ਤੇ ਤਲਵਾਰਾਂ, ਬਾਲਾਂ ਲਈ ਵਿਕਦੀਆਂ ਹਨ, ਉਸੇ ਤਰ੍ਹਾਂ ਦਾ ਸ਼ਹੀਦ ਦਾ ਪਿਆਰਾ ਸ਼ਸਤਰ ਬਣਾ ਕੇ ਸਾਨੂੰ ਵੇਚਣਾ ਚਾਹੀਦਾ ਹੈ । ਬਾਲਾਂ ਤੇ ਏਸ ਤਰ੍ਹਾਂ ਵਧੇਰੇ ਅਸਰ ਹੋ ਸਕਦਾ ਹੈ। ਮਾਪਿਆਂ ਨੂੰ, ਉਤਸ਼ਾਹ ਨਾਲ ਖਡੌਣੇ ਲੈ ਕੇ ਦੇਣੇ ਚਾਹੀਦੇ ਹਨ ਤੇ ਰਾਤੀਂ ਬੱਚਿਆਂ ਦੀ ਬਲੀ ਵਿਚ ਸ਼ਹੀਦ ਦੀ ਕਥਾ ਸੁਣਾਉਣੀ ਚਾਹੀਦੀ ਹੈ ।
ਮੇਲੇ ਸਮੇਂ ਇਲਾਕੇ ਦੇ ਸਕੂਲਾਂ ਵਿਚ ਅਖਵਾ ਭਜਣਾ ਚਾਹੀਦਾ ਹੈ ਕਿ ਵਿਦਿਆਰਥੀ ਸ਼ਹਾਦਤ ਤੇ ਲੇਖ ਲਿਖਣ, ਜੋ ਨਿਕੇ ਜਿਹੇ ਸਮਾਗਮ ਵਿਚ ਪੜ੍ਹਾਏ ਜਾਣ ਤੇ ਏਸ ਤਰ੍ਹਾਂ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਜਾਵੇ ।
ਜੇ ਸ਼ਹੀਦ ਵੱਡਾ ਸੂਰਮਾ ਤੇ ਜਰਨੈਲ ਹੋਵੇ, ਤਾਂ ਓਹ ਜਿਵੇਂ ਦੁਸ਼ਮਣ ਨਾਲ ਜੂਝਿਆ ਸੀ, ਉਸ ਨੂੰ ਦਰਸਾਉਣ ਵਾਲਾ ਚਿੱਤ੍ਰ ਬਣਵਾ, ਸ਼ੀਸ਼ੇ ਵਿਚ ਜੜਾ ਕੇ ਰੱਖਣਾ ਚਾਹੀਦਾ ਹੈ। ਇਸ ਚਿੱਤ੍ਰ ਤੋਂ ਸਿਆਣਿਆਂ ਨੂੰ ਤਾਂ ਆਪਣੇ ਆਪ ਹੀ ਲਾਭ ਪੁਜ ਜਾਣਾ ਹੈ,ਤੇ ਸਮਝਾਉਣ ਨਾਲ ਬਾਲਾਂ ਦੇ ਦਿਮਾਗਾਂ ਉਤੇ ਵੀ ਅਸੀਂ ਅਮਿੱਟ ਨਕਸ਼ਾ ਵਾਹ ਸਕਦੇ ਹਾਂ। ਜੇ ਸ਼ਹੀਦ ਗੰਜ ਦੇ ਫੰਡ ਖੁਲ੍ਹ ਦੇਣ ਤਾਂ ਅਖਬਾਰ ਤੇ ਕੁਝ ਰਸਾਲਿਆਂ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ, ਸੇਵਾਦਾਰ ਏਨਾ ਕੁ ਜ਼ਰੂਰ ਪੜ੍ਹਿਆ ਹੋਣਾ ਚਾਹੀਦਾ ਹੈ, ਜੋ ਮਹੀਨੇ ਦੇ ਮਹੀਨੇ ਸ਼ਹੀਦ ਦਾ ਇਤਿਹਾਸ ਸੋਹਣੀ ਤਰ੍ਹਾਂ ਸੁਣਾ ਸਕੇ । ਵੱਡਿਆਂ ਸ਼ਹੀਦ ਗੰਜਾਂ ਨਾਲ ਮੁਸਾਫਰਾਂ ਲਈ ਕੋਠੜੀਆਂ ਵੀ ਹੋਣੀਆਂ ਚਾਹੀਦੀਆਂ ਹਨ । ਜਿਹੜਾ ਮੁਸਾਫਰ ਸੁੱਖ ਦੀ ਰਾਤ ਗੁਜ਼ਾਰੇਗਾ, ਓਹ ਉਮਰ ਭਰ ਸ਼ਹੀਦ ਗੰਜ ਨੂੰ ਯਾਦ ਰਖੇਗਾ । ਏਸ ਤਰ੍ਹਾਂ ਸ਼ਹੀਦ ਗੰਜ ਸਾਨੂੰ ਅਮਰ ਪ੍ਰਚਾਰਕ ਦਾ ਕੰਮ ਦੇ ਸਕਦੇ ਹਨ ।
ਪੰਨਾ:ਸਿੱਖ ਤੇ ਸਿੱਖੀ.pdf/177
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੭੮