ਪੰਨਾ:ਸਿੱਖ ਤੇ ਸਿੱਖੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਗਏ । ਏਹਦੀਆਂ ਤ੍ਰੰਗਾ ਨੇ ਮਨ ਤ੍ਰੰਗ ਬਾਹਰ ਲਿਆਂਦੇ ਤੇ ਮੰਤਰ
ਬਣੇ । ਏਹਦੀਆਂ ਲਹਿਰਾਂ ਤੋਂ ਰੂਹ ਨੇ ਮੌਜਾਂ ਮਾਣੀਆਂ ਤੇ ਵੇਦ
ਫਿਰ ਬਣੀਆਂ ।
ਸਦੀਆਂ ਬੀਤ ਗਈਆਂ, ਗ਼ਜ਼ਨੀ ਦਾ ਸ਼ੋਰ ਸ਼ਰਾਬਾ ਏਸ ਨੇ
ਸੁਣਿਆ। ਮੁਲਕ ਦੇ ਬਾਕੀ ਦਰਿਆ ਭਰਾਵਾਂ ਵਾਂਗ,ਦੜ ਵੱਟ ਕੇ ਚਲਦਾ
ਰਿਹਾ , ਜਰਵਾਣਿਆਂ ਦੇ ਸਦੀਆਂ ਤਕ ਘੜੇ ਹਿਣਕਦੇ ਸੁਣੇ, ਪਰ ਰੋਕੇ
ਨਾ। ਜ਼ੋਰਾਵਰਾਂ ਦਾ ਸਾਥ ਕਰਨਾ ਪਿਆ । ਨਿਕਾਰਿਆਂ ਨੂੰ ਕਿਸ ਤਰ੍ਹਾਂ
ਉਠਾਉਂਦਾ ? ਹਿੰਮਤ ਵਾਲਿਆਂ ਦੀ ਹੀ ਰੱਬ ਵੀ ਮਦਦ ਕਰਦਾ ਹੈ ।
ਏਹਨੇ ਬੇਤਾਕਤੇ ਹਿੰਦੀਆਂ ਨੂੰ ਕਿਸ ਤਰ੍ਹਾਂ ਚੁੱਕਣਾ ਸੀ ?
ਕੁਝ ਸਦੀਆਂ ਮਗਰੋਂ ਬਾਬਰ ਦੀਆਂ ਗਡੀਆਂ ਵਿਚ ਲੱਦੀਆਂ
ਹੋਈਆਂ ਤੋਪਾਂ, ਅਪਣੀ ਹਿਕ ਤੋਂ ਲੰਘਈਆਂ । ਲੋਧੀਆਂ ਤੋਂ ਹੀਰੇ
ਜਿਹਾ ਹਿੰਦ ਭੰਗ ਦੇ ਭਾੜੇ ਜਾਂਦਾ ਤਾਂ ਤੱਕਿਆ, ਹੁਮਾਯੂੰ ਦੀ ਫੌਜ ਨੂੰ ਭਾਜੜ
ਪੈਂਦੀ ਦੇਖੀ, ਪਰ ਅਮਨ ਭਰਿਆ ਅਕਬਰੀ ਰਾਜ ਵੀ ਡਿੱਠਾ।
ਰਾਵੀ ਕੰਢੇ ਸ਼ਹਿਨਸ਼ਾਹ ਜਹਾਂਗੀਰ ਦਾ ਮਕਬਰਾ ਬਣਿਆ ਸਣ
ਕੇ, ਤੇ ਜਮਨਾ ਕੰਡੇ ਰੌਜ਼ਾ ਤਾਜ ਮਹੱਲ ਦਾ ਹਾਲ ਸੁਣ, ਉਦਾਸਿਆ ਨਾ,
ਖੁਸ਼ ਹੋਇਆ “ ਮੇਰੇ ਕੰਨੀ ਵਗਾਰੀਆਂ ਦੀਆਂ ਚੀਕਾਂ ਨਹੀਂ ਪਾਈਆਂ।"
ਅਖ਼ੀਰ ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਕੀਤੇ । ਮਾਖੋਵਾਲ
ਦਾ ਨਾਂ ਅਨੰਦਪੁਰ ਹੋਦਾ ਸੁਣਿਆ । ਪੰਡਤ ਆਉ ਦੇ ਤੱਕੇ । ਨੌਵੇਂ
ਪਾਤਸ਼ਾਹ ਦੀਨਾਂ ਲਈ ਦਿੱਲੀ ਜਾਂਦੇ ਦੇਖੇ । ਹਜ਼ੂਰ ਦਾ ਸੀਸ ਆਇਆ
ਤੱਕਿਆ, ਸੀਸ ਦੇ ਸਸਕਾਰ ਦੀ ਅੱਗ ਉਮਲ੍ਹਦੀ ਹੋਈ ਬੁਝੀਆਂ ਛਾਤੀਆਂ
ਵਿਚ ਭੜਕਦੀ ਡਿੱਠੀ । ਦਸਵੇਂ ਪਾਤਸ਼ਾਹ ਨੂੰ ਅਪਣੇ ਕੰਢੇ ਬਹਾਉਂਦਾ ਤੇ
ਪਹਿਰਾਂਤੀਕ ਓਹਨਾਂ ਨੂੰ ਜ਼ਲਮ ਉਡਾਊ ਪ੍ਰੋਗਰਾਮ ਬਣਾਉਂਦਿਆਂ,ਮਹੀਨਿਆਂ
ਬੱਧੀ ਦੇਖਦਾ ਰਿਹਾ। ਸ੍ਰੀ ਬੁੱਧ ਜੀ, ਸੱਚ ਦੀ ਭਾਲ ਥਾਂ ਥਾਂ ਤੇ ਜਾ ਕੇ
ਕਰਦੇ ਸਨ। ਹਜ਼ੂਰ ਨੂੰ ਘੁੰਮਣ ਦੀ ਲੜ ਨਹੀਂ ਸੀ। ਅੰਦਰੋਂ ਸਕੀਮ ਨੂੰ
ਤਰੀਕੇ ਨਾਲ ਬਾਹਰ ਲਿਆਉਣਾ ਸੀ । ਏਸ ਖ਼ਜ਼ਾਨੇ ਵਿਚ ਮੋਤੀ ਪਏ
ਹੋਏ ਸਨ । ਜ਼ਰਾ ਜੁਗਤ ਨਾਲ ਬਾਹਰ ਕੱਢਣੇ ਸਨ। ਜੀਵਨ-ਮਜ਼ਮੂਨ
੨੩