ਪੰਨਾ:ਸਿੱਖ ਤੇ ਸਿੱਖੀ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੀ ਬੰਦਾ ਆਉਣਾ ਹੋਇਆ। ਸਿੱਖਾਂ ਵਿਚ ਔਸਤ ਦੇ ਲਿਹਾਜ਼ ਨਾਲ ਲੀਡਰ
ਚੰਗੇ ਹਨ । ਅਨਪੜ੍ਹ ਜਨਤਾ ਨੇ ਅਨਪੜ੍ਹ ਲੀਡਰ ਵੀ ਚੁਣੇ ਹੋਏ ਹਨ,
ਪਰ ਤਜਰਬ ਕਾਰ ਹੋਣ ਕਰਕੇ ਕੁਝ ਪੜ੍ਹਿਆਂ ਨੂੰ ਵੀ ਹੱਕੀ ਤੁਰੇ ਜਾਂਦੇ
ਹਨ । ਸਿੱਖਾਂ ਵਿਚ ਲੋਕ ਪਿਆਰ ਹੈ,ਸੇਵਾ ਦੀ ਚਾਹ ਹੈ,ਹਿੰਦੂ ਮੁਸਲਿਮ
ਨਾਲ ਵੈਰ ਨਹੀ । ਆਜ਼ਾਦੀ ਲਈ ਆਜ਼ਾਦ ਹਿੰਦ ਫੌਜ ਵਾਂਗ, ਬੜੀ
ਮਦਦ ਦੇ ਸਕਦੇ ਹਨ । ਜਰਨੈਲ ਸਾਹਿਬ ਸਿੱਖਾਂ ਵਲੋਂ ਨਿਰਾਸ਼ ਨਹੀਂ ।
ਉਜ ਵੀ ਆਪ ਕੱਟੜ ਆਸ਼ਾ ਵਾਦੀ ਹਨ ।
ਏਨੇ ਵਿਚ ਅਸੀ ਸੋਲਨ ਅਪੜ ਗਏ । ਡਰਾਈਵਰ ਨੂੰ ਚਾਹ
ਪਿਆਈ ਤੇ ਪਹਿਲੇ ਵਾਂਗ ਦੂਜੇ ਅੱਜ ਦੇ ਡਰਾਈਵਰ ਨੂੰ ਵੀ ਪੰਜ ਕਪੜੇ
ਦਿਤੇ, ਇਹ ਬਖ਼ਸ਼ੀਸ਼ ਵਜੋਂ ਨਹੀਂ ਸਨ।
ਕਸੌਲੀ ਇਕ ਦਿਨ ਸੈਰ ਕਰਦਿਆਂ ਮਿਲੇ । ਮੈਂ ਦੂਜੇ ਦਿਨ ਲਈ
ਅੱਧੇ ਘੰਟੇ ਦਾ ਵਕਤ ਮੰਗਿਆ। ਦੂਜੇ ਦਿਹਾੜੇ ਵੇਲੇ ਸਿਰ ਅੱਪੜ
ਗਿਆ । ਏਹ ਗੱਲ ਤਾਂ ਮੈਂ ਤਾੜ ਗਿਆ ਸਾਂ ਕਿ ਆਪ ਜੀ ਬਹੁਤਿਆਂ
ਨੁਕਤਿਆਂ ਉਤੇ ਬੋਲ ਸਕਦੇ ਹਨ। ਅੱਜ ਮੈਂ ਆਪਣੇ ਮੱਸ ਦਾ ਸਵਾਲ
ਕੀਤਾ। ਫੌਜੀ ਨਾਲ, ਸਾਹਿਤ ਦਾ ਕਿੰਨਾ ਸੰਬੰਧ ਹੈ ? ਏਥੇ ਮੈਂ ਆਪਣਿਆਂ
ਲਫ਼ਜ਼ਾਂ ਵਿਚ ਨਚੋੜ ਹੀ, ਦਿਆਂਗਾ । ਏਨੀ ਗੱਲ ਜ਼ਰੂਰ ਹੈ ਕਿ ਆਪ
ਆਪਣੇ ਨਕਤੇ ਤੋਂ ਨਹੀਂ ਥਿੜਕਦੇ । ਜਿਵੇਂ ਸਿਆਣਾ ਚਿਤ੍ਰਕਾਰ ਜਾਂ
ਕਵੀ, ਕਈ ਚੀਜ਼ਾਂ ਦੱਸ ਕੇ ਅਪਣੇ ਨਾਇਕ ਨੂੰ ਉਘਾੜ ਲੈਂਦਾ ਹੈ, ਇਵੇਂ
ਅਪਣੇ ਨੁਕਤੇ ਨੂੰ ਚਮਕਾ ਜਦੇ ਹਨ।
ਫੌਜੀ ਦਸ ਦਾ ਪਿਆਰਾ ਹੋਂਦਾ ਹੈ, ਖ਼ਲਕਤ ਦਾ ਸੇਵਾਦਾਰ ਹੋਂਦਾ
ਹੈ। ਇਹ ਗੱਲਾਂ ਓਹਨੂੰ ਸਾਹਿਤ ਵਿਚੋਂ ਮਿਲਦੀਆਂ ਹਨ । ਕਿਉਂਕਿ ਸੱਚਾ
ਸਾਹਿਤ ਹੀ ਦੇਸ਼ ਦੀ ਰਾਖੀ ਕਰਨ ਵਾਲਾ ਪੈਦਾ ਕਰਦਾ ਹੈ ਤੇ ਗਰੀਬਾਂ
ਨਾਲ ਪਿਆਰ ਕਰਾਉਂਦਾ ਹੈ । ਅੰਗਰੇਜ਼ ਦੇਸੀ ਫੌਜੀ ਨੂੰ ਬਿਲਕੁਲ ਪੜ੍ਹਨ
ਨਹੀਂ ਦੇਂਦਾ ਸੀ । ਕਿਉਂਕਿ ਪੜ੍ਹਾਈ ਨਾਲ ਸੂਝ ਆ ਜਾਂਦੀ ਹੈ, ਖੁਦੀ
ਜਾਗਦੀ ਹੈ ਤੇ ਮਨੁਖ ਆਪਣੇ ਆਪ ਨੂੰ ਅਗਾਂਹ ਲੈ ਜਾਣਾ ਚਾਹੁੰਦਾ ਹੈ।
ਅੰਗਰੇਜ਼ਾਂ ਨੇ ਦੇਸੀ ਸਿਪਾਹੀ ਤੋਂ ਆਪਣਾ ਉੱਲੂ ਸਿੱਧ ਕਰਾਉਣਾ ਸੀ,
२੯