ਪੰਨਾ:ਸਿੱਖ ਤੇ ਸਿੱਖੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਆਪਣੇ ਦੇਸ਼ ਦੇ ਬਜ਼ੁਰਗਾਂ ਦਾ ਲੋਕ-ਹਿਤ ਯਾਦ ਆ ਗਿਆ, ਇਕ
ਮਾੜੀ ਜਿਹੀ ਝੁਣਝੁਣੀ ਆਈ। ਮੈਂ ਆਪਣੇ ਆਪ ਨੂੰ ਕਾਰ ਵਿਚ ਬੈਠਾ
ਨ ਜਾਤਾ, ਜਾਣ ਲਿਆ ਕਿ ਇਕ ਵਿਦਿਆਰਥੀ ਹਾਂ, ਜਿਸ ਨੇ
ਇਨਸਾਨੀਅਤ ਦੀ ਕਿਤਾਬ ਦਾ ਸਾਦਾ, ਪਰ ਬੜਾ ਗੰਭੀਰ ਸਫਾ ਪੜ੍ਹਿਆ
ਹੈ । ਰੱਬ ਕਰੇ, ਇਹ ਭੁਲੇ ਨਾ।
ਅਸੀਂ ਸ਼ਿਮਲੇ ਪੁਜੇ । ਅਗੇ ਸਰਦਾਰ ਪ੍ਰਤਾਪ ਸਿੰਘ ਕੈਰੋਂ
ਗਲਵਕੜੀ ਪਾ ਕੇ ਮਿਲੇ, ਜਿਵੇਂ ਦਰਿਆ ਗੰਗਾ ਤੇ ਜਮਨਾ ਮਿਲਦੇ
ਹਨ। ਮਨੂੰ ਯਕੀਨ ਹਇਆ, ਬੀਰਤਾ ਤੇ ਸਿਆਸਤ ਦੇ ਸੰਗਮ
ਤ ਇਕ ਨਵਾਂ ਪਰਿਆਗ ਬਣੇਗਾ । ਸਾਈਂ ਉਹ ਦਿਨ ਦਿਖਾਵੇ ।
ਤਿੰਨ ਕੁ ਦਿਨਾਂ ਪਿਛੋਂ 'ਮੁਸਾਫਰ’ ਜੀ ਤੋਂ ਛਟ ਅਸੀਂ ਤਿੰਨੇ
ਕਸੌਲੀ ਨੂੰ ਤੁਰ ਪਏ। ਹਾਲੀਂ ਕਾਰ, ਦੋ ਚਾਰ ਫ਼ਰਲਾਂਗ ਹੀ ਚੱਲੀ
ਹਵੇਗੀ, ਮੇਰੇ ਦਿਲ ਵਿਚ ਆਈ, ਮਨਾ, ਕਰ ਲੈ ਖ਼ਾਂ ਗੱਲਾਂ ਲਾਹ ਲੈ
ਚਾਅ, ਅੱਜ ਵੇਲਾ ਈ । ਤਹਿਜ਼ੀਬ ਦੀ ਵਾੜ ਵਿਚ ਖਲੋ ਕੇ, ਨਿੱਕੀ
ਜਿਹੀ ਖੰਘੂਰੀ ਮਾਰ ਕੇ, ਮੈਂ ਅਗਲੀ ਸੀਟੋ ਪਿਛਲੇ ਬੰਨੇ ਮੂੰਹ ਕਰ ਕੇ
ਕਿਹਾ, ਕੀ ਹੋਰਾਂ ਨਾਲੋਂ ਸਿਖਾਂ ਵਿਚ ਜ਼ਿਆਦਾ ਈਰਖਾ ਨਹੀਂ ?
ਕਿਉਂ ?
ਮੈਂ ਕਿਹਾ ਉਂਜ ਤਾਂ ਈਰਖਾ ਹਰ ਇਨਸਾਨ ਵਿਚ ਹੈ ਤੇ ਹਰ
ਫਿਟਕੇ ਵਿਚ ਹੋ ਦੀ ਹੈ, ਪਰ ਸਿੱਖਾਂ ਵਿਚ ਬਹੁਤ ਜ਼ਿਆਦਾ ਦਿਸਦੀ ਹੈ ।
ਅਸਾਂ ਰਾਜ ਈਰਖਾ ਕਰ ਕੇ ਗਵਾਇਆ ਸੀ । ਡੋਗਰਿਆਂ ਹਥ ਤਾਕਤ
ਈਰਖਾ ਨੇ ਦਿਵਾਈ ਸੀ। 'ਜਿਹੜਾ ਬਹੇ ਗੱਦੀ ਉਹ ਨੂੰ ਮਾਰ ਦੇਂਦੇ'
ਮੀਆਂ ਸ਼ਾਹ ਮੁਹੰਮਦ ਨੇ ਸਾਡੀ ਈਰਖਾ ਦਾ ਨਕਸ਼ਾ ਖਿਚਿਆ ਹੈ ।
ਅਕਾਲੀ ਲਹਿਰ ਵੇਲੇ ਵੀ ਈਰਖਾ ਆ ਚਮਕੀ ਸੀ। ਪਹਿਲਾਂ
ਅਸੀਂ ਰਾਜਾ ਬਦਲਦੇ ਸਾਂ ਤੇ ਹੁਣ ਅਸਾਂ ਲੀਡਰ ਲਾਹੇ। ਬਾਬਾ ਖੜਕ
ਸਿੰਘ, ਸਰਦਾਰ ਬਹਾਦਰ ਮਹਿਤਾਬ ਸਿੰਘ ਤੇ ਹੋਰ ਕਈ ਨਾਂ ਤੇ ਜਾ
ਸਕਦੇ ਹਨ । ਓਸ ਵੇਲੇ ਜੱਟ ਤੇ ਗ਼ੈਰ ਜੱਟ ਦੀ ਈਰਖਾ ਨੇ ਵੀ ਅੱਖਾਂ
ਖੋਲ੍ਹ ਲਈਆਂ ਸਨ । ਮੈਂ ਕਿਹਾ ਹੁਣ ਵੀ ਅਕਾਲੀਆਂ ਵਿਚ ਧੜੇ ਬਣੇ
੨੭