ਪੰਨਾ:ਸਿੱਖ ਤੇ ਸਿੱਖੀ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਦਾ ? ਸੋ ਆਪ ਨੇ ਆਪਣੇ ਬੱਚੇ ਨੂੰ ਹਰ ਇਲਮ ਦੀ ਗੁੜ੍ਹਤੀ ਦਿੱਤੀ ਤੇ ਓਹ ਭਾਈ* ਗੁਰਮੁਖ ਸਿੰਘ ਜੀ ਗਿਆਨੀ ਦੇ ਨਾਂ ਤੋਂ ਰਾਜ ਦਰਬਾਰ ਵਿਚ ਪ੍ਰਸਿਧ ਹੋਇਆ । ਏਹਨਾਂ ਦੇ ਵਡੇ ਸਾਹਿਬਜ਼ਾਦੇ# ਭਾਈ ਪਰਦਮਨ ਸਿੰਘ ਜੀ ਦੀ ਕਥਾ ਹਾਲੀਂ ਵੀ ਕਿਸੇ ਕਿਸੇ ਪੁਰਾਣੇ ਸਿੰਘ ਨੂੰ ਭੁੱਲੀ ਨਹੀਂ । ਭਾ: ਸੰਤ ਸਿੰਘ ਗਿਆਨੀ ਨੇ ਦਸਵੇਂ ਪਾਤਸ਼ਾਹ ਕਾ ਚਰਿਤ੍ਰ ਜੋਤੀ ਜੋਤ ਸਮਾਵਨੇ ਕਾ’ ਪੁਸਤਕ ਰਚੀ । ਅੰਮ੍ਰਿਤ ਬਾਰੇ ਇਕ ਨਿੱਕੀ ਜਿਹੀ ਪੋਥੀ ਵੀ ਲਿਖੀ। ਇਕ ਤਰ੍ਰਾਂ ਦਾ ਰਹਿਤਨਾਮਾ ਹੈ।ਏਹਦੇਅਨੁਸਾਰ ਓਹਨੀਂ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤ ਪ੍ਰਚਾਰ ਹੋਂਦਾ ਰਿਹਾ । ਗਿਆਨੀ ਜੀ ਨੇ 'ਰਾਮ ਅਸਵ ਮੇਧ' ਦਾ ਨਸ਼ਰ ਵਿਚ ਅਨੁਵਾਦ ਕੀਤਾ+ ਆਪ ਦਾ ਸਭ ਤੋਂ ਵਡਾ ਗ੍ਰੰਥ ਤੁਲਸੀ ਰਾਮਾਇਨ ਦਾ ਟੀਕਾ ਹੈ, ਜੋ ਸੰਮਤ ੧੮੭੫ ਵਿਚ ਅਰੰਭਿਆ ਤੇ ਸੰਮਤ ੧੮੭੮ ਵਿਚ ਸਮਾਪਤ ਕੀਤਾ


  • ਗਿਆਨੀ ਜੀ ਦਾ ਰਾਜ ਘਰਾਣੇ ਵਿਚ ਬੜਾ ਮਾਨ ਸੀ । ਜਦੋਂ ਮਹਾਰਾਜਾ ਚੜ੍ਹਾਈ ਕਰ ਗਏ ਤਾਂ ਆਪ ਜੀ ਫੁਲ ਲੈਕੇ ਹਰਿਦਵਾਰ ਗਏ । ਗਿਆਨੀਆਂ ਦੇ ਕੁਲ ਪ੍ਰੋਹਿਤ ਦੀ ਵਹੀ ਵਿਚ ਗਿਆਨੀ ਜੀ ਦੇ ਦਸਖਤ ਮੌਜੂਦ ਹਨ।
  1. ਆਪ ਕੰਵਰ ਨੌਨਿਹਾਲ ਸਿੰਘ ਆਦਿ ਨੂੰ ਵਿਦਿਆ ਪੜ੍ਹਾਉਂਦੇ ਸਨ।

+ਮੇਰੇ ਪਾਸ ਓਹਨਾਂ ਦਾ ਲਿਖਿਆ ਹੋਇਆ ਰਾਮਾਇਨ ਦੇ ਟੀਕੇ ਜਿਹੀ ਬਲੀ ਵਿਚ ਉਪਨਿਸ਼ਦਾਂ ਦਾ ਵੀ ਅਨੁਵਾਦ ਹੈ, ਜਦ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਨਾਲ ਹੋਰ ਕਈਆਂ ਉੱਤੇ ਕਹਿਰ ਵਰਤਿਆ, ਤਾਂ ਭਾਈ ਗੁਰਮੁਖ ਸਿੰਘ ਜੀ ਵੀ ਕਤਲ ਕੀਤੇ ਗਏ । ਡੋਗਰਈ ਪਰਜ਼ਿਆਂ ਹੋਰ ਚੀਜ਼ਾਂ ਤੋਂ ਬਿਨਾਂ ਪੁਸਤਕਾਂ ਵੀ ਲੁੱਟੀਆਂ । ਕੁਝ ਪੁਸਤਕਾਂ ਭਾਈ ਸੰਤ ਸਿੰਘ ਜੀ ਦੇ ਖਾਸ ਮਿੱਤਰ ਭਾਈ ਚੈਨ ਸਿੰਘ ਗੰਢ ਪਾਸ ਗਈਆਂ ਹੋਈਆਂ ਸਨ, ਜੋ ਉਹਨਾਂ ਪਾਸੋਂ ਭਾਈ ਪਰਦਮਨ ਸਿੰਘ ਜੀ ਨੂੰ ਮਿਲੀਆਂ । (ਗਿਆਨੀ ਸੰਤ ਸਿੰਘ ਜੀ ਦਾਸ ਦੇ ਨਗੜਦਾਦਾ ਸਨ)

੧੮੯