ਪੰਨਾ:ਸਿੱਖ ਤੇ ਸਿੱਖੀ.pdf/186

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਕੇ ੧ਚਰਣੋਦਕ ਕੀ ਬੂੰਦ ਮੈਂ ੨ਬਦਨ ਪਾਇ
, ਸੁਮਤਿ ੩ਸਦਨ ਭਯੋ ੪ਕਦਨ ਪਵਿਰਾਮ ਹੈ ।
ਤਾਂਕੇ ੬ਅਬਿੰਦ ਪਰ ਸੁੰਦਰ ੭ਮੁਕੰਦ ੮ਦੰਦ
, ਬੰਦ ਕਰ ਬੰਦਨਾ ਸਦਾ ਮੈਂ ਸੁਖ ਧਾਮ ਹੈ ।
(ਨਾਨਕ ਪ੍ਰਕਾਸ਼ ਅਧਿਆਇ ੧-੩੩)
ਗਿਆਨੀ ਸਾਹਿਬ ਬ੍ਰਿਜ ਰਾਜ ਦੇ ਕਰਤਾ ਭਾਈ ਮੇਘ ਸਿੰਘ ਦੇ ਵੀ ਵਿਦਿਆ ਦਾਤੇ ਸਨ । ਭਾਈ ਮੇਘ ਸਿੰਘ ਜੀ ਨੇ ਆਪ ਦੇ ਗੁਣਾਂ ਬਾਰੇ ਲਿਖਿਆ ਹੈ :-
ਆਗਮ ਪੁਰਾਨ ਸ਼੍ਰਤਿ ਸਿਮ੍ਰਿਤਿ ਮਾਨ ਦੇਤ,
ੲਯਾਸ ਕੇ ਸਮਾਨ ਕਥਾ ਕਰੈਂ ਮਨ ਹਰੇ ਹੈਂ ।
ਸਰ ਪਤਿ ਸੰਪਤਿ ਸੁਬੁਧਿ ਸਰ ਗੁਰ ਸੀ ਹੋ,
ਨਰੇਸ਼ ਧਨੁਰ ਧਰਿ ਅਰਿਨ ਸੋਂ ਅਰੇ ਹੈਂ ।
ਜਨਕ ਸੇ ਗਿਆਨਵਾਨ, ਵਿਸ਼ਵਮਿਤ੍ਰ ਸੇ ਮਹਾਨ,
ਭੀਖਮ ਪ੍ਰਮਾਨ ਧੀਰ ਧਾਰਿਬੇ ਕੋ ਖਰੇ ਹੈਂ
ਜਾ ਕੋ ਅਵਿਲੋਕ ਔਰ ਦ੍ਰਿਸ਼ਟ ਤਰੇ ਆਵੈ ਨਾਹਿ,
*ਸ਼੍ਰਿਸ਼ਟਿ ਮਹਿਮਾਨੋ ਸ਼੍ਰੀ ਵਸ਼ਿਸ਼ਟ ਅਵਤਰੇ ਹੈਂ ।


੧ ਚਰਣਾਮਿਤ (ਭਾਵ ਵਿੱਦਿਆ) । ੨ ਮੁਖ । ੩ ਘਰ । ੪ ਦੁਖ । ੫ ਨਸ ਜਾਂਦਾ ਹੈ। ੬ ਕੰਵਲ ਫੁਲ । ੭ ਮੁਕਤੀ ਦਾਤੇ । ੮ ਦੋ।

  • ਕਥਾ ਵਿਚ ਸ਼ਾਸਤਰਾਂ, ਪੁਰਾਣਾਂ ਤੇ ਸਿਮ੍ਰਤੀਆਂ ਦੇ ਪ੍ਰਮਾਨ ਦੇਂਦੇ ਹਨ । ਬਿਆਸ ਜੀ ਦੇ ਸਮਾਨ ਪੰਡਿਤ ਹਨ । ਕਥਾ ਕਰਦੇ ਤੇ ਮਨ ਹਰਦੇ ਹਨ । ਇੰਦਰ ਦੇ ਵਾਂਗ ਦੌਲਤ ਹੈ। ਜਦੋਂ ਚਨਿਓਟੋਂ ਪਿਤਾ ਜੀ ਆਏ, ਤਾਂ ਖਾਲੀ ਹੱਥੀਂ ਨਹੀਂ ਸਨ ਆਏ ਤੇ ਦੂਜਾ

(ਬਾਕੀ ਦੇਖੋ ਸਫਾ ੮੮ ਦੇ ਹੇਠਾਂ)

੧੮੭