ਪੰਨਾ:ਸਿੱਖ ਤੇ ਸਿੱਖੀ.pdf/175

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਸ਼ਹੀਦ ਗੰਜ

ਸ਼ਹੀਦ ਗੰਜ, ਕਿਸੇ ਪੂਜਨੀਕ ਸ਼ਹੀਦ ਦੀ ਯਾਦ ਦਾ ਨਿਸ਼ਾਨ ਹੋਂਦਾ ਹੈ । ਸ਼ਹੀਦ ਦੇ ਫੁਲ, ਭਸਮ ਜਾਂ ਕੋਈ ਹੋਰ ਅਜਿਹੀ ਹੀ ਸ਼ੈ ਰਖ ਕੇ, ਇਮਾਰਤ ਬਣਾਈ ਜਾਂਦੀ ਹੈ, ਆਮ ਤੌਰ ਤੇ ਏਹ ਇਮਾਰਤ ਗੁੰਬਦ ਦਾਰ ਹੋਂਦੀ ਹੈ, ਜਿਸ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਖੰਡਾ, ਕ੍ਰਿਪਾਨ ਤੇ ਕੁਝ ਚੱਕ੍ਰ ਆਦਿ ਵੀ ਰੱਖੇ ਹੋਏ ਹੋਂਦੇ ਹਨ । ਕਦੇ ਕਦਾਈਂ ਸੰਗਤਾਂ ਕੁਣਕਾ (ਕੜਾਹ ਪ੍ਰਸ਼ਾਦ) ਚਾੜ੍ਹਦੀਆਂ ਹਨ ਜੋ ਵੰਡਿਆ ਜਾਂਦਾ ਹੈ । ਓਥੋਂ ਦੇ ਸੇਵਾਦਾਰ (ਭਾਈ) ਨੂੰ ਕੜਾਹ ਪ੍ਰਸ਼ਾਦ ਵਰਤਾਉਣਾ, ਝਾੜੂ ਦੇਣਾ, ਅਸਵਾਰਾ ਸਾਹਿਬ ਸੰਤੋਖਣਾ ਤੇ ਪ੍ਰਕਾਸ਼ ਕਰਨਾ ਹੀ ਆਉਂਦਾ ਹੋਂਦਾ ਹੈ ਜਾਂ ਵਧ ਤੋਂ ਵੱਧ ਸ਼ਹੀਦ ਦਾ ਨਾਂ ਦੱਸ ਸਕਦਾ ਹੈ । ਕਈ ਚੰਗੇ ਸ਼ਹੀਦ ਗੰਜਾਂ ਦੇ ਭਾਈ ਵੀ ਨਿਰੇ ਆਲੇ ਭੋਲੇ ਹੀ ਹੁੰਦੇ ਹਨ । ਓਹਨਾਂ ਨੂੰ ਕੋਈ ਥਹੁ ਨਹੀਂ ਹੋਂਦਾ ਕਿ ਸ਼ਹੀਦ ਕੌਣ ਸੀ ਕਿਸ ਨੇ ਕੀਤਾ, ਕਿਸ ਗੱਲ ਕਰ ਕੇ ਸ਼ਹੀਦ ਹੋਇਆ ਤੇ ਸ਼ਹੀਦ ਦੇ ਇਲਾਕੇ ਵਿਚ ਸ਼ਹਾਦਤ ਮਗਰੋਂ ਕੀ ਅਸਰ ਹੋਇਆ ।

ਵਡਿਆਂ ਸ਼ਹੀਦ ਗੰਜਾਂ ਵਿਚ ਲਾਗਲੇ ਇਲਾਕੇ ਦੀਆਂ ਸੰਗਤਾਂ ਨੂੰ ਆਮ ਕਰਕੇ ਤੇ ਗੁਰਦਵਾਰਾ ਕਮੇਟੀਆਂ ਨੂੰ ਖਾਸ ਕਰਕੇ ਚਾਹੀਦਾ ਹੈ ਕਿ ਸ਼ਹੀਦ ਗੰਜਾਂ ਦੀ ਰੌਣਕ ਵਧਾਉਣ। ਅਸਲੀ ਰੌਣਕ, ਜ਼ਾਹਿਰਦਾਰੀ ਨਹੀਂ । ਅਸਲੀ ਰੌਣਕ ਤਾਂ ਹੋ ਸਕਦੀ ਹੈ, ਜੇ ਸ਼ਹੀਦ ਦੀ ਸ਼ਹਾਦਤ ਦਾ ਸਰਸਰੀ ਹਾਲ ਇਮਾਰਤ ਦੇ ਮੋਹਰਲੇ ਬੂਹੇ ਉੱਤੇ ਲਿਖਿਆ ਜਾਏ । ਏਸ ਤੋਂ ਬਿਨਾਂ ਕਿਸੇ ਚੰਗੇ ਸਿਆਣੇ ਤੋਂ, ਚਵਰਕੀਏ ਪੈਮਫਲੈਟ ਵਿਚ ਵੀ ਹਾਲ ਲਿਖਾਇਆ ਹੋਇਆ ਹੋਵੇ, ਜੋ ਭਾਈ ਹਰ ਇਕ ਨੂੰ ਪੜ੍ਹ ਕੇ ਸੁਣਾਏ ਤੇ ਕਿਸੇ ਖਾਹਿਸ਼ਮੰਦ

੧੭੬