ਪੰਨਾ:ਸਿੱਖ ਤੇ ਸਿੱਖੀ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਆਪਣਾ ਦੁੱਖ ਜਾਣ ਕੇ, ਜਦ ਦੇਸ ਤੇ ਭੀੜ ਬਣੀ, ਅਸੀਂ ਤਲੀਆਂ ਤੇ
ਸਿਰ ਰਖੀ ਰਣ ਵਿਚ ਗੱਜੇ । ਛੋਹ ਦੂਰ ਕਰਨ ਨਾਲ ਸਾਡਾ ਪਾਲੇਟਿਕਸ
ਸਿੱਧਾ ਹੋ ਗਿਆ । ਛੋਹ ਦੂਰ ਕਰਨ ਨਾਲ ਸਿੱਖ ਸਮਾਜ ਬਣਿਆ, ਜਿਸ ਨੇ
ਦੇਸ ਵਿਚ ਪੰਚਾਇਤੀ ਰਾਜ ਦਾ ਰੰਗ ਗੂੜ੍ਹਾ ਕੀਤਾ । ਸੋ ਪਹਿਲਾ ਉਪਕਾਰ
ਵਰਨ-ਭੇਦ ਗਵਾਉਣਾ ਸੀ, ਜਿਸ ਨਾਲ ਆਪਸ ਵਿਚ ਪਿਆਰ ਤੇ
ਹਿੱਤ ਵਧਿਆ।
ਦੂਜਾ ਉਪਕਾਰ ਪੰਚਾਇਤੀ ਰਾਜ ਨੂੰ ਪੱਕਾ ਕਰਨ ਦਾ ਸੀ ।
ਗੁਰਦੇਵ ਉਪਦੇਸ਼ ਦੇਕੇ, ਫੇਰ ਸੰਗਤਾਂ ਦੇ ਝਗੜੇ ਨਿਬੜਦੇ ਸਨ। ਅਸਾਂ
ਸਿਆਸਤਦਾਨਾਂ ਨੂੰ ਸੂਝ ਕਰਾ ਦਿੱਤੀ ਸੀ ਕਿ ਜਨਤਾ ਨੂੰ ਉਠਾਉਣਾ ਹੋਵੇ,
ਤਾਂ ਹਕੁਮਤ ਦੇ ਮੁਕਾਬਲੇ ਉੱਤੇ ਆ ਕੇ ਸੁਖ ਦੇ ਰਾਹ ਕੱਢੋ । ਪੰਜਾਬ ਵਿਚ
ਪਰਚਾਰ ਕਾਫੀ ਹੋ ਰਿਹਾ ਸੀ । ਏਸੇ ਲਈ ਪੰਜਾਬ ਸਭ ਸੂਬਿਆਂ ਨਾਲੋਂ
ਅਗਾਂਹ ਰਿਹਾ, ਸਿਰਫ ਪੰਚਾਇਤੀ ਰਾਜ ਦੇ ਸਿਰ ਸਦਕੇ । ਹੋਰ ਸੂਬੇ
ਉੱਦਮ ਮਣਸ ਚੁਕੇ ਸਨ । ਆਪ ਤਾਂ ਨ ਉੱਠੇ, ਪੰਜਾਬ ਦੇ ਉਠਣ
ਕਰਕੇ ਬਚੇ ਰਹੇ ।
ਤੀਜਾ ਉਪਕਾਰ, ਅਸਾਂ ਬਹੁਤਿਆਂ ਇਲਾਕਿਆਂ ਦੀਆਂ ਬੋਲੀਆਂ
ਵਿਚ ਪਰਚਾਰ ਕੀਤਾ, ਜਿਸ ਤੋਂ ਅਨਪੜ੍ਹ ਜਨਤਾ ਨੂੰ ਸੁਝ ਹੋ ਗਈ,
ਬੇਇਲਮਿਆਂ ਪੱਲੇ ਕੁਝ ਪੈਂਦਾ ਗਿਆ। ਉਹ ਪਿੱਛੇ ਲਗ ਤਰੇ ਤੇ ਸਾਡੇ
ਪੈਰ ਜੰਮਦੇ ਗਏ। ਲੋਕਾਂ ਦੀ ਸੂਝ ਲਈ ਹੋਰ ਇਲਾਕਿਆਂ ਦੇ ਭਗਤਾਂ
ਦੀ ਬਾਣੀ ਇਕੱਠੀ ਕੀਤੀ,ਅਦਬ ਕੀਤਾ ਤੇ ਕਰਾਇਆ।ਇਲਾਕੇ ਤੇ ਬੋਲੀ
ਦਾ ਵਿਤਕਰਾ ਨਾ ਰੱਖਿਆ । ਅਸੀਂ ਚਾਹੁੰਦੇ ਸਾਂ ਲੋਕਾਂ ਨੂੰ ਸੁਧਾਰਨਾ,
ਉਸ ਵਾਸਤੇ ਹਰ ਹੀਲਾ ਕਰਦੇ ਸਾਂ । ਅਸਾਂ ਆਪਣੇ ਹੀ ਬੰਦਿਆਂ ਦੇ
ਖਿਆਲ ਨਹੀਂ ਪਰਚਾਰੇ, ਸਗੋਂ ਜਿਨ੍ਹਾਂ ਦੇ ਆਪਣੇ ਜਿਹੇ ਖਿਆਲ ਸਨ,
ਓਹਨਾਂ ਦਾ ਵੀ ਪਰਚਾਰ ਕੀਤਾ। ਭਗਤ ਵੱਖੋ ਵੱਖ ਇਲਾਕਿਆਂ ਦੇ ਸਨ
ਤੇ ਵਖਰੀਆਂ ਬੋਲੀਆਂ ਵੀ ਸਨ । ਅਸਾਂ ਹਰ ਥਾਂ ਦੇ ਬੰਦੇ ਵਾਸਤੇ ਮਸਾਲਾ
ਇਕੱਠਾ ਕੀਤਾ । ਏਸ ਤਰਾਂ ਸਾਰੇ ਭਾਰਤ ਨੂੰ ਆਪਣਾ ਸਮਝਿਆ ਤੇ
ਅਖੰਡ ਰੱਖਣਾ ਚਾਹਿਆ । ਚੌਥਾ ਉਪਕਾਰ ਸਿੰਘ ਬਾਣਾ ਸਜਾ ਕੇ ਦੇਸ਼ ਦੀ
२०