ਪੰਨਾ:ਸਿੱਖ ਤੇ ਸਿੱਖੀ.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਤਾਂ ਛਡਿਆ ਸਾਡੇ ਵਿਚ ਹਿੰਦੀ ਤੇ ਉਰਦੂ ਪੜ੍ਹੇ ਵੀ ਬਹੁਤ ਥੋੜੇ ਹਨ । ਕੁਝ ਆਪਾ ਘਟਾਊ ਬਿਰਤੀ ਵੀ ਹੈ । ਉਰਦੂ ਫਾਰਸੀ ਦੀਆਂ ਡਿਗਰੀਆਂ ਲੈ ਕੇ ਵੀ ਉਰਦੂ ਫਾਰਸੀ ਵਿਚ ਗਲ ਕਰਨੋ ਝੇਪਦੇ ਹਾਂ । ਦੂਜਿਆਂ ਦਾ ਪਰਭਾਵ ਆਪਣੇ ਉਤੇ ਪਵਾ ਲੈਂਦੇ ਹਾਂ ਜਾਂ ਓਹਨਾਂ ਨੂੰ ਮਿਲਣੋਂ ਗਿਲਣੋਂ ਕੰਨੀ ਕਤਰਾਉਂਦੇ ਹਾਂ ਤੇ ਅਗਲੇ ਤਾਈ ਆਵਾਜ਼ ਕਿਸ ਤਰ੍ਹਾਂ ਪਚਾਉਣੀ ਹੋਈ ?

ਗੁਰੂ ਨਾਨਕ ਦੀ ਕਰਨੀ ਤੋਂ ਹਿੰਦਵਾਸੀ ਇਨਕਾਰੀ ਨਹੀਂ । ਏਹ ਨਾਂ ਹੀ ਧੂਹਾਂ ਪਾਉਣ ਵਾਲਾ ਹੈ। ਬਸ ਮਸਾਲਾ ਤਿਆਰ ਹੈ । ਅਫਸੋਸ ਕਿ ਸਾਨੂੰ ਇਮਾਰਤ ਬਣਾਉਣ ਦਾ ਚੱਜ ਨਹੀਂ ਆਉਂਦਾ। ਡਾਕਟਰ ਅੰਬੇਦਕਾਰ ਦੇ ਸਾਥੀ ਅਛੂਤ ਭਾਈਆਂ ਵਿਚ ਪ੍ਰਚਾਰ ਕੀਤਾ, ਮਦਰਾਸ ਤਕ ਲੈਕਚਰ ਜਾ ਦਿੱਤੇ, ਬੰਬਈ ਵਿਚ ਕਾਲਜ ਖੋਲ੍ਹ ਕੇ ਨਿੱਗਰ ਕੰਮ ਨ ਹੋਇਆ । ਅਸੀਂ ਪਹਿਲਾਂ ਹੀ ਸਿੰਘ ਸਜਾਣ ਲਗ ਜਾਂਦੇ ਹਾਂ । ਵੇਲਾ ਹੈ ਗੁਰ ਨਾਨਕ ਸਾਹਿਬ ਦੇ ਖਿਆਲ ਪ੍ਰਗਟਾਣ ਦਾ ਹਰ ਇਕ ਨੂੰ ਇਨਸਾਨ ਸਮਝਣ ਦਾ । ਸਿੰਘ ਤਾਂ ਸਿਰ ਲੱਥ ਖੁਦਾਈ ਖਿਦਮਤਗਾਰ ਦਾ ਨਾਂ ਹੈ । ਓਹ ਬਹੁਤੀ ਔਖੀ ਸਟੇਜ ਹੈ । ਬੰਬਈ ਆਦਿ ਵਿਚ ਅਸਾਂ ਜ਼ਮੀਨ ਤਿਆਰ ਨਹੀਂ ਸੀ ਕੀਤੀ ਬੂਟੇ ਉਗਾਉਨੇ ਚਾਹੀਏ, ਨਤੀਜੇ ਵਜੋਂ ਕਾਫੀ ਨਿਰਾਸਤਾ ਦਾ ਮੂੰਹ ਤੱਕਣਾ ਪਿਆ । ਇੱਕ ਗਲ ਹੋਰ ਵੀ ਸੀ ਅੰਗਰੇਜ਼ੀ ਪੜ੍ਹੇ ਪ੍ਰਚਾਰਕ ਥੋੜੇ ਸਨ ਜੋ ਹੈ ਸਨ ਓਹਨਾਂ ਨੂੰ ਆਪਣੇ ਘਰ ਦੀ ਵਾਕਫੀ ਘੱਟ ਸੀ । ਕੁਝ ਸਾਲ ਹੋਏ, ਯੂ. ਪੀ. ਵਿਚ ਅੰਮ੍ਰਿਤ ਪ੍ਰਚਾਰ ਵੀ ਕਾਮਯਾਬ ਹੋਇਆ । ਸਬੱਬ ਸੀ ਕਿ ਓਥੋਂ ਦੀਆਂ ਨੀਵੀਆਂ ਜਾਤਾਂ ਨੇ ਭਗਤ ਸ੍ਰੀ ਕਬੀਰ, ਰਵਿਦਾਸ ਜੀ ਵਗੈਰਾ ਦੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲੇ ਸੁਣੇ । ਜੁਲਾਹਿਆਂ ਚਮਾਰਾਂ ਨੇ ਦੇਖਿਆ ਕਿ ਸਿੱਖਾਂ ਨਾਲ ਸੰਬੰਧ ਤਾਂ ਸਦੀਆਂ ਤੋਂ ਚਲਾ ਆਉਂਦਾ ਹੈ । ਸਿੰਘ ਬਣ ਗਏ । ਏਥੇ ਜ਼ਮੀਨ ਤਿਆਰ ਹੈ ਹੋਰ ਵੀ ਪ੍ਰਚਾਰ ਹੋ ਸਕਦਾ ਹੈ । ਗਲ ਕੀ ਪਹਿਲਾਂ ਤਾਂ, ਸਿੱਖੀ ਦਾ ਇਨਸਾਨੀਅਤ ਨਾਲ ਸੰਬੰਧ ਦਸਣਾ

੧੯੫