ਪੰਨਾ:ਸਿੱਖ ਤੇ ਸਿੱਖੀ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ । ਏਹ ਪੰਥ ਦੇ ਸ਼ਹੀਦਾਂ, ਗੁਣੀਆਂ ਤੇ ਗਿਆਨੀਆਂ ਦੀਆਂ ਬਣਾਈਆਂ ਗਈਆਂ ਸਨ । ਜੋਸ਼ ਵਿਚ ਆਈਆਂ ਅਕਾਲੀ ਫੌਜਾਂ ਨੇ ਬਿਨਾ ਫੋਟੋ ਲਾਹੇ, ਥੜ੍ਹੇ ਨੂੰ ਪੱਧਰਾ ਕਰ ਸੁਟਿਆ ।
ਸਿੰਘ ਸਭਾ ਤੋਂ ਪਹਿਲਾਂ ਸਿੱਖਾਂ ਵਿਚ ਤਸਵੀਰ-ਪ੍ਰਸਤੀ ਸ਼ੂਰੁ ਹੋ ਗਈ ਸੀ । ਗੁਲਾਮ ਸਿਖ ਜਨਤਾ ਥਿੜਕ ਚੁੱਕੀ ਸੀ। ਇਲਮ ਤੇ ਬਿਉਪਾਰ ਵੀ ਚੰਗਾ ਨਹੀਂ ਸੀ ਲਗਦਾ। ਜੀਉਣ ਦੀ ਇੱਛਾ ਜ਼ਰੂਰ ਸੀ। ਆਮ ਸਿੱਖਾਂ ਨੇ ਸੁਖੀ ਰਹਿਣ ਲਈ ਮੂਰਤਾਂ ਅਗੇ ਜੋਦੜੀਆਂ ਕਰਨੀਆਂ ਸ਼ੁਰੂ ਕੀਤੀਆਂ । ਭਾਈ ਦਿੱਤ ਸਿੰਘ ਜਿਹੇ ਸਿਆਣੇ ਆਗੂਆਂ ਨੇ ਗੁਰਬਾਣੀ ਵਿਚੋਂ ਪ੍ਰਮਾਣ ਦੇ ਦੇ ਕੇ ਮੂਰਤੀ ਪੂਜਾ ਨੂੰ ਹਟਾਇਆ, ਪਰ ਮੂਰਤ-ਹੁਨਰ ਪਿਆਰ ਨੂੰ ਨਾ ਠੁਕਰਾਇਆ । ਅਕਾਲੀ ਲਹਿਰ ਸਮੇਂ ਅਕਲਮੰਦ ਲੋਕ ਫੜੇ ਗਏ । ਆਪ-ਹੁਦਰੇ ਜੱਥਿਆਂ ਨੇ ਮੁਰਤ ਪੂਜਾ ਦੇ ਨਾਲ ਮੂਰਤ-ਹੁਨਰ ਦੀ ਜੜ੍ਹ ਵਢ ਦਿਤੀ । ਗੱਲ ਕੀ ਜਿਥੇ ਗੁਰਦਵਾਰਾ ਲਹਿਰ ਨੇ ਕਈ ਉੱਚੇ ਕੰਮ ਕੀਤੇ, ਉਥੇ ਏਹ ਨ ਭੁਲਾਉਣ ਵਾਲਾ ਨਕਾਰਾ ਕੰਮ ਵੀ ਕਰ ਮਾਰਿਆ।
ਹੁਣ ਜ਼ਰਾ ਸਾਡੇ ਪੜ੍ਹੇ ਭਰਾਵਾਂ ਦੀ ਵੀ ਸੁਣੋ । ਆਪਣੇ ਦੇਸ਼ ਦੀ ਚਿੱਤ੍ਰਕਾਰੀ ਦੇ ਹਾਲ ਦਾ ਤਾਂ ਉੜਾ ਨਹੀਂ ਜਾਣਦੇ। ਚਿਤ੍ਰਕਲਾ ਦਾ ਵੀ ਮੱਸ ਨਹੀਂ ਦਿਸਦਾ। ਹਾਂ, ਕਿਸੇ ਕਿਸੇ ਸੱਜਣ ਨੇ ਯੂਰਪੀ ਸਟਾਇਲ ਦੀ ਕੋਈ ਛਪੀ ਹੋਈ ਤਸਵੀਰ ਜ਼ਰੂਰ ਲਟਕਾਈ ਹੋਈ ਹੈ । ਦਸਤੀ ਤਸਵੀਰਾਂ ਤਾਂ ਉਕਾ ਹੀ ਅਲਪ ਹੋ ਗਈਆਂ ਹਨ ।ਚਿਤ੍ਰਕਲਾ ਵਲੋਂ ਸਾਡੀ ਅਨਗਹਿਲੀ ਏਥੋਂ ਤਕ ਵਧ ਗਈ ਹੈ ਕਿ ਭਾਈ ਕਾਹਨ ਸਿੰਘ ਜਿਹਾ ਮਹਾਂ ਵਿਦਵਾਨ ਤੇ ਵੱਡਾ ਰਸੀਆ ਮਹਾਨ ਕੋਸ਼ ਵਿਚ ਚਿਤ੍ਰਕਾਰੀ ਦੇ ਨੋਟ ਨਹੀਂ ਦੇ ਸਕਿਆ। ਭਾਈ ਸਾਹਿਬ ਨੇ ਏਨੀ ਚੁਪ ਸਾਧੀ ਕਿ ਕਪੂਰ ਸਿੰਘ ਨਵਾਬ ਦਾ ਹਾਲ ਦਿਤਾ, ਪਰ ਕਪੂਰ ਸਿੰਘ ਚਿਤ੍ਰਕਾਰ ਦਾ ਆਪ ਨੂੰ ਪਤਾ ਹੀ ਨਹੀਂ ।

ਸਿੱਖਾਂ ਵਿਚ ਚਿਤ੍ਰਕਾਰੀ ਦਾ ਘਾਟਾ ਹੋਣ ਕਰ ਕੇ ਏਹਨਾਂ ਤੋਂ ਅਨੋਖੀ ਦਇਆ ਤੇ ਕੋਮਲਤਾ ਲਾਂਭੇ ਹੋ ਰਹੀ ਜਾਪਦੀ ਹੈ । ਹੁਨਰ-

੧੬੮