ਪੰਨਾ:ਸਿੱਖ ਤੇ ਸਿੱਖੀ.pdf/197

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੰਗਰ ਲਾਉਣ ਦੀ ਪਿਰਤ ਪਾਈ ਦੂਜੇ ਤੀਜੇ ਗੁਰੂ ਨੇ ਲੰਗਰ ਲਾ ਕੇ ਵਰਣ ਭਏ ਦਾ ਵਹਿਮ ਗਵਾਇਆ । ਅਕੱਠਿਆਂ ਬਹਿਣ ਤੇ ਵੰਡ ਤੇ ਖਾਣ ਦਾ ਵੱਲ ਸਿਖਾਇਆ । ਇਸ ਤਰ੍ਹਾਂ ਸਾਂਝੀਵਾਲਤਾ ਦਾ ਪੂਰਨਾ ਪਾਇਆ । ਸੋ ਦੇਗ ਪਦ ਸਾਂਝੀਵਾਲਤਾ ਦਾ ਪੂਰਨਾ ਪਾਇਆ । ਸੋ ਦੇਗ ਦੇ ਨਾਲ ਹੈ ਤੇਗ । ਗੁਰੂ ਨਾਨਕ ਦੀ ਦੇਗ ਚਲਾਈ ਹੋਈ ਤਾਂ ਦਸਵੇਂ ਸਾਹਿਬ ਪਾਸ ਆਈ ਪਰ ਸਿਕੇ ਦੀ ਮੋਹਰ ਕਹਿੰਦੀ ਹੈ ਤੇਗ਼ ਵੀ ਪਹਿਲੇ ਤੋਂ ਦਸਵੇਂ ਗੁਰਦੇਵ ਨੇ ਲਈ। ਮੋਹਰ ਵਿਚ ਵੀ ਤੇਗ ਦਾ ਅਰਥ ਭਗਉਤੀ ਹੋਇਆ ਹੈ ਤੇ ਏਸੇ ਤਲਵਾਰ ਵਿਚ ਜੀਵਨ ਦਾ ਜੌਹਰ ਦਿਖਾਉਣ ਵਾਲੇ ਅਰਥ ਰਖੇ ਗਏ ਹਨ। ਗੁਰੂ ਨਾਨਕ ਜੀ ਨੇ ਬਾਬਰੀ ਦਗੜ ਦਗੜ ਨੂੰ ਬਹੁਤ ਬੁਰਾ ਜ ਤਾ। ਸ਼ਹਿਰਾਂ ਦੇ ਮਸਾਨ ਬਣਦਿਆਂ ਦੇਖ ਕੇ ਚਮਕ ਕੇ ਬੋਲੇ । ਆਪ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ਾਹ ਕੋਲੋਂ ਡਡਿਆ ਕੇ ਮੁਆਫ਼ੀ ਨਹੀਂ ਮੰਗੀ। ਲੋਕਾਂ ਦੀ ਕਾਇਰਤਾ ਦੇਖ ਕੇ ਦਿਲ ਨ ਛੱਡਿਆ ਸਗੋਂ ਜਨਤਾ ਨੂੰ ਬਹਾਦੁਰ ਬਣਾਉਨ ਲਈ ਲੱਕ ਬੰਨ੍ਹ ਲਿਆ । ਗੁਰੁ ਦੇਵ ਜ਼ਾਹਰਾ ਨ ਸਿਪਾਹੀ ਨਹੀਂ ਬਣਾਏ, ਸਗੋਂ ਅਜਿਹੇ ਸਿਪਾਹੀ ਤਿਆਰ ਕੀਤੇ ਨੇ ਜਿਹੜੇ ਸ਼ਸਤ੍ਰ ਧਾਰੀਆਂ ਤੋਂ ਵੀ ਵਡੇ ਦਿਲ ਵਾਲ ਸਨ । ਆਪ ਨੇ ਜਿਗਰੇ ਤੇ ਹੌਸਲੇ ਦੀ ਭਗਾਉਤੀ ਚੁੱਕੀ ਤੇ ਦਸਮੇਸ਼ ਜੀ ਨੇ ਏਸਦਾ ਸਦਕਾ ਹੱਥ ਵਿਚ ਤਲਵਾਰ ਲੈ ਲਈ । ਮੁਕਦੀ ਗਲ ਪਹਿਲੇ ਗੁਰੂ ਜੀ ਨੇ ਵੀ ਤਲਵਾਰ ਦੀ ਲੋੜ ਸਮਝੀ ਹੋਈ ਸੀ । ਮੋਹਰਾਂ ਬਣਾਉਨ ਵਾਲਿਆਂ ਗੁਰੂ ਦੀ ਸਹੀ ਸਪਿਰਟ ਨੂੰ ਲੈ ਲਿਆ ਸੀ । ਗੁਰੂ ਸਾਹਿਬਾਨ ਨੇ ਇਤਿਹਾਸਾਂ ਦੀ ਸਟੱਡੀ ਕੀਤੀ ਹੋਈ ਸੀ ਓਹਨਾਂ ਤਤ ਕਢ ਲਿਆ ਸੀ ਕਿ ਨੇਕੀ ਨੂੰ ਵੀ ਬਦੀ ਦੀ ਤਲਵਾਰ ਕੁਝ ਚਿਰ ਲਈ ਦਬਾ ਜਾਂਦੀ ਹੈ ਤੇ ਚੰਗੀ ਗਲ ਵੀ ਤਲਵਾਰ ਜਾਂ ਤਾਕਤ ਵਾਲੇ ਤੇ ਜਲਦੀ ਫੈਲਦੀ ਹੈ। ਬੁੱਧ ਮਤ ਜਲਦੀ ਫੈਲਿਆ ਸੀ ਕਿਉਂਕਿ ਰਾਜਿਆਂ ਨੇ ਮਤ ਕਬੂਲ ਲਿਆ ਸੀ । ਬਾਹਮਣਾਂ ਨੇ ਹੱਥ ਵਿਚ ਤਾਕਤ ਲੈਣੀ ਸ਼ੁਰੂ ਕੀਤੀ ਤਾਂ ਬੁੱਧ ਮਤ ਵੀ ਢਲਣਾ ਸ਼ੁਰੂ ਹੋ ਗਿਆ ।

੧੯੮