ਪੰਨਾ:ਸਿੱਖ ਤੇ ਸਿੱਖੀ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਥ ਦਾ ਮਹਾਂ ਵਿਦਵਾਨ

ਕੁਝ ਕਾਰਨਾਂ ਕਰ ਕੇ ਸਾਡੇ ਵਿਚ ਇਲਮ ਹਮੇਸ਼ਾਂ ਤੋਂ ਘਟ ਰਿਹਾ ਹੈ, ਤਾਂ ਵੀ ਵੇਲੇ ਵੇਲੇ ਸਿਰ, ਸਿਰ-ਕਢ ਵਿਦਵਾਨ ਹੋਂਦੇ ਰਹੇ ਹਨ । ਪਰ ਸਾਨੂੰ ਓਹਨਾਂ ਦੀ ਕਦਰ ਕਰਨੀ ਨਹੀਂ ਆਈ । ਏਸ ਘਾਟੇ ਕਰ ਕੇ ਵੀ ਸਿਖਾਂ ਵਿਚ ਵਿਦਵਾਨਾਂ ਦੀ ਔੜ ਹੀ ਰਹੀ ਹੈ, ਖੈਰ।
ਜਿਸ ਬਜ਼ੁਰਗ ਦੀ ਵਿਦਵਤਾ ਬਾਬਤ ਅੱਜ ਲਿਖਣਾ ਹੈ, ਏਸ ਬਜ਼ੁਰਗ ਦੀਆਂ ਉਪਰਲੀਆਂ ਤੇ ਹੇਠਲੀਆਂ ਪੀੜ੍ਹੀਆਂ ਵਿਚ ਇਲਮ ਰਿਹਾ ਹੈ । ਓਹ ਇਲਮ ਗੁਰਬਾਣੀ ਪ੍ਰਚਾਰ ਦਾ ਸਾਧਨ ਬਣਿਆ ਰਿਹਾ ਹੈ । ਏਹੋ ਜਿਹੀ ਮਿਸਾਲ ਪੰਥ ਵਿਚ ਘਟ ਹੀ ਮਿਲੇਗੀ ਕਿ ਜਿਸ ਵਿਚੋਂ ਪੰਜ ਛੇ ਪੀੜ੍ਹੀਆਂ ਤਕ ਕੌਮ ਲਈ ਲਗਾਤਾਰ ਇਲਮ ਦਾ ਸੋਮਾ ਵਗਦਾ ਰਿਹਾ ਹੋਵੇ ।

ਭਾਈ ਸੰਤ ਸਿੰਘ ਜੀ ਗਿਆਨੀ ਏਹਨਾਂ ਪੀੜ੍ਹੀਆਂ ਦੀ ਮਾਲਾ ਦੇ ਮੇਰੂ ਮਣਕੇ ਸਨ। ਆਪ ਦੇ ਬਾਬਾ ਭਾਈ ਰਾਮ ਚੰਦ ਜੀ ਦਸ਼ਮੇਸ਼ ਜੀ ਦੀ ਸੇਵਾ ਵਿਚ ਰਹਿ ਕੇ ਪੜ੍ਹੇ ਤੇ ਅੰਮ੍ਰਿਤ ਛਕ ਕੇ ਰਾਮ ਸਿੰਘ ਸਜੇ । ਆਪ ਨੂੰ ਆਪਣੇ ਇਲਾਕੇ ਚਨਿਓਟ ਵਿਚ ਬਾਣੀ ਪੜ੍ਹਾਉਣ ਦਾ ਹੁਕਮ ਹੋਇਆ । ਰਾਮ ਸਿੰਘ ਜੀ ਨੇ ਚਨਿਓਟ ਵਿਚ ਗੁਰਬਾਣੀ-ਅਰਥ ਪ੍ਰਚਾਰ ਦੀ ਪੈਂਠ ਪਾਈ। ਆਪ ਦੇ ਸਪੁਤਰ ਦਾ ਨਾਂ ਸੂਰਤ ਸਿੰਘ ਸੀ। ਬਾਲਕ ਨੂੰ ਵਿਦਿਆ ਨਾਲ ਤਾਕ ਕੀਤਾ । ਸੂਰਤ ਸਿੰਘ ਜੀ ਨੇ ਵਡੇ ਹੋ ਕੇ ਕਥਾ ਕਰਨੀ ਅਰੰਭ ਦਿਤੀ। ਇਲਾਕੇ ਵਿਚ ਏਹਨਾਂ ਦੀ ਧੁੰਮ ਪੈ ਗਈ। ਲੋਕੀਂ ਏਹਨਾਂ ਦੇ ਖਿਆਲ ਦੇ ਬਣਨੇ ਸ਼ੁਰੂ ਹੋ ਗਏ । ਸੁਰਤ ਸਿੰਘ ਜੀ ਨਾਲ ਮੁਸਲਮਾਨ ਹਾਕਮ ਖਰਨ ਲਗ ਪਏ, ਕਿਉਂਕਿ ਆਪ ਪਾਸੋਂ

੧੭੨