ਪੰਨਾ:ਸਿੱਖ ਤੇ ਸਿੱਖੀ.pdf/185

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲਾ* ਬੁੰਗਾ ਪੈ ਗਿਆ ।
ਆਪ ਬਾਰੇ ਭਾਈ ਕਾਹਨ ਸਿੰਘ ਨੇ ਮਹਾਨ ਕੋਸ਼ ਵਿਚ ਲਿਖਿਆ ਹੈ:-
“ਭਾਈ ਸੂਰਤ ਸਿੰਘ ਦਾ ਸਪੁਤ੍ਰ ਹਰਿਮੰਦਰ ਦਾ ਰਯਾਨੀ । ਇਹ ਵਡਾ ਵਿਦਵਾਨ ਹੋਇਆ ਹੈ । ਸੰਤੋਖ ਸਿੰਘ ਕਵੀ ਰਾਜ ਨੇ ਇਸ ਤੋਂ ਵਿਦਿਆ ਪੜ੍ਹੀ ਸੀ । ਗਯਾਨੀ ਸੰਤ ਸਿੰਘ ਦਾ ਦੇਹਾਂਤ ਸੰਮਤ ੧੮੮੯ ਵਿਚ ਹੋਇਆ ਹੈ। ਇਸ ਸਜਨ ਦਾ ਗਯਾਨੀ ਵੰਸ ਅਮ੍ਰਿਤਸਰ ਵਿਚ ਸਨਮਾਨ ਯਗ ਹੈ ।"
ਗਿਆਨੀ ਜੀ ਦੇ ਨਾਮੀ ਸ਼ਾਗਿਰਦ ਭਾਈ ਸੰਤੋਖ ਸਿੰਘ ਸਨ, ਜੋ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਗਰਬ ਗੰਜਨੀ ਟੀਕਾ ਆਦਿ ਦੇ ਕਰਤਾ ਸਨ। ਏਹ ਫੁਲ ਜਿਸ ਬ੍ਰਿਛ ਨੂੰ ਲਗਣਾ ਚਾਹੀਦਾ ਸੀ, ਓਸੇ ਨੂੰ ਲਗਾ । ਏਹ ਸੂਰਜ ਜਿਥੋਂ ਚੜ੍ਹਨਾ ਸੀ, ਓਹੋ ਚੜ੍ਹਦਾ ਬੰਨਾ ਪਹਿਲਾਂ ਉਜਲਾ ਹੋ ਚੁਕਾ ਸੀ । ਗਿਆਨੀ ਜੀ ਦਾ ਭਾਈ ਸੰਤੋਖ ਸਿੰਘ ਨੂੰ ਵਿਦਵਾਨ ਬਣਾ ਕੇ ਛਡ ਜਾਣਾ ਹੀ ਆਪਣੀ ਵਿੱਦਿਆ ਦਾ ਲੋਹਿਆ ਮਨਵਾਉਣਾ ਹੈ। ਭਾਈ ਸੰਤੋਖ ਸਿੰਘ ਨੇ ਆਪ ਦਾ ਵਿਦਿਆਰਥੀ ਹੋਣਾ ਆਪਣਾ ਭਾਰੀ ਮਾਨ ਸਮਝਿਆ ਹੈ:-

ਨਿਤ ਹੀ ਭਗਤਿ ਰਤਿ ਨਾਮ ਕੀਨੋ ਬ੍ਰਿਤ ਚਿਤ,
ਸੰਤਨ ਸੋਂ ਹਿਤ ਅਤਿ ਸੰਤ ਸਿੰਘ ਨਾਮ ਹੈ ।
ਸੁਜਨ ਦਯਾਲ ਧੀਰ ਧਰਮ ਬਿਸਾਲ ਧਰ,
ਜਾਸ ਬੈਸ ਬਾਲ ਹੂੰ ਤੇ ਭਜਨ ਸੋਂ ਕਾਮ ਹੈ ।


  • ਏਹ ਬੁੰਗਾ ਪ੍ਰਕਰਮਾ ਖੁਲ੍ਹੀ ਕਰਨ ਦੀ ਸਕੀਮ ਅਨੁਸਾਰ ਸਭ ਤੋਂ ਪਹਿਲਾਂ ਕਮੇਟੀ ਨੇ ਲਿਆ ਤੇ ਇਸ ਦੇ ਪਿੱਛੇ ਜਿਹੜਾ ਬੁੰਗਾ ਬਣੇਗਾ, ਓਹਦਾ ਨਾਂ ਕਥਾ ਵਾਲਾ ਬੁੰਗਾ ਹੀ ਰਖਣਾ ਪ੍ਰਵਾਨ ਕੀਤਾ ਗਿਆ ।
    ੧੮੬