ਸਾਡਾ ਸਤਲੁਜ
ਸਤਲੁਜ ਪੰਜਾਬ ਦਾ ਸਭ ਤੋਂ ਪੁਰਾਣਾ ਦਰਿਆ ਹੈ। ਸਤਲੁਜ
ਨਾਂ ਸੱਤਲੁਦਰ ਤੋਂ ਬਣਿਆ ਹੈ। ਇਹ ਇਕ ਗੱਲ ਨਹੀਂ ਦਸਦਾ, ਸ਼ਾਇਦ
ਸ਼ਰਮ ਆਉਂਦੀ ਸੂ। ਮੈਂ ਪੁਛਦਾ ਹਾਂ ਕਿ ਪਹਿਲੇ ਵਸਨੀਕਾਂ ਨਾਲ
ਆਰੀਆਂ ਕੀ ਕੀਤਾ ? ਤੂੰ ਕਿਧਰ ਦਾ ਸਾਥ ਦਿਤਾ ? ਸੁਣ ਕੇ ਘੁੰਮਣ
ਘੇਰਾਂ ਵਿਚ ਪੈ ਜਾਂਦਾ ਹੈ ਤੇ ਤਸਵੀਰ ਵਾਂਗ ਹੋ ਜਾਂਦਾ ਹੈ,ਜਿਵੇਂ ਕਿਸ ਵਡੇ
ਚਿੱਤ੍ਰਕਾਰ ਨੇ ਵਡੇ ਸਾਰੇ ਕਾਗ਼ਜ਼ ਉਤੇ ਮੂਰਤ ਵਾਹੀ ਹੋਵੇ । ਉੱਤਰ ਨਹੀਂ
ਦੇਂਦਾ, ਜਾਬਰਾਂ ਦਾ ਸਾਥ ਦਿੱਤਾ ਹੋਵੇਗਾ । ਅਸਲੀ ਹਿੰਦੀ ਵਸਨੀਕਾਂ ਨੂੰ
ਭੁਲਾ ਦਿੱਤਾ ਹੋਵੇਗਾ । ਖਬਰੇ ਪਾਣੀ ਦੀ ਫੂਹੀ ਤਕ ਵੀ ਮੰਹ ਵਿਚ ਨ
ਚੋਈ ਹੋਵੇ । ਨਿਤਾਣਿਆਂ ਦਾ ਕੌਣ ਸਾਥ ਦੇਂਦਾ ਹੈ ? ਇਹ ਵੀ ਛੋਟਿਆਂ
ਪੱਥਰਾਂ ਨੂੰ ਰੋੜ੍ਹ ਘੱਤਦਾ ਹੈ। ਵਡਿਆਂ ਪੱਥਰਾਂ ਨੂੰ ਕੀ ਮਜਾਲ, ਰਤੀ ਭਰ
ਹਿਲਾ ਸਕੇ । ਛੋਟਿਆਂ ਗ੍ਰੀਬੜਿਆਂ ਨੂੰ ਅਗੇ ਧੱਕਣਾ ਚਾਹੁੰਦਾ ਹੈ । ਬਸ,
ਆਰੀਆਂ ਨਾਲ ਏਹਦੀ ਦਾਲ ਗਲ ਗਈ। ਓਹਨਾਂ ਅਸਲੀ ਹਿੰਦੀਆਂ
ਨੂੰ ਮਾਰ ਭਜਾਇਆ। ਦੋਵੇਂ ਜ਼ੋਰਾਵਰ ਇਕ ਦੂਏ ਉੱਤੇ ਡੁਲ੍ਹ ਪਏ। ਜ਼ੋਰ
ਦਾ ਗੁਣ ਸਾਂਝਾ ਸੀ, ਇਸ ਸਾਂਝ ਤੋਂ ਮਿੱਤ੍ਰਤਾ ਵਧੀ। ਹੌਲੇ ਹੌਲੇ ਪਹਿਲੇ
ਸਾਥੀਆਂ ਦੀ ਮਦਦ ਨ ਕਰਨ ਕਰ ਕੇ ਝੁਰਿਆ ਹੋਵੇਗਾ। ਨਵਿਆਂ ਨੂੰ
ਇਕਾਂਤ ਵਿਚ ਬਹਾ ਕੇ ਪਛਤਾਵਾ ਲਾਉਂਦਾ ਹੋਵੇਗਾ। ਪਹਿਲਾਂ ਤਾਂ
ਆਰੀਆਂ "ਜ਼ੋਰ" ਵਾਲੇ ਸਾਂਝ ਗੁਣ ਤੇ ਯਰਾਨਾ ਰਖਿਆ । ਫੇਰ ਯਾਰ
ਦੇ ਵਧੇਰੇ ਗੁਣ ਤੱਕੇ । ਹਰਿਆ ਭਰਿਆ ਮੈਦਾਨ ਡਿੱਠਾ, ਸੰਘਣੀਆਂ
ਛਾਵਾਂ ਤੱਕੀਆਂ, ਠੰਢਾ ਨਿਰਮਲ ਪਾਣੀ ਪੀਤਾ । ਅਕਹਿ ਸ਼ਾਂਤੀ ਦੇਖੀ।
ਦਿਲ ਖਿਚਵੇਂ ਤੇ ਰੂਹ ਝੁਮਾਉਣੇ ਨਜ਼ਾਰੇ ਤੱਕਦੇ ਹੋਏ ਦਰਿਆ ਉੱਤੇ ਢੇਰੀ
२२