ਪੰਨਾ:ਸਿੱਖ ਤੇ ਸਿੱਖੀ.pdf/169

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 

ਸਰਦਾਰ ਠਾਕਰ ਸਿੰਘ ਆਰਟਿਸਟ

 

ਸਿੱਖਾਂ ਦਾ ਰਾਜ ਤਾਂ ਚਲਾ ਗਿਆ, ਪਰ ਏਹਨਾਂ ਦੇ ਹੁਨਰ-ਪਿਆਰ ਵਿਚ ਫਰਕ ਨ ਪਿਆ । ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਮੋਹਰਾ ਕਸ਼ੀ ਹੋਂਦੀ ਰਹੀ । ਭਾਈ ਕਿਸ਼ਨ ਸਿੰਘ ਦੇ ਘਰਾਣੇ ਨੇ ਚਿਤ੍ਰਕਾਰੀ ਨਾਲ ਪਿਆਰ ਪਾਈ ਰੱਖਿਆ । ਮੁਸੱਵਰੀ, ਹੀਰ ਵਾਂਗ ਏਸ ਤਖ਼ਤ ਹਜ਼ਾਰੇ ਦੇ ਰਾਂਝਣ-ਕਪੂਰ ਸਿੰਘ ਦੀ ਹੋ ਗਈ । ਹੋਰਨਾਂ ਸੂਬਿਆਂ ਵਿਚ ਆਰਟ ਸਕੂਲਾਂ ਨੇ ਮੁਸੱਵਰ ਬਣਾਏ, ਪਰ ਭਾਈ ਕਪੂਰ ਸਿੰਘ ਨੇ ਲਾਹੌਰ ਦੇ ਆਰਟ ਸਕੂਲ ਨੂੰ ਕਲਮੀ ਮਦਦ ਨਾਲ ਚਮਕਾਇਆ।
ਅਜ ਤੋਂ ਪੈਂਤੀ ਸਾਲ ਪਹਿਲਾਂ, ਵਰਕੇ ਦਾ ਇਕ ਬਾਲਕ ਦਰਬਾਰ ਸਾਹਿਬ ਆਉਂਦਾ ਤੇ ਮੋਹਰਾ ਕਸ਼ੀ ਦੇਖ ਕੇ ਦੰਗ ਰਹਿ ਜਾਂਦਾ। ਕਈ ਘਰਾਣਿਆਂ ਵਿਚੋਂ ਭਾਈ ਕਪੂਰ ਸਿੰਘ ਦੀਆਂ ਤਸਵੀਰਾਂ ਦੇਖਣ ਦਾ ਸਮਾਂ ਵੀ ਮਿਲਦਾ । ਏਹ ਤਸਵੀਰਾਂ ਅਸਲੀਅਤ ਦੇ ਲਾਗੇ ਹੋਂਦੀਆਂ ਸਨ । ਏਹਨਾਂ ਵਿਚ ਕਸਬੇ,(ਤਰਖਾਣੇ ਹਾਰੇ ਕੰਮ) ਨੂੰ ਚਿਤ੍ਰਕਾਰੀ ਵਿਚ ਹੁਣੇ ਹੁਣੇ ਥਾਂ ਮਿਲੀ ਸੀ । ਬਾਲਕ ਜੋ ਪਿੰਡ ਵਿਚ ਦੇਖਦਾ, ਓਸ ਤੋਂ ਜ਼ਿਆਦਾ ਫੱਬਿਆ ਹੋਇਆ ਕੰਮ, ਤਸਵੀਰਾਂ ਵਿਚ ਦੇਖਦਾ ਰਹਿੰਦਾ । ਹੌਲੇ ਹੌਲੇ ਪਿੰਡ ਦਾ ਲੁਹਾਰ, ਤਰਖਾਣ ਤੇ ਦਰਜ਼ੀ ਵਗੈਰਾ ਭੁਲ ਗਏ ਤੇ ਹੁਨਰੀ ਕਾਰੀਗਰ ਦਿਲ ਨੂੰ ਭਾਉਣ ਲਗ ਪਏ । ਹੁਣ ਏਸ ਗਭਰੂ ਉਤੇ ਓਹ ਗੱਲ ਘਟ:-
"ਪਿਉ ਦਾਦੇ ਦਾ ਖੋਲ ਡਿਠਾ ਖਜਾਨਾ ॥
ਤਾ ਮੇਰੇ ਮਨ ਭਇਆ ਨਿਧਾਨਾ ॥"

ਮੁੰਡੇ ਦੇ ਦਿਮਾਗ਼ ਵਿਚ ਮੂਰਤਾਂ ਭੌਣ ਲੱਗੀਆਂ ਤੇ ਏਹਨਾਂ ਨੇ

੧੭੦