀਨ ਦੀ ਪਿਰਤ ਪੈ ਗਈ ਸੀ ।
ਮਹਾਰਾਜਾ ਰਣਜੀਤ ਸਿੰਘ ਦੇ ਆਉਣ ਨਾਲ ਹੋਰ ਹੁਨਰਾਂ ਦੇ ਨਾਲ ਮੁਸੱਵਰੀ ਵੀ ਚਮਕੀ । ਲਾਹੋਰ ਦੇ ਕਿਲੇ ਵਿਚ ਤੇ ਖਾਸ ਕਰ ਕੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ, ਮੋਹਰਾ-ਕਸ਼ੀ, ਟੁਕੜੀ ਤੇ ਗਚ ਦਾ ਹੁਨਰ ਵਾਹਵਾ ਚਮਕਿਆ । ਮੋਹਰਾ-ਕਸ਼ੀ ਦਾ ਨਾਮੀ ਉਸਤਾਦ ਭਾਈ ਕੇਹਰ ਸਿੰਘ ਹਇਆ । ਸਿਖ ਸਰਦਾਰਾਂ ਦੀਆਂ ਹਵੇਲੀਆਂ ਹੁਨਰ ਦੀਆਂ ਖਾਨਾਂ ਬਣ ਗਈਆਂ । ਟੁਕੜੀ ਤੇ ਮੋਹਰਾ-ਕਸ਼ੀ ਤੋਂ ਛੁਟ, ਛੋਟੀਆਂ ਛੋਟੀਆਂ ਫੱਟੀਆਂ ਉਤੇ ਰੋਗਨ ਨਾਲ ਵੇਲਾਂ ਬੂਟੇ ਵਾਹ ਕੇ, ਗਜ਼ਬ ਦੀਆਂ ਗਿਰਾਹ ਨਾਲ ਛੱਤਾਂ ਸਜਾਈਆਂ ਜਾਂਦੀਆਂ । ਵੱਡਿਆਂ ਵੱਡਿਆਂ ਸ਼ੀਸ਼ਿਆਂ ਉਤੇ ਜੜਤ-ਕਾਰੀ ਕੀਤੀ ਜਾਂਦੀ, ਏਨ੍ਹਾਂ ਨੂੰ ਕੰਧਾਂ ਵਿਚ ਲਾਇਆ ਜਾਂਦਾ ਸੀ । ਸ਼ੀਸ਼ੇ ਦੇ ਇਕ ਪਾਸੇ ਕੰਧ ਪੋਲੀ ਹੋਂਦੀ ਤੇ ਓਹਦੇ ਵਿਚੋਂ ਲੋਹੇ ਦੇ ਪਤਰੇ ਦਾ ਪੜਦਾ ਹੋਂਦਾ ਸੀ, ਜਿਹੜਾ ਵੇਲੇ-ਕੁਵੇਲੇ ਸ਼ੀਸ਼ੇ ਦੇ ਦਰਸ਼ਨ ਕਰਾਉਂਦਾ ਤੇ ਲੁਕਾਉਂਦਾ ਸੀ । ਪੜਦੇ ਉਤੇ ਰੋਗਨੀ ਚਿਤ੍ਰਕਾਰੀ ਹੋਂਦੀ ਸੀ ।
ਏਸ ਤੋਂ ਛੁਟ, ਕਾਰੀਗਰਾਂ ਅਬਰਕ, ਹਾਥੀ, ਦੰਦ ਤੇ ਅਨੋਖੀ ਕਿਸਮ ਦੇ ਪੱਥਰਾਂ ਉਤੇ ਵੀ ਤਸਵੀਰਾਂ ਖਿਚੀਆਂ । ਤਾਂਬੇ ਟੀਨ ਆਦਿ ਦੇ ਪਤਰੇ ਦੀਆਂ ਪੱਖੀਆਂ ਆਦਿ ਆਮ ਵਰਤੋਂ ਵਾਲੀਆਂ ਚੀਜ਼ਾਂ ਉਤੇ ਸੋਹਣੀ ਚਿਤ੍ਰਕਾਰੀ ਕੀਤੀ । ਏਸ ਸਮੇਂ ਜਿੰਨਾ ਚਿੱਤ੍ਰਕਾਰੀ ਦਾ ਪਰਚਾਰ ਪੰਜਾਬ ਵਿਚ ਹੋਇਆ, ਓਨਾ ਸ਼ਾਇਣ ਸ਼ਹਿਨਸ਼ਾਹ ਜਹਾਂਗੀਰ ਦੇ ਵਕਤ ਵਿਚ ਵੀ ਏਥੇ ਨਾ ਹੋਇਆ ਹੋਵੇ ।
ਪੰਜਾਬ ਦੀ ਰਾਜਨੀਤੀ ਦੇ ਮਹਾਂ ਵਿਦਵਾਨ ਮਹਾਰਾਜਾ ਰਣਜੀਤ ਸਿੰਘ ਨੇ, ਯੂਰਪੀ ਮੁਸੱਵਰਾਂ ਵਰਾਂ ਤੋਂ ਵੀ ਆਪਣੇ ਘਰਾਣੇ ਦੀਆਂ ਤਸਵੀਰਾਂ ਬਣਵਾਈਆਂ, ਜਿਸ ਦਾ ਸਦਕਾ ਪੰਜਾਬੀ ਮਸੱਵਰਾਂ ਨੂੰ ਨਵਾਂ ਹੁਨਰ ਹੁਲਾਰਾ ਮਿਲਿਆ ।

ਮਹਾਰਾਜਾ ਸ਼ੇਰ ਸਿੰਘ ਦੇ ਦਰਬਾਰੀ ਅਸੀਂ ਵਰ ਭਾਈ ਕ੍ਰਿਸ਼ਨ ਸਿੰਘ ਸਨ, ਜਿਨ੍ਹਾਂ ਸਿਖ ਸਕੂਲਾਂ ਦੀ ਨੀਂਹ ਧਰੀ । ਰਾਜ ਕਰਦੀ ਪਿੱਛੋਂ

੧੬੬