ਪੰਨਾ:ਸਿੱਖ ਤੇ ਸਿੱਖੀ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕਾਫ਼ੀ ਹੁਨਰ ਦਿਖਾਇਆ ਹੈ । ਰਾਜਿਆਂ ਮਹਾਰਾਜਿਆਂ ਦੀਆਂ ਤਸਵੀਰਾਂ ਬਣਾਈਆਂ, ਜੋ ਭਾਰਤ ਦੇ ਕਈ ਰਾਜ-ਮਹਿਲਾਂ ਵਿਚ ਸਾਂਭੀਆਂ ਗਈਆਂ ਹਨ। ਜੇ ਆਪ ਨੇ ਦੇਖਣੀਆਂ ਹੋਣ, ਤਾਂ ਮਹਾਰਾਜਾ ਰਣਜੀਤ ਸਿੰਘ ਦੀ ਅੱਧ-ਕੱਦੀ ਤਸਵੀਰ ਸਮਾਧ ਵਿਚ, ਸਰਦਾਰ ਸੁੰਦਰ ਸਿੰਘ ਮਜੀਠਾ ਦੀ ਪੁਟ-ਕੱਦੀ ਤਸਵੀਰ ਖ਼ਾਲਸਾ ਕਾਲਜ ਤੇ ਸਰ ਸਕੰਦਰ ਹਯਾਤ ਖ਼ਾਂ ਦੀ ਤਸਵੀਰ ਟਾਊਨ ਹਾਲ ਅੰਮ੍ਰਿਤਸਰ ਜਾਂ ਹੋਰ ਆਪ ਦੀ ਚਿਤ੍ਰਸ਼ਾਲਾ ਵਿਚ ਦੇਖ ਸਕਦੇ ਹੋ ।
ਸਰਦਾਰ ਹੋਰੀ ਨਾਈਫ਼-ਵਰਕ ਚਾਕੂ ਨਾਲ ਰੰਗ ਲਾਉਣਾ) ਵੀ ਕਰਦੇ ਹਨ । ਮੂਰਲ ਪੇਂਟਿੰਗ (Mural Painting) ਵਲੈਤੀ ਮੋਹਰਾ ਕਸ਼ੀ ਵੀ ਕੀਤੀ ਹੈ, ਜਿਸ ਦੀ ਉਦੇ ਪੁਰ ਦੇ ਮਹਿਲ ਗਵਾਹੀ ਦੇ ਰਹੇ ਹਨ ।

ਠਾਕਰ ਸਿੰਘ ਜੀ ਨੇ ਕਪੂਰ ਸਿੰਘ ਸਕੂਲ ਨੂੰ ਵੇਲੇ ਦੇ ਮੁਤਾਬਿਕ ਕਾਇਮ ਰਖਿਆ ਹੈ । ਇਹਨਾਂ ਦਾ ਬੁਰਸ਼ ਅਸਲੀਅਤ ਦੇ ਨੇੜੇ ਹੈ । ਗ੍ਰੀਬ ਤੇ ਅਮੀਰ ਦੇ ਚਿਹਰੇ ਵਿਚੋਂ ਓਹਦਾ ਦਿਲ ਦਿਸਦਾ ਹੈ । ਕਾਂਗੜਾ ਸਕੂਲ ਵਾਂਗ ਸਿਖ ਸਕੂਲ ਨੇ, ਭਵਾਂ ਤਿੱਖੀਆਂ, ਨੈਣ ਹਰਨੋਟਿਆਂ ਵਾਂਗ, ਨਕ ਤੇਜ਼, ਅਗੋਂ ਜ਼ਰਾ ਮੁੜਿਆ ਹੋਇਆ,ਠੋਡੀ ਗੋਲ,ਥਲਿਓਂ ਹਵਾ ਮਾਤਰ ਉੱਚੀ ਤੇ ਕੱਦ ਮੁਟਿਆਰ ਦਾ ਲੰਮਾ ਛਮਕ ਵਾਂਗ ਬਣਾਉਣਾ, ਛਡ ਦਿਤਾ ਸੀ । ਏਹ ਕੁਦਰਤ ਦੇ ਨੇੜੇ ਨਹੀਂ ਸੀ । ਰਾਣੀ ਗੋਲੀ ਦਿਖਾਉਣੀ ਹੋਂਦੀ ਤਾਂ ਗਹਿਣੇ ਪਾ ਕੇ ਫ਼ਰਕ ਦਿਖਾਉਂਦੇ ਸਨ । ਮੁਹਾਂਦਰੇ ਇਕੋ ਜਿਹੇ ਹੋਣ ਨਾਲ, ਕਦੇ ਕਦੇ ਕਾਂਗੜਾ ਸਕੂਲ ਚਿਹਰੇ ਤੇ ਭਾਵ ਦੇ ਕੇ ਵੀ, ਰਾਣੀ ਤੇ ਗੋਲੀ ਨੂੰ ਨਿਖੇੜਦਾ ਸੀ । ਚਿਹਰੇ ਤੇ ਭਾਵ ਲਿਆਉਣਾ ਹੁਨਰ ਹੈ । ਪਰ ਦਾਸੀ ਤੇ ਸਰਦਾਰਨੀ ਦੇ ਨਿਖੇੜੇ ਦਾ ਹੁਨਰ, ਸਿਖ ਸਕੂਲ ਨੇ 'ਭਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਏ' ਕਹਿ ਕੇ ਛੱਡ ਦਿੱਤਾ । ਠਾਕਰ ਸਿੰਘ ਜੀ ਨੇ ਚਿਹਰੇ ਤੇ ਭਾਵ ਦਿਖਾਏ, ਉਤੇ ਚਿਹਰੇ ਗਿਣੇ ਮਿਣੇ ਸੋਹਣੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਕਿੰਨੀ ਸੋਹਣੀ ਇਸਤ੍ਰੀ ਹੋਵੇ, ਰਤਾ ਕੁ ਕੋਝੀ ਜ਼ਰੂਰ ਹੋਵੇਗੀ । ਏਹੋ ਗੱਲ ਏਹਨਾਂ ਦੀ ਤਸਵੀਰ ਦੀ ਹੈ। ਜੋ ਤਕਦੇ ਹਨ, ਓਹੋ

੧੭੩