ਪੰਨਾ:ਸਿੱਖ ਤੇ ਸਿੱਖੀ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਦਸਵੇਂ ਗੁਰੂ ਨੇ ਡਿੱਠਾ ਕਿ ਔਰੰਗਜ਼ੇਬ ਭਗਉਤੀ ਦੀ ਰਾਹੀਂ ਮਨਮਰਜ਼ੀ ਕਰ ਰਿਹਾ ਹੈ ਤਾਂ ਓਹਨਾਂ ਚੰਡੀ ਨੂੰ ਹਥ ਵਿਚ ਲਿਆ। ਓਧਰ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ । ਏਧਰ ਗੁਰੂ ਸਾਹਿਬ ਨੇ ਧੱਕਾ ਜ਼ੋਰੀ ਰੋਕਣ ਦਾ ਅਖੀਰੀ ਉਪਾ ਕੀਤਾ । ਕਿਉਂਕਿ ਏਸ ਉਪਾ ਨੂੰ ਸ਼ਰਧਾ ਤੇ ਦਿਲ ਨਾਲ ਕਰਨਾ ਸੀ ਏਸ ਲਈ ਹਜ਼ੂਰ ਨੇ ਓਸੇ ਨੂੰ ਪਹਿਲ ਸਿਮਰਿਆ । ਜਿਸ ਨੂੰ ਗੁਰੂ ਸਿਮਰਨ ਲਗ ਪਵੇ ਤੇ ਓਸ ਤੋਂ ਸਿਖਾਂ ਕਿਵੇਂ ਮੁੰਹ ਮੋੜਨਾ ਸੀ ? ਬਸ ਏਸੇ ਕਰ ਕੇ ਸਿਖ ਲੜੇ ਤੇ ਲੜੇ ਵੀ ਭਖਿਆਂ ਸ਼ੇਰਾਂ ਵਾਂਗ । ਓਹ ਲੱਖਾਂ ਕਸ਼ਟ ਸਹਿ ਕੇ ਏਸੇ ਲਈ ਲੜੇ ਕਿ ਓਹਨਾਂ ਦੀ ਹਥਿਆਰ ਉੱਤੇ ਸ਼ਰਧਾ ਬੜੀ ਵਿਚਾਰ ਨਾਲ ਕਰਾਈ ਗਈ ਸੀ ।
ਅਰਦਾਸ ਵਿਚ ਨੌਵਾਂ ਗੁਰੂਆਂ ਦੇ ਨਾਵਾਂ ਤੋਂ ਬਾਅਦ ਅਸੀਂ ਵੇਲੇ ਮੁਤਾਬਿਕ ਬਣਾਉਂਦੇ ਗਏ ਤੇ ਇਵੇਂ ਦੁਮਿੰਟੀ ਤਵਾਰੀਖ ਬਣਾ ਲਈ ਹੈ । ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਦੀ ਯਾਦ ਹੀ ਨਹੀਂ ਸੀ ਸਗੋਂ ਓਹਨਾਂ ਦੀ ਕਰਨੀ ਦੀ ਦਾਦ ਦੇ ਕੇ ਆਪਣੇ ਆਪ ਨੂੰ ਓਹਨਾਂ ਪਿਛੇ ਤੁਰਨ ਦੀ ਚਾਹ ਉਪਜਾਉਂਦੇ ਹਾਂ।
ਬਾਬੇ ਬੰਦੇ ਪਿਛੋਂ ਸੂਬੇ ਨੇ ਕਹਿਰੀ ਚੱਕ੍ਰ ਚਲਾਇਆ । ਸਿੰਘ ਵੇਲੇ ਦੀ ਤਾੜ ਵਿਚ ਕਾਹਨੂੰਵਾਲ ਦੇ ਛੰਬ ਤੇ ਬੀਕਾ ਨੇਰ ਵਿਚ ਝਟ ਲੰਘਾਉਣ ਲੱਗੇ । ਓਦੋਂ ਇਕ ਦੂਜੇ ਦਾ ਹਿਤ ਸੀ, ਈਰਖਾ ਦਾ ਨਾਂ ਨਹੀਂ ਸੀ । ਅਰਦਾਸ ਵਿਚ ਆਪਣਾ ਕਾਲਜਾ ਰਖ ਦਿਤਾ "ਜਹਾਂ ਜਹਾਂ ਖਾਲਿਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ।"

ਸਿੰਘਾਂ ਦਾ ਹਰਿਮੰਦਰ ਜਾਣਾ ਬੰਦ ਤੇ ਸ੍ਰੋਵਰ ਵਿਚ ਇਸ਼ਨਾਨ ਕਰਨਾ ਰੋਕਿਆ ਗਿਆ। ਗੁਰੂ ਦੇ ਸਿਖਾਂ ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਕਰਨ ਦਾ ਇਰਾਦਾ ਤੇ ਨਿਕੰਮੇ ਹੁਕਮ ਨੂੰ ਤੋੜਨਦਾਪ੍ਰਣ ਕੀਤਾ ਤੇ ਅਗਲਿਆਂ ਲਈ ਮਿਸਾਲ ਕਾਇਮ ਕੀਤੀ । ਹਾਕਮਾਂ ਖਿਝ ਕੇ ਹਰਿਮੰਦਰ ਢਾਇਆ ਰੋਜ਼ ਪ੍ਰਣ ਕਰਨ ਵਾਲਿਆਂ ਮੰਦਰ ਉਸਾਰ ਕੇ ਰੱਖ ਦਿਤਾ । ਏਹ ਗੱਲਾਂ ਸ੍ਰੀ

੧੯੯