ਪੰਨਾ:ਸਿੱਖ ਤੇ ਸਿੱਖੀ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਵਡੇ ਸਾਰੇ ਗ੍ਰੰਥ ਵਿਚ ਅੱਜ ਤਕ ਜਿੰਨੇ ਟੀਕੇ ਰਾਮਾਇਣ ਦੇ ਹੋਏ ਹਨ, ਓਹਨਾਂ ਸਾਰਿਆਂ ਦੇ ਚੋਣਵੇਂ ਭਾਵ ਦਿਤੇ ਹੋਏ ਹਨ ।
ਪੰਜਾਬੀ ਜੀ (ਗਿਆਨੀ ਜੀ) ਦੇ ਬਹੁਤ ਸਾਰੇ ਪ੍ਰਸ਼ਨ ਤੇ ਉਤਰ ਹੁ ਬਹੂ ਉਤਾਰੇ ਹੋਏ ਹਨ। ਗਿਆਨੀ ਜੀ ਤੋਂ ਪਿਛਲੇ ਰਾਮਾਇਨੀ ਟੀਕਾਕਾਰਾਂ ਨੇ ਭਾਵ ਪ੍ਰਕਾਸ਼ਨੀ ਟੀਕੇ ਦੀ ਛਾਵੇਂ ਬਹਿਕੇ, ਕਲਮੀ ਜੌਹਰ ਦਿਖਾਏ ਹਨ ।
ਏਸ ਟੀਕੇ ਉੱਤੇ, ਪੰਥ ਦੀ ਵਿਦਵਾਨ ਮੰਡਲੀ (ਨਿਰਮਲ ਸੰਪ੍ਰਦਾਇ) ਮਸਤ ਹੈ, ਟੀਕੇ ਵਿਚੋਂ ਫਲਾਸਫੀ, ਲੌਜਿਕ, ਗਿਆਨ, ਸਭਿਤਾ, ਪੁਰਾਣ, ਇਤਿਹਾਸ ਤੇ ਕਾਵਿ ਆਦਿ ਦੀ ਸੋਝੀ ਪੈ ਜਾਂਦੀ ਹੈ । ਏਸ ਟੀਕੇ ਦੀ ਇਕ ਖੂਬੀ ਇਹ ਵੀ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪ੍ਰਮਾਨ ਆਉਂਦੇ ਹਨ । ਜਿਹੜੇ ਪੰਡਤ ਗੁਰਬਾਣੀ ਤੋਂ ਅਣਜਾਣ ਹੋਂਦੇ ਹਨ, ਓਹਨਾਂ ਨੂੰ ਗੁਰਬਾਣੀ ਦਾ ਚਮਤਕਾਰ ਦਿਖਾ ਜਾਂਦੇ ਹਨ । ਥਾਂ ਦੀ ਥੁੜ ਕਰਕੇ ਟੀਕੇ ਦੀ ਵੰਨੇਗੀ ਨਹੀਂ ਦੇ ਸਕਿਆ ਤੇ ਨਾ ਹੀ ਗਵਾਲ ਕਵੀ ਤੇ ਪਟਨੇ ਸਾਹਿਬ ਦੇ ਮਹੰਤ ਅਤੇ ਪ੍ਰਸਿਧ ਵਿਦਵਾਨੂੰ ਬਾਬਾ ਸੁਮੇਰ ਸਿੰਘ* ਜੀ ਦੀਆਂ ਛੰਦਾਬੰਦੀ ਵਿਚ ਰਾਵਾਂ ਹੀ ਦੇ ਸਕਿਆਂ ਹਾਂ।


  • ਆਪ ਵਰਤਮਾਨ ਸਮੇਂ ਦੇ ਹਿੰਦੀ ਦੇ ਮਹਾਂ ਕਵੀ ਪੰਡਿਤ ਅਯੁਧਿਆ ਸਿੰਘ ਉਪਾਧਿਆਏ ਦੇ ਕਾਵਯ ਗੁਰੂ ਸਨ ।
    ੧੯੨