ਚਲੋ ਪੰਜਾਬੋਂ ਬਾਹਰ
ਅਰਦਾਸ ਵਿਚ,ਸਿਖ ਹਰ ਰੋਜ਼ ਸਰਬੱਤ ਦਾ ਭਲਾ ਮੰਗਦਾ ਹੈ, ਏਸੇ ਖਿਆਲ ਨੂੰ ਹਰ ਥਾਂ ਤੇ ਪ੍ਰਚਾਰਨਾ ਚਾਹੁੰਦਾ ਹੈ ਪਰ ਸਿਖ
ਹਰ ਥਾਂ ਪੰਜਾਬ ਦੇ ਕੁਝ ਜ਼ਿਲੇ ਹੀ ਸਮਝੀ ਬੈਠਾ ਹੈ । ਏਸੇ ਲਈ ਪਹਿਲੀਬੋਲੀ ਨਾਲ ਹੀ ਓਹਦਾ ਵਾਸਤਾ ਹੈ, ਜੇ ਓਹ ਹੋਰ ਸੂਬਿਆਂ ਜਾਂ ਪਰਦੇਸਾਂ ਵਿਚ ਜਾ ਕੇ ਹੀ ਪ੍ਰਚਾਰ ਦੀ ਖਾਹਸ਼ ਕਰੇ ਤਾਂ ਛਤੀਰਾਂ ਨੂੰ ਜੱਫੇ ਮਾਰਨ ਵਾਲੀ ਗੱਲ ਹੈ । ਪ੍ਰਚਾਰ ਏਹੋ ਹੀ ਨਹੀਂ ਕਿ ਅਗਲੇ ਨੂੰ ਤੇਗ਼ ਦੇ ਜ਼ੋਰ ਜਾਂ ਲਬ ਲਾਲਚ ਨਾਲ ਸਿਖ ਬਣਾ ਲਈਏ। ਪ੍ਰਚਾਰ ਏਹ ਵੀ ਹੈ ਕਿ ਅਗਲਿਆਂ ਨੂੰ ਆਪਣਿਆਂ ਸੁਨਹਿਰੀ ਅਸੂਲਾਂ ਤੋਂ ਜਾਣੂ ਕਰਾ ਦੇਈਏ । ਸਵਾਲ ਫੇਰ ਓਹੋ ਉਠਦਾ ਹੈ ਪਈ ਜਾਣੂ ਕਿਵੇਂ ਕਰਾਈਏ ? ਅਸੀਂ ਤਾਂ ਖੂਹ ਦੇ ਡੱਡੂ ਬਣੇ ਹੋਏ ਹਾਂ । ਆਪਣੀ ਛੋਟੀ ਜਿੰਨੀ ਧਰਮਸ਼ਾਲਾ ਵਿਚ ਲੈਕਚਰ ਕਰਾ ਦੇਣਾ ਤੇ ਢੋਲਕੀਆਂ ਛੈਣਿਆਂ ਨੂੰ ਕੁੱਟਣਾ ਹੀ ਕੁੱਪੀ ਫੰਡਣਾ ਸਮਝੀ ਬੈਠੇ ਹਾਂ। ਅਸੀਂ ਹੋਰਨਾਂ ਦੇਸ਼ਾਂ ਵਿਚ ਜਾਂਦੇ ਹਾਂ ਪਰ ਗੁਰੂ ਨਾਨਕ ਦੀ ਆਵਾਜ਼ ਜਾਂ ਮਨੁਖਤਾ ਦੀ ਆਵਾਜ਼ ਸੁਣਾਉਣ ਲਈ ਨਹੀਂ ਸਿਰਫ ਪੇਟ ਲਈ ਬਦੇਸ਼ਾਂ ਵਿਚ ਮਾਰੇ ਮਾਰੇ ਫਿਰਦੇ ਹਾਂ । ਇਹ ਗੱਲਾਂ ਕਿਉਂ ਕਰਦੇ ਹਾਂ ? ਕਿਉਂਕਿ ਅਸੀਂ ਕਰਮ ਯੋਗੀ ਰਹੇ ਨਹੀਂ । ਆਪਣੇ ਘਰ ਦੀ ਖੋਜ ਨਹੀਂ ਕਰਦੇ ਤੇ ਬਾਹਰਵਾਰ ਝਾਤੀ ਮਾਰਨ ਦੀ ਲੋੜ ਨਹੀਂ ਸਮਝਦੇ ।
ਸਾਡੇ ਕੁਝ ਸਿਆਸੀ ਲੀਡਰ ਜਿਹੜੇ ਧਾਰਮਿਕ ਹੋਣ ਦਾ ਵੀ ਦਾਅਵਾ ਕਰਦੇ ਹਨ ਓਹ ਜਟ ਗ਼ੈਰ ਜੱਟ ਦੀ ਢੁੱਚਰ ਡਾਹ ਕੇ ਆਪਣੀਆਂ ਗਰਜ਼ਾਂ ਪੂਰੀਆਂ ਕਰਦੇ ਹਨ । ਚੌਧਰ-ਹੂਰ ਦੇ ਆਸ਼ਿਕ, ਗੁਰੂ ਦੇ
੧੯੩