ਪੰਨਾ:ਸਿੱਖ ਤੇ ਸਿੱਖੀ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਨ ਸਤਵੰਜਾ ਦਾ ਗ਼ਦਰ ਤੇ ਸਿੱਖ

ਮਾਰਚ ਸੰਨ ੧੮੪੯ ਵਿਚ ਸਿੱਖਾਂ ਦਾ ਰਾਜ ਗਿਆ । ਉਞ ਤਾਂ ਸਾਰੇ ਪੰਜਾਬੀ ਘਬਰਾ ਗਏ, ਪਰ ਸਿੱਖ ਮੂਲੋਂ ਹੀ ਗੁੰਗੇ ਹੋ ਗਏ । ਸਾਰੇ ਆਗੂ ਕਾਬੂ ਕੀਤੇ ਜਾ ਚੁਕੇ ਸਨ । ਆਮ ਸਿੱਖ ਕੀ ਕਰਦੇ, ਆਸਾਂ ਮੱਕ ਗਈਆਂ, ਮੁਚਕੜੀਆਂ ਮਾਰ ਕੇ ਬਹਿ ਗਏ । ਸਿਆਣੇ ਹਾਕਮਾਂ ਨਬਜ਼ ਪਛਾਣ ਲਈ ਸੀ। ਓਹ ਸਿੱਖਾਂ ਦੀ ਬਹਾਦਰੀ ਨੂੰ ਵੀ ਜਾਣਦੇ ਸਨ ਤੇ ਭੋਲੇ ਜਿਹੇ ਸੁਭਾ ਤੋਂ ਵੀ ਜਾਣੂ ਸਨ । ਸਿਆਣਪ ਤੇ ਗਹੁ ਨਾਲ, ਭਰਤੀ ਕਰਨੇ ਸ਼ੁਰੂ ਕਰ ਦਿਤੇ।
ਸੰਨ ਸਤਵੰਜਾ ਆ ਗਿਆ । ਵਿਚਲੇ ਸੂਬਿਆਂ ਵਿਚ, ਅੰਗਰੇਜ਼ਾਂ ਦੇ ਵਿਰੁਧ ਹਿੰਦੂ ਤੇ ਮੁਸਲਮਾਨ ਸਿਪਾਹੀ ਉੱਠ ਪਏ । ਓਸ ਸਮੇਂ ਸਾਰਿਆ ਵਿਚ ਧਾਰਮਿਕ ਖਿਆਲ ਕੰਮ ਕਰ ਰਹੇ ਸਨ। ਹੁਣ ਨਵੇਂ ਇਤਿਹਾਸਕਾਰਾਂ ਨੂੰ ਦੇਸ਼ ਭਗਤੀ ਵੀ ਸੁਝਣ ਲਗ ਪਈ ਹੈ। ਗੱਲ ਕੀ, ਦੇਸੀ ਸਿਪਾਹੀ ਖੂਬ ਮਛਰੇ ਤੇ ਓਹਨਾਂ ਅੰਗਰੇਜ਼ਾਂ ਨਾਲ ਦੇ ਹੱਥ ਵਾਹਵਾ ਕੀਤੇ । ਅੰਗਰੇਜ਼ਾਂ ਆਪਣੀ ਮੰਨੀ ਹੋਈ ਸਿਆਣਪ ਜਾਂ ਫੁਟ-ਪਾਊ ਨੀਤੀ ਨਾਲ, ਲੜਾਈ ਨੂੰ ਵਸ ਵਿਚ ਕਰ ਲਿਆ ।

ਓਦੋਂ ਪੰਜਾਬੋਂ ਸਿਖ ਫੌਜੀ ਵੀ ਗਏ ਹੋਏ ਸਨ, ਉਹਨਾਂ ਨਵੀਂ ਸਰਕਾਰ ਦਾ ਅੰਗ ਪਾਲਿਆ । ਸ਼ਾਇਦ ਸਿਖ ਦੇਸੀ ਫੌਜਾਂ ਨੂੰ ਧੁਰ ਦੇ ਵੈਰੀ ਸਮਝ ਚੁਕੇ ਸਨ ਤੇ ਗੱਲ ਹੈਸੀ ਵੀ ਠੀਕ ਹੀ, ਕਿਉਂਕਿ ਸਤਲੁਜ ਦੀਆਂ ਲੜਾਈਆਂ ਵੇਲੇ, ਹਿੰਦੁਸਤਾਨੀ ਫੌਜਾਂ ਆਪਣ ਗਵਾਂਢੀ ਜਾਂ ਜੰਮਣ-ਭੋਂ-ਜਾਏ ਵੀਰਾਂ ਨਾਲ ਭਿੜੀਆਂ ਸਨ। ਸਿੱਖਾਂ ਦਾ ਕੋਈ ਕਸੂਰ ਨਹੀਂ ਸੀ, ਕਿਉਂ ਜੋ ਸਿੱਖ ਤਾਂ ਸਦਾ ਏਹਨਾਂ ਭਰਾਵਾਂ ਨਾਲ ਭਲਾ ਹੀ

੧੭੯