ਪੰਨਾ:ਸਿੱਖ ਤੇ ਸਿੱਖੀ.pdf/196

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 

ਅਰਦਾਸ

 

ਸਾਡੀ ਅਰਦਾਸ ਭਗਉਤੀ ਲਫਜ਼ ਤੋਂ ਚਲਦੀ ਹੈ । ਭਗਉਤੀ ਤਲਵਾਰ ਦਾ ਨਾਂ ਹੈ, ਸਿਖ ਸਾਹਿਤ ਵਿਚ ਭਗਉਤੀ ਦਾ ਅਰਥ ਤਲਵਾਰ ਹੀ ਹੋ ਗਿਆ ਹੈ । ਏਹ ਅਰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੀ ਨਹੀਂ ਪ੍ਰਚੱਲਤ ਹੋਇਆ ਸਗੋਂ ਭਾਈ ਗੁਰਦਾਸ ਨੇ ਵੀ ਲਿਖਿਆ ਹੈ-

ਨਾਉਂ ਭਗਉਤੀ ਲੋਹ ਘੜਾਇਆ ।


ਹੁਣ ਦੇਖਣਾ ਏਹ ਹੈ ਪਈ ਸਭ ਤੋਂ ਪਹਿਲਾਂ ਤਲਵਾਰਾਂ ਨੂੰ ਕਿਉਂ ਧਿਆਇਆ ਤੇ ਏਹ ਤਲਵਾਰ ਕੇਹੜੀ ਹੈ ? ਬਾਬੇ ਬੰਦੇ ਜੀ ਵੇਲੇ ਜਿੱਤਾਂ ਹੋਈਆਂ, ਥਾਵਾਂ ਮੱਲੀਆਂ, ਗੜ੍ਹ ਉਸਰੇ ਨਿਸ਼ਾਨ ਝੁਲੇ ਤੇ ਸਿੱਕੇ ਚਲੇ । ਓਹਨਾਂ ਸਿੱਕਿਆਂ ਉਤੇ ਉਕਰਿਆ ਗਿਆ-

  • ਦੇਗੋ ਤੇਗੋ ਫਤਹ ਨੁਸਰਤ ਬੇਦਰੰਗ ।

ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ।

ਦੇਗ ਦੇ ਬੜੇ ਖੁਲ੍ਹੇ ਅਰਥ ਹੋਏ, ਗੁਰੂ ਨਾਨਕ ਨੇ ਦੇਗ ਚਲਾਈ


  • ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਤੇ ਵੀ ਏਹੋ ਅੱਖਰ ਸਨ ।

੧੯੭