ਪੰਨਾ:ਸਿੱਖ ਤੇ ਸਿੱਖੀ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਜੀ ਨੇ ਕੰਮ ਨਿਭਾਇਆ । ਭਾਈ ਗੁਰਦਾਸ ਸਿੰਘ ਜੀ ਦੇ ਛਟੇ ਭ੍ਰਾਤਾ ਸਨ ਸੰਤ ਸਿੰਘ ਜੀ, ਜੋ ਵਿਦਿਆ ਤੇ ਸ਼ਸਤ੍ਰ ਵਿਦਿਆ ਦੇ ਬੜੇ ਸ਼ੁਕੀਨ ਸਨ। ਆਪ ਸ਼ੁਕਰਚਕੀਆ ਮਿਸਲ ਵਿਚ ਰਹੇ । ਏਸੇ ਮਿਸਲ ਵਿਚੋਂ ਰਣਜੀਤ ਸਿੰਘ ਜੀ ਦਾ ਪੈਰ ਉਚਾ ਜਾ ਰਿਹਾ ਸੀ। ਲਾਂਭ ਚਾਂਭ ਦੀ ਸਫ਼ਾਈ ਤੇ ਸੰਭਾਲ ਹੋਣ ਲਗ ਪਈ। ਝੰਗ ਵਿਚ ਨੀਲਾ ਨਾਂ ਦੇ ਕਿਲ੍ਹੇ ਉਤੇ ਮੋਰਚੇ ਲਗ ਗਏ । ਸਰਦਾਰ ਰਣਜੀਤ ਸਿੰਘ ਖਾਈ ਵਿਚ ਢਹਿ ਪਏ । ਖਾਈ ਸੁਕੀ ਪਈ ਸੀ, ਪਰ ਚੜ੍ਹ ਨਾ ਸਕੇ । ਸੰਤ ਸਿਘ ਜੀ ਨੇ ਝੱਟ ਛਾਲ ਮਾਰੀ ਤੇ ਰਣਜੀਤ ਸਿੰਘ ਜੀ ਨੂੰ ਪਿਠ ਪਿਛੇ ਬੰਨ੍ਹ ਨੇਜ਼ਾ* ਅੜਾ ਅੜਾ ਕੇ ਬਾਹਰ ਲੈ ਆਏ । ਜਦ ਵਡੇ ਭ੍ਰਾਤਾ ਕਾਲ-ਵਸ ਹਏ, ਤਾਂ ਸੰਤ ਸਿੰਘ ਜੀ ਦੀ ਕਥਾ ਕਰਨ ਦੀ ਵਾਰੀ ਆਈ।
ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਦੀ ਮਾਰਫ਼ਤ ਹਰਿਮੰਦਰ ਜੀ ਦੀ ਸਵਰਨ ਤੇ ਸੰਗ ਮਰ ਮਰ ਦੀ ਸੇਵਾ ਕਰਾਈ । ਹੁਣ ਆਪ ਸਵਾ# ਤੇ ਕਥਾ ਵਲ ਜੁਟ ਪਏ ।
ਆਪ ਦੇ ਸਪੁੱਤਰ ਗੁਰਮੁਖ ਸਿੰਘ ਜੀ ਨੂੰ ਮਹਾਰਾਜੇ ਨੇ ਆਪਣਿਆਂ ਕੰਮਾਂ ਵਲ ਲਾ ਲਿਆ। ਗਿਆਨੀ ਸੰਤ ਸਿੰਘ ਜੀ ਦੇ ਚਲਾਣ ਦੇ ਸੰਮਤ ਦਾ ਝਗੜਾ ਹੈ। ਭਾਈ ਵੀਰ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੀ ਪ੍ਰਸਤਾਵਨਾ ਵਿਚ ਬੜੀ ਖੋਜ ਤੋਂ ਬਾਅਦ ੧੮੮੯ ਸੰਮਤ ਦਿਤਾ


  • ਦੇਖੋ ‘ਜੀਵਨ ਚਰਿਤ੍ਰ ਗਿਆਨੀ ਸੰਤ ਸਿੰਘ ਕਾ’ ਤੇ ‘ਪੰਜਾਬ ਚੀਫਸ' ਵਿਚੋਂ ਗਿਆਨੀ ਘਰਾਣੇ ਦਾ ਹਾਲ ।
  1. ਹਰਿਮੰਦਰ ਸਾਹਿਬ ਦੀ ਚੜ੍ਹਦੀ ਬਾਹੀ ਦੇ ਬਾਹਰਲੇ ਬੂਹੇ ਉਤੇ ਪੱਥਰ ਵਿਚ ਉਕਰੇ ਹੋਏ ਅਖਰ ਹਨ ।

ਸੇਵਾ ਗੁਰੂ ਰਾਮਦਾਸ ਜੀਕੀ ਸ੍ਵਰਣ ਕੀ ਅਰ ਮੰਗ ਸੁਪੈਦ ਕੀ ਬਡ ਭਾਗੀ ਜਾਣ ਕੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਸੌਂ ਕਰਾਈ ਮਾਰਫਤ ਸ੍ਰੀ ਭਾਈ ਸੰਤ ਸਿੰਘ ਗਯਾਨੀ ਜੀ ਕੀ।

੧੮੪