ਪੰਨਾ:ਸਿੱਖ ਤੇ ਸਿੱਖੀ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਵਢ ਵਢ ਕੇ ਢੇਰ ਲਾ ਰਿਹਾ ਸੀ; ਓਦੋਂ ਇਕ ਵੀ ਪੂਰਬੀਆ ਸਾਡੇ ਵਲ ਨ ਆਇਆ । ਅੱਠ ਸਾਲ ਮਗਰੋਂ ਪੂਰਬੀਏ ਦੀ ਦੇਸ-ਭਗਤੀ ਨੇ ਉਸਲ ਵੱਟ ਭੰਨੀ। ਆਪਣਾ ਸਿਰ ਆਪਣੇ ਹੱਥੀਂ ਲਾਹ ਕੇ, ਪੂਰਬੀਏ ਧੜ ਨੇ ਜੀਊਣਾ ਚਾਹਿਆ ।
ਮੈਂ ਕਹਿੰਦਾ ਹਾਂ, ਸਿਖਾਂ ਗ਼ਲਤੀ ਕੀਤੀ, ਪਰ ਜਿਹੜੇ ਸਿਖਾਂ ਨਾਲ ਕਈ ਵਰ੍ਹੇ ਲੜੇ ਓਹਨਾਂ ਕਿਧਰ ਦਾ ਵਤਨ-ਪਿਆਰ ਦਿਖਾਇਆ ? ਅਸਲ ਗੱਲ ਤਾਂ ਇਹ ਹੈ ਕਿ ਦੋਵੇਂ ਗੁਲਾਮ ਹੋ ਕੇ ਮਾਲਕ ਦੇ ਹੱਥਾਂ ਤੇ ਚੜ੍ਹੇ ਹੋਏ ਸਨ, ਪਰ ਵੀਹਵੀਂ ਸਦੀ ਦੇ ਕੁਝ ਅੱਧ ਖੋਜੀਏ ਇਤਿਹਾਸਕਾਰ ਤੇ ਅਧਵਾਈਟ ਲੀਡਰ, ਸਿੱਖਾਂ ਦੀ ਹਾਰ ਦੀ ਪਿਛੋਕੜ ਦੇ ਕਾਰਨ ਨਾ ਦੇਖਦੇ ਹੋਏ, ਸਿੱਖਾਂ ਉਤੇ ਵਰ੍ਹਨ ਦੀ ਵਧੀਕੀ ਕਰ ਜਾਂਦੇ ਹਨ।
'ਆਮ ਪੂਰਬੀਏ ਤਾਂ ਛੱਡੇ, ਸਭਰਾਵਾਂ ਦੀ ਲੜਾਈ ਵੇਲੇ ਹਿੰਦੁਸਤਾਨ ਦੇ, ਮਹਾਂ ਕਵੀ *ਗ਼ਾਲਿਬ ਨੇ ਫਾਰਸੀ ਵਿਚ ਕਿਹਾ ਹੈ 'ਮੈਂ ਸਿਖਾਂ ਨਾਲ ਲੜਨਾ ਸੀ' ਏਹ ਓਹ ਗ਼ਾਲਿਬ ਹੈ, ਜਿਸ ਦੇ ਦੀਵਾਨ ਬ ਬਤ ਉਰਦੂ ਦੇ ਮਹਾਂ ਪੜਚੋਲੀਏ ਡਾਕਟਰ ਲਤੀਫ ਬਿਜਨੌਰੀ ਨੇ ਦੀਵਾਨ ਦੀ ਤਮਹੀਦ ਵਿਚ ਕਿਹਾ ਹੈ:-
ਹਿੰਦੁਸਤਾਨ ਕੀ ਦੋ ਇਲਹਾਮੀ ਕਿਤਾਬੇ ਹੈਂ, ਏਕ ਮਕੱਦਸ ਵੇਦ ਔਰ ਦੂਸਰਾ ਦੀਵਾਨਿ ਗ਼ਾਲਿਬ । ਸੋ ਏਸ ਰਿਸ਼ੀ ਨੇ ਵੀ ਸਾਡੀ ਆਜ਼ਾਦੀ ਖੋਹਣੀ ਸੀ। ਜੇ ਬੇਇਨਸਾਫ ਇਤਿਹਾਸਕਾਰਾਂ ਦੋ ਗੱਲਾਂ ਕਹਿ ਲਈਆਂ,ਕੀ ਹੈ ! ਸਾਡੇ ਭਰਾ ਹਨ। ਅਸੀਂ ਆਪਣੀ ਗ਼ਲਤੀ ਤਾਂ ਮੰਨਦੇ ਹਾਂ, ਪਰ ਏਹਨਾਂ ਨੂੰ ਪਹਿਲੀ ਗ਼ਲਤੀ, ਤੇ ਜਿਹੜੀਆਂ ਏਸ ਬਾਰੇ ਵਿਚ ਹੁਣ ਗ਼ਲਤੀਆਂ ਕਰ ਰਹੇ ਹਨ; ਓਹ ਪਿਆਰ ਨਾਲ ਸਮਝਾ ਕੇ ਅੱਗੇ ਤੋਂ ਵਰਜਣਾ ਹੈ।


  • ਦੇਖੋ ਗ਼ਾਲਿਬ ਨਾਮਾ ਸਫਾ ੫੮,੫੯ ।

੧੮੧