ਪੰਨਾ:ਸਿੱਖ ਤੇ ਸਿੱਖੀ.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ।* ਆਪ ਦੀ ਸਮਾਧ ਕੌਲਸਰ ਉਤੇ ਬਾਬਾ ਅਟਲਰਾਏ ਦੀ ਲਹਿੰਦੀ ਤਰਫ, ਭਾਈ ਗੁਰਮੁਖ ਸਿੰਘ ਨੇ ਬਣਵਾਈ ਸੀ। ਇਮਾਰਤ ਬੜੀ ਵੱਡੀ ਤੇ ਸੋਹਣੀ ਸੀ। ਏਸ ਵਿਚ ਸੰਗਮਰਮਰ ਦਾ ਥੜ੍ਹਾ ਤੇ ਉਤੇ ਬੜ੍ਹਾ ਆਲ੍ਹਾ ਸੰਗ ਮਰਮਰ ਦਾ ਗੁੰਬਦ ਸੀ। ਜਦੋਂ ਕੁਝ ਅਕਾਲੀ ਸਿੰਘ ਬੇਮੁਹਾਰ ਹੋਏ, ਓਦੋਂ ਓਹਨਾਂ ਅਪਣੇ ਹਥੀਂ ਆਪਣੇ ਲਾਸਾਨੀ ਆਲਮ ਦੀ ਯਾਦਗਾਰ ਘੜੀਆਂ ਪਲਾਂ ਵਿਚ ਦੇਹ ਕਰ ਦਿਤੀ । ਪਿਛੋਂ ਝਗੜਾ ਹੋਇਆ, ਤਾਂ ਮੁੜ ਚੂਨੇ ਗਚ ਨਿਕੀ ਜਿਹੀ ਯਾਦਗਾਰ+ ਬਣਾਈ ਗਈ।
ਭਾਈ ਸੰਤ ਸਿੰਘ ਜੀ ਗਿਆਨੀ ਤੀਜੇ ਪਹਿਰ ਹਰਿਮੰਦਰ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਤਿੰਨ ਘੜੀਆਂ (ਇਕ ਘੰਟਾ ਬਾਰਾਂ ਮਿੰਟ) ਭਰ ਕਰਦੇ ਸਨ । ਗ੍ਰੰਥੀ ਸਿੰਘ ਜੀ ਪਾਠ ਕਰਦੇ ਸਨ । ਆਪ ਦੁਜਿਆਂ ਗ੍ਰੰਥਾਂ ਦੇ ਹਵਾਲੇ ਦੇ ਦੇ ਕੇ ਗੱਲ ਨੂੰ ਸਿਧ ਕਰਦੇ ਸਨ । ਫਾਰਸੀ ਵਿਚੋਂ ਮਸਨਵੀ ਮੌਲਾਨਾ ਰੂਮ ਦੇ ਸ਼ਅਰ ਕਹਿੰਦੇ ਤੇ ਸੰਸਕ੍ਰਿਤ ਦੇ ਹਰ ਗ੍ਰੰਥ ਵਿਚੋਂ ਸ਼ਲਕ ਬੋਲ ਜਾਂਦੇ ਸਨ । ਅਰਥ ਖੋਲ੍ਹਦਿਆਂ ਅਣਜਾਣ ਦੇ ਪੱਲੇ ਵੀ ਗੱਲ ਬੁੱਝ ਜਾਂਦੀ ਸੀ। ਕਥਾ ਸੁਣਨ ਲਈ ਆਪ ਸਰਕਾਰ, ਸਰਦਾਰ ਤੇ ਵਿਦਵਾਨ ਆਉਂਦੇ ਸਨ। ਪਹਿਲਾਂ ਝੰਡੇ ਬੁੰਗੇ ਦੀ ਚੜ੍ਹਦੀ ਬਾਹੀ ਬੁੰਗੇ ਵਿਚ (ਏਸ ਨੂੰ ਗੁਰਦਵਾਰਾ ਕਮੇਟੀ, ਚਮਿਆਰੀ ਵਾਲਾ ਬੰਗਾ ਕਹਿੰਦੀ ਹੈ) ਕਥਾ ਕਰਦੇ ਸਨ। ਇਸ ਸਮੇਂ ਆਪ ਕੋਲ ਚੋਣਵੇਂ ਸ੍ਰੋਤ ਤੇ ਵਿਦਿਆਰਥੀ ਹੋਂਦੇ ਸਨ । ਮੁੜ ਏਹੋ ਕਥਾ ਦਰਬਾਰ ਸਾਹਿਬ ਵਿਚ ਕੀਤੀ ਜਾਂਦੀ ਸੀ । ਏਸ ਲਈ ਬੁੰਗ ਦਾ ਨਾਂ ਕਥਾ


*ਸੰਮਤ ੧੯੭੧ ਵਿਚ ਆਪਣੇ ਨਾਂ ਦਾ ਕਟੜਾ ਵੀ ਆਬਾਦ ਕੀਤਾ।

+ਇਕ ਪੁਸਤਕ ਵਿਚ ਸੰਗਮਰਮਰ ਦੀ ਸਮਾਧ ਲਿਖੀ ਹੈ, ਜੋ ਕਿ ਠੀਕ ਨਹੀਂ।

੧੮੫