ਪੰਨਾ:ਸਿੱਖ ਤੇ ਸਿੱਖੀ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੇ ਆਏ ਸਨ । ਪਰਦੇਸੀ ਲੁਟੇਰਿਆਂ ਅਗੇ, ਸਿਖਾਂ ਨੇ ਸਦਾ ਛਾਤੀਆਂ ਡਾਹੀਆਂ ਸਨ । ਸਿਖਾਂ ਦੇ ਸਿਰ ਸਦਕੇ ਅਖੀਰ ਪੰਜਾਬ ਵਲੋਂ, ਕਿਸੇ ਵੈਰੀ ਨੂੰ ਆਉਣ ਦਾ ਹੀਆ ਨ ਪਿਆ। ਹਿੰਦੁਸਤਾਨ ਲਈ ਪੰਜਾਬ ਹਿਮਾਲਾ ਬਣ ਗਿਆ ਸੀ। ਪਰ ਓਹ ਲੋਕ (ਦੇਸੀ ਸਿਪਾਹੀ) ਅੰਗਰੇਜ਼ ਦੇ ਟੁਕੜੇ ਖਾ ਕੇ, ਸਿਖਾ ਦੇ ਸਦਾ ਸਾਹਮਣੇ ਹੋਂਦੇ ਰਹੇ । ਅਖੀਰ ਸਿੱਖ ਰਾਜ ਨੂੰ ਤਬਾਹ ਕਰ ਕੇ ਹੀ ਏਹਨਾਂ ਸੁਖ ਦਾ ਸਾਹ ਲਿਆ।
ਜਦ ਸਿੰਘ, ਸਭਰਾਵਾਂ ਦੇ ਮੈਦਾਨ ਵਿਚ ਧ੍ਰੋਹੀ ਜਰਨੈਲਾਂ ਕਰ ਕੇ ਹਾਰ ਗਏ, ਤਾਂ ਦਿੱਲੀ ਦੇ ਮੁਸਲਮਾਨ ਭਾਈ* ਖੁਸ਼ ਹੋਏ । ਏਸ ਲਈ ਸਿੱਖਾਂ ਨੂੰ ਵੀ ਸ਼ਾਇਦ ਇਹ ਗੱਚ ਹੋਵੇ ਕਿ ਗ਼ਦਰ ਦੀ ਕਾਮਯਾਬੀ ਉਤੇ ਬਹਾਦਰ ਸ਼ਾਹ ਨੇ ਹੀ ਤਖਤ ਉਤੇ ਬਹਿਣਾ ਹੈ । ਜੇ ਪਾਕਿਸਤਾਨ ਹੀ ਹੋਣਾ ਹੈ, ਤਾਂ ਕਿਉਂ ਹੋਣ ਦੇਈ ?
ਅੱਜ ਕੱਲ ਕਈ ਵੀਰ, ਸਿੱਖਾਂ ਉੱਤੇ ਤਾਂ ਇਤਰਾਜ਼ ਕਰਦੇ ਹਨ; ਪਰ ਆਪਣੇ ਅੰਦਰ ਝਾਤੀ ਨਹੀਂ ਮਾਰਦੇ ।
“ਮਾਰਨ ਹਿੰਦੁਸਤਾਨੜੇ ਅੱਜ ਡੀਗਾਂ ਬੜੀਆਂ ।
ਪੂਰਬ ਦੀਆਂ ਰਜਮਟਾਂ ਸਨ, ਉਸ ਦਿਨ ਚੜ੍ਹੀਆਂ ।'
ਜਦੋਂ ਸਭਰਾਵਾਂ ਦੇ ਤਪੇ ਰਣ ਵਿਚ ਸਾਡਾ ਬੁੱਢਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਦੇਸ ਪਿਆਰ ਦਾ ਵਾਸਤਾ ਪਾ ਰਿਹਾ , ਓਦੋਂ ਇਕ ਭਈਆ ਏਧਰ ਨ ਆਇਆ । ਸੰਨ ੧੮੪੯ ਵਿਚ ਜਦੋਂ ਸਰਦਾਰ ਸ਼ੇਰ ਸਿੰਘ ਅਟਾਰੀਆ, ਚੇਲੀਆਂ ਵਾਲੇ ਦੇ ਮੈਦਾਨ ਵਿਚ, ਦੇਸ ਵੈਰੀਆਂ


  • ਦੇਖੋ ਗਾਲਿਬ ਨਾਮ ਸਫਾ-੫੮, ਏਸ ਕਿਤਾਬ ਦੇ ਕਰਤਾ ਸ਼ੇਖ਼ ਮੁਹੰਮਦ ਇਕਰਾਮ ਆਈ. ਸੀ. ਐਸ. ਹਨ । ਸਰ ਸਈਅਦ ਦੀ ਅਸਾਉਲਸਨਾਦੀਦ ਦਾ ਹਵਾਲਾ ਦਿਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਵਿਰੁਧ ਸਈਅਦ ਅਹਿਮਦ ਬ੍ਰੇਲਵੀ ਨੇ ਜਹਾਦ ਕੀਤਾ ਸੀ । ਦਿੱਲੀ ਦੇ ਮੁਸਲਮਾਨ ਓਹਦੇ ਖ਼ਿਆਲ ਦੇ ਸਨ । ਕਾਨੂੰਨਾਂ ਦਾ ਜ਼ਿਕਰ ਵਗੈਰਾ ਨਹੀਂ। ਨਾ ਹੀ ਕਾਨੂੰਨ ਦਾ ਨਾਂ ਆਦਿ ਦੇ ਸਕੇ ਹਨ।
    ੧੮੦