ਪੰਨਾ:ਸਿੱਖ ਤੇ ਸਿੱਖੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਰਨੈਲ ਮੋਹਨ ਸਿੰਘ ਨਾਲ ਗੱਲ ਬਾਤ


ਅਗਸਤ ਸੰਨ ਛਤਾਲੀ ਵਿਚ ਕਸੌਲੀ ਤੋਂ ਮੈਂ ਤੇ ਗਿਆਨੀ
ਗੁਰਮੁਖ ਸਿੰਘ ਜੀ ਕਾਰ ਵਿਚ ਸ਼ਿਮਲੇ ਚਲੇ । ਸਾਡੇ ਨਾਲ ਆਜ਼ਾਦ ਹਿੰਦ
ਫ਼ੌਜ ਦੇ ਮੋਢੀ ਜਰਨੈਲ ਮੋਹਨ ਸਿੰਘ ਜੀ ਤੇ ਜਰਨੈਲਨੀ ਸਾਹਿਬਾ ਵੀ ਸਨ ।
ਓਸ ਦਿਨ ਗੱਲਾਂ ਮੁਸਾਫ਼ਰ ਸਾਹਿਬ ਨਾਲ ਹੀ ਹੋਈਆਂ। ਜਿਹੜਾ ਕੁਝ
ਦਿਨ ਪਹਿਲਾਂ, ਕਾਰ ਦਾ ਹਾਦਸਾ ਹੋਇਆ ਸੀ, ਓਹਦੀ ਚਰਚਾ ਹੋਂਦੀ
ਰਹੀ। ਸ਼ਿਮਲੇ ਜਾਣ ਵਾਲੀ ਕਾਰ ਵਿਚ ਤਿੰਨ ਸਵਾਰੀਆਂ ਹਾਦਸੇ ਵਾਲੀ
ਕਾਰ ਵਾਲੀਆਂ ਹੀ ਸਨ । ਸੁਖ ਨਾਲ ਚੌਥੀ ਸਵਾਰੀ ਓਪਰੀ ਸਵਾਰੀ ਮੈਂ
ਹੀ ਸਾਂ । ਜਰਨੈਲ ਸਾਹਿਬ ਨੇ ਦਸਿਆ ਕਿ ਪਹਾੜ ਵਿਚ ਕਾਰ ਚਲਾਉਣੀ
ਬੜਾ ਕਠਨ ਕੰਮ ਹੈ; ਕਿਉਂਕਿ ਲੜਾਈ ਵਿਚ ਓਹਨਾਂ ਟੈਕਾਂ ਵਗੈਰਾ ਦੇ
ਹਥੋਂ ਕੰਮ ਕਢਿਆ ਹਇਆ ਸੀ, ਏਸੇ ਕਰਕੇ ਡਰਾਈਵਰ ਦੀਆਂ ਮਹੀਨ
ਤੋਂ ਮਹੀਨ ਉਕਾਈਆਂ ਦਾ ਖ਼ਿਆਲ ਰਖਦੇ ਸਨ। ਉਹਨਾਂ ਆਪਣੇ
ਡਰਾਈਵਰ ਨੂੰ ਸੋਲਨ ਚਾਹ ਪਿਆਈ ਤੇ ਕਿਹਾ । 'ਪਹਾੜ ਵਿਚ
ਕਾਰ ਚਲਾਉਣ ਵਾਲੇ ਨੂੰ ਪੰਦਰਾਂ ਮੀਲ ਉਤੇ ਚਾਹ ਪੀਣੀ ਚਾਹੀਦੀ ਹੈ।'
ਇਹ ਗੱਲ ਕ੍ਰੋੜਪਤੀ ਸਰਦਾਰ ਵਾਂਗ ਨਹੀਂ ਕਹਿ ਛੱਡੀ ਸੀ, ਸਗੋਂ ਸਚੇ
ਮਨੁੱਖਤਾ ਦੇ ਪਿਆਰੇ ਇਨਸਾਨ ਵਾਂਗ ਕਿਹਾ ਸੀ । ਦਿਲੀ ਹਿਤ ਨਾਲ
ਚਾਹ ਪੀਣ ਉਤੇ ਮਜਬੂਰ ਕੀਤਾ ਸੀ। ਉਂਜ ਤਾਂ ਪਹਿਲਾਂ ਹੀ ਮੈਨੂੰ
ਸ਼ਹਿਰੀਏ ਨੂੰ, ਆਪ ਦਾ ਸ਼ਹਿਰੀਆਂ ਵਰਗਾ ਕੱਦ, ਸੋਹਣਾ ਲੱਗ ਚੁੱਕਾ ਸੀ।
ਭਾ ਚੁੱਕਾ ਸੀ ਗਠਵਾਂ ਚੁਸਤ ਸਰੀਰ, ਸੋਹਣੀਆਂ ਲੱਗ ਚੁਕੀਆਂ ਸਨ ਗੱਲਾਂ
ਸਮਝਾਂਦੀਆਂ ਅੱਖੀਆਂ ਤੇ ਡੂੰਘੇ ਭਾਵ ਸੁਲਝਾਂਦੀਆਂ ਦਸੇ ਉੱਗਲਾਂ। ਏਹਨਾਂ
ਸਾਰੀਆਂ ਸੁੰਦਰ ਸ਼ੈਆਂ ਤੋਂ ਵਡੇਰੀ ਸੋਹਣੀ ਸ਼ੈ ਲੱਗੀ ਹਿਤ ਭਰੀ ਆਦਤ ।
੨੬