ਪੰਨਾ:ਸਿੱਖ ਤੇ ਸਿੱਖੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖਾਂ ਦੇ ਉਪਕਾਰ


ਸਿੱਖਾਂ ਦਾ ਨਿਰਾ ਇਹੀ ਉਪਕਾਰ ਨਹੀਂ ਕਿ ਓਹਨਾਂ ਸਾਰੇ ਹਿੰਦ
ਨੂੰ, ਖੂਨੀ ਲਟੋਰਿਆਂ ਤੋਂ ,ਜਿੰਦਾਂ ਹੂਲ ਕੇ ਬਚਾਇਆ । ਸਿੱਖ ਨਿਰੇ ਜੋਧੇ
ਹੀ ਨਹੀਂ, ਸਗੋਂ ਇਹਨਾਂ ਨੇ ਕਈ ਤਰ੍ਹਾਂ ਨਾਲ ਦੇਸ਼ ਵਾਸੀਆਂ ਨੂੰ
ਜੀਵਨ-ਜਾਚ ਸਿਖਾਈ।
ਸਭ ਤੋਂ ਪਹਿਲਾਂ, ਗੁਰੂ ਸਾਹਿਬਾਨ ਨੇ ਦੇਸ਼ ਦੀ ਹਾਲਤ ਦੇਖਦਿਆਂ
ਸਭਾ ਉਸਾਰੀ ਵਲ ਖਿਆਲ ਕੀਤਾ । ਇਨਸਾਨ ਨੂੰ ਇਨਸਾਨ ਬਣਾਉਣਾ
ਚਾਹਿਆ । “ਸੁਣਿਐ ਅੰਧੇ ਪਾਵਹਿ ਰਾਹੁ" ਵਾਲੀ ਗੱਲ ਹੋਈ । ਰੋਜ਼
ਦੋ ਵੇਲੇ ਦੀਵਾਨ ਸਜਦੇ ਤੇ ਸੰਗਤਾਂ ਉਪਦੇਸ਼ ਲੈਣ ਲੱਗੀਆਂ। ਏਸ ਤਰ੍ਹਾਂ
ਹਰ ਵਰਨ ਦੇ ਲੋਕ ਇਕੱਠੇ ਬਹਿਣ ਲੱਗੇ । ਮੁਸਲਮਾਨ ਵੀ ਆ ਜਾਂਦੇ
ਸਨ, ਇਹ ਗਲ ‘ਤੁਜਕਿਜਹਾਂਗੀਰੀ' ਵਿਚ ਬਾਦਸ਼ਾਹ ਆਪ ਲਿਖਦਾ ਹੈ ।
ਮੁਕਦੀ ਗੱਲ, ਗੁਰੂਆਂ ਮਿਲਕੇ ਬਹਿਣਾ ਸਿਖਾਇਆ । ਵਾਕ ਵੀ ਹੈ:-

ਮਿਲਬੇ ਕੀ ਮਹਿਮਾ ਵਰਨ ਨ ਸਾਕਉ ।


ਉਪਰਲੀਆਂ ਜ਼ਾਤਾਂ ਦੀ ਆਪਾ ਵਧਾਊ ਬਿਰਤੀ ਤੇ ਨੀਵੀਆਂ
ਜ਼ਾਤਾਂ ਦੀ ਆਪਾ ਘਟਾਊ ਬਿਰਤੀ ਦੂਰ ਹੋ ਗਈ । ਸਭ ਆਪਣੇ ਆਪ
ਨੂੰ ਇਕੋ ਜਿਹੇ ਸਮਝਣ ਲੱਗ ਪਏ । ਖਾਣ ਪੀਣ ਵਾਲੇ ਪੰਗਤਾਂ
ਇਕੱਠੀਆਂ ਲਗਣ ਲੱਗੀਆਂ । ਲੰਗਰਾ ਤੋਂ ,ਛੋਹ ਉਡਾਉਣ ਦਾ ਸਿੱਖਾਂ
ਨੇ ਕਾਫ਼ੀ ਕੰਮ ਲਿਆ । ਕਬੀਰ ਸਾਹਿਬ ਨੇ ਵਰਨ ਜ਼ਾਤ ਦੇ ਖਿਲਾਫ ਭਰਕੇ
ਸ਼ਬਦ ਲਿਖੇ । ਪਰ ਸਿੱਖਾਂ ਕਿਹਾ ਤੇ ਕਰਕੇ ਵੀ ਦੱਸਿਆ। ਪੰਜਾਬ ਵਿਚ
ਛੋਹ ਛਹ ਛਾਹ ਦਾ ਭਰਮ ਕਾਫੀ ਮਿਟਿਆ । ਦੇਸ ਉੱਤੇ ਇਹ ਪਹਿਲਾ
ਉਪਕਾਰ ਸੀ । ਏਸੇ ਕਰਕੇ ਅਸੀਂ ਇਕ ਮੁੱਠ ਹੋਏ ਤੇ ਇਕ ਦੂਜੇ ਦੇ ਦੁੱਖ
੧੯