ਪੰਨਾ:ਸਿੱਖ ਤੇ ਸਿੱਖੀ.pdf/189

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਟੀਕਾ* ਮੁੱਕਾ, ਓਹ ਦੀਆਂ ਨਕਲਾਂ ਹਥੋ ਹੱਥੀ ਹੋਣ ਲਗ ਪਈਆਂ । ਗਿਆਨੀ ਜੀ ਦਾ ਨਾਂ ਦੂਰ ਦੂਰ ਪੁਜਾ। ਮਹਾਰਾਜਾ ਬਨਾਰਸ ਨੇ ਟੀਕਾ ਸਣਿਆ, ਤਾਂ ਏਸ ਘਰਾਣੇ ਦਾ ਪੀੜ੍ਹੀਆਂ ਤਕ ਮਾਨ ਕਰਦਾ ਰਿਹਾ। ਪੰਡਿਤਾਂ ਏਹ ਟੀਕਾ ਸਿਰ ਮੱਥੇ ਤੇ ਚੁਕਿਆ । ਏਸ ਦੀ ਬੋਲੀ ਜ਼ਿਆਦਾ ਭਾਸ਼ਾ ਹੈ ਤੇ ਕਿਤੇ ਕਿਤੇ ਪੰਜਾਬੀ ਵੀ । ਏਹ ਦਾ ਨਾਂ ਹੈ ਭਾਵ ਪ੍ਰਕਾਸ਼ਨੀ । ਗੁਣਾਂ ਮੁਤਾਬਿਕ ਨਾਂ ਸੋਲਾਂ ਆਨੇ ਠੀਕ ਹੈ । ਟੀਕਾਕਾਰ ਦਾ ਫ਼ਰਜ਼ ਹੈ, ਹਰ ਘੁੰਡੀ ਨੂੰ ਖੋਲ੍ਹੇ । ਗਿਆਨੀ ਜੀ ਆਪੇ ਸਵਾਲ ਕਰਦੇ ਹਨ ਤੇ ਓਸ ਵੇਲੇ ਦਿਲ ਮੰਨ ਜਾਂਦਾ ਹੈ ਪਈ ਏਹਦਾ ਉਤਰ ਨਹੀਂ ਹੋ ਸਕਦਾ। ਜਿਸ ਵੇਲੇ ਜਵਾਬ ਪੜ੍ਹੀਦਾ ਹੈ, ਓਸ ਵਕਤ ਥਹੁ ਲਗਦਾ ਹੈ ਕਿ ਏਹੋ ਹੀ ਜਵਾਬ ਹੈ । ਜਦ ਅਗੇ ਹੋਰ ਜਵਾਬ ਲਿਖਦੇ ਹਨ, ਤਾਂ ਹੈਰਾਨ ਰਹਿ ਜਾਈਦਾ ਹੈ, ਤਦ ਸਮਝੀਦਾ ਹੈ ਪਈ ਬਸ ਦੋ ਜਵਾਬ ਠੀਕ ਹਨ । ਜਾਂ ਤੀਸਰਾ ਉਤਰ ਪੜ੍ਹੀਦਾ ਹੈ ਤਾਂ ਨਿਸ਼ਚਾ ਹੋ ਜਾਂਦਾ ਹੈ ਕਿ ਟੀਕਾਕਾਰ ਦੇ ਦਰ ਉਤੇ ਦਲੀਲਾਂ ਹੱਥ ਬੰਨ੍ਹੀਂ ਖੜੀਆਂ ਹਨ । ਜਦੋਂ ਚੌਥਾ ਤੇ ਪੰਜਵਾਂ ਉਤਰ ਪੜ੍ਹੀਦਾ ਹੈ, ਤਦੋਂ ਬਿਹਾਰੀ ਦੀ ਤੁਕ ਯਾਦ ਆਉਂਦੀ ਹੈ:- ਜਿਉਂ ਜਿਉਂ ਭੀਜੈ ਸ਼ਾਮ ਰੰਗ, ਤਿਉਂ ਤਿਉਂ ਊਜਲ ਹੋਇ ॥
ਗਿਆਨੀ ਸਾਹਿਬ ਆਪਣੇ ਆਪ ਨੂੰ ਘੁੰਡੀਆਂ ਵਿਚ ਪਾਂਦੇ ਹਨ, ਫੇਰ ਓਹ ਆਪਣੇ ਆਪ ਹੀ ਖੁਲ੍ਹਦੀਆਂ ਜਾਂਦੀਆਂ ਹਨ ।
ਟੀਕਾਕਾਰ ਮੂਲ ਲੇਖਕ ਦੇ ਇਸ਼ਟ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਓਸ ਦੇ ਧਾਰਮਿਕ ਜਜ਼ਬਾਤ ਦੀ ਪੂਰੀ ਕਦਰ ਕਰਦਾ ਹੋਇਆ, ਮੂਲ ਦੇ ਗੂੜ ਭਾਵ ਨੂੰ ਖੋਲ੍ਹੇ ਤਾਂ ਸਵਾਦ ਹੈ । ਟੀਕਾਕਾਰ ਲਈ ਏਹ ਔਖੀ ਘਾਟੀ ਹੋਂਦੀ ਹੈ, ਕਿਉਂਕਿ ਆਪਣੇ ਧਾਰਮਿਕ ਭਾਵ ਨੂੰ ਬਦੋ ਬਦੀ


  • ਏ ਗ੍ਰੰਥ ਖੜਗ ਵਿਲਾਸ ਪ੍ਰੈਸ ਬਾਂਕੀ ਪੁਰ ਪਟਨਾ ਵਿਚੋਂ ਸੰਮਤ ੧੯੫੪ ਵਿਚ ਪ੍ਰਕਾਸ਼ਿਤ ਹੋਇਆ । ਗੁਰਮੁਖੀ ਵਿਚ ਵੀ ਛਪਿਆ ਸੀ।
    ੧੯੦