ਪੰਨਾ:ਸਿੱਖ ਤੇ ਸਿੱਖੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲੇ ਫੋਟੋ ਲਾਹੁਣ ਜੋਗੇ ਨਹੀਂ। ਚਾਹੁੰਦੇ ਹਾਂ, ਸਤਲੁਜੋ ਮਨੁੱਖ ਬਣ ਕੇ
ਆਏ ਤੇ ਆਪ ਇਤਿਹਾਸ ਸੁਣਾਏ। ਅਸੀਂ ਬਿਨਾਂ ਸੋਦੇ, ਮੱਖੀ ਉਤੇ ਮੱਖੀ
ਮਾਰੀ ਜਾਵੀਏ । ਲੰਘ ਗਿਆ ਸਤਜੁਗ, ਜਦੋਂ ਹਰ ਸ਼ੈ ਰੂਪ ਧਾਰ ਕੇ ਬੋਲਣ
ਲੱਗ ਪੈਂਦੀ ਸੀ। ਇਹ ਕਲਜੁਗ ਹੈ, ਇਸ ਵਿਚ ਤਾਂ ਆਪਣੀ ਕਰਨੀ ਦਾ
ਫਲ ਮਿਲਣਾ ਹੈ।
ਸਤਲੁਜ ਦਾ ਤੇ ਸਾਡਾ ਪੱਕਾ ਰਿਸ਼ਤਾ ਸਭਰਾਵਾਂ ਦੇ ਮੈਦਾਨ ਲਾਗੇ
ਹੋਇਆ । ਸਾਡੇ ਆਪਣਿਆਂ ਨੇ ਬੇੜੀਆਂ ਦਾ ਪੁਲ ਤੋੜਿਆ । ਸਾਡੇ ਧ੍ਰੋਹੀ
ਫੌਜਾਂ ਮੋੜ ਲਿਆਏ । ਅਸੀਂ ਥੋੜ੍ਹੇ ਰਹਿ ਗਏ, ਅਖੀਰ ਧਕੀਣੇ ਸ਼ੁਰੂ ਹੋ
ਗਏ, ਲੜਦੇ ਲੜਦੇ ਵਿਚ ਸਤਲੁਜ ਦੇ। ਪਿਆਰੇ ਸਤਲੁਜ ਨੇ ਲਹਿਰਾਂ ਦੇ
ਨਾਲ ਸਾਨੂੰ ਢਕਣਾ ਚਾਹਿਆ,ਪਰ ਪੇਸ਼ ਨਹੀਂ ਸੀ ਜਾਂਦੀ।ਉੱਤੋਂ ਅੰਗ੍ਰੇਜ਼ ਸ਼ੇਰ
ਬਣਿਆ ਹੋਇਆ ਸੀ । ਗੋਲੀ ਸਾਹ ਨਹੀਂ ਸੀ ਲੈਂਦੀ। ਅਸੀਂ ਸਤਲੁਜ
ਦੇ ਵਿਚ ਹੀ ਲੋਥਾਂ ਦੀਆਂ ਤਹਿਆਂ ਲਾ ਦਿਤੀਆਂ । ਹਰੀ ਕੇ ਪੱਤਣੋਂ ਲੈ ਕੇ
ਸਭਰਾਵਾਂ ਤਕ, ਸਤਲੁਜ ਲਾਲੋ ਲਾਲ ਹੋ ਗਿਆ । ਵਿਚਾਰਾ ਪਰਦਾ ਕੀ ?
ਅਖੀਰ ਠੰਢਾ ਹੋ ਗਿਆ । ਅਸੀਂ ਏਹਦੇ ਲਈ ਮੋਏ ਸਾਂ। ਏਸ ਸਚੇ ਦਿਲੋਂ
ਸਾਡੀ ਸੁਖ ਮੰਗੀ ।
ਗੰਗਾ ਵਿਚ ਮੋਇਆਂ ਦੇ ਫੁਲ ਪੈਂਦੇ ਹਨ, ਪਰ ਸਾਡੇ ਜੀਉਂਦਿਆਂ
ਦੇ ਹਜ਼ਾਰਾਂ ਜੁੱਸੇ, ਇਸ ਵਿਚ ਪਏ । ਫੇਰ ਸਾਨੂੰ ਕਿਵੇਂ ਘਟ ਪਿਆਰਾ ਹੋ
ਸਕਦਾ ਹੈ ? ਅਸੀਂ ਹਰੀ ਕੇ ਪੱਤਣ, ਕਿਉਂ ਨ ਸਤਲੁਜ ਵਿਚ ਫੁਲ
ਪਾਵੀਏ ?
੨੫