ਪੰਨਾ:ਸਿੱਖ ਤੇ ਸਿੱਖੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੌਜੀ ਨੂੰ ਪੜ੍ਹਾ ਕੇ ਆਪਣੀ ਜੜਾਂ ਤੇ ਕਿਉਂ ਕੁਹਾੜਾ ਚਲਾਂਦਾ? ਲਿਟ੍ਰੇਚਰ
ਜਾਂ ਸੁੱਚੀ ਵਿਦਿਆ, ਮਨੁਖ ਸੁਭਾਅ ਦੀ ਸੋਝੀ ਕਰਾਉਂਦੀ ਹੈ। ਇਹ ਗੱਲ
ਸਾਡੀ ਤਾਲੀਮ ਵਿਚ ਘੱਟ ਆਈ ਹੈ ਤੇ ਫੌਜੀਆਂ ਨੂੰ ਤਾਂ ਇਲਮ ਲਾਗੇ
ਛੋਹਣ ਹੀ ਨਾ ਦਿਤਾ ਗਿਆ । ਹਾਂ, ਹਿੰਦੁਸਤਾਨੀ ਅਫਸਰ ਕੁਝ ਪੜ੍ਹੇ ਹੋਏ
ਸਨ । ਪਰਦੇਸੀ ਸਾਹਿੱਤਾਂ ਦਾ ਬੜਾ ਬਹੁਤਾ ਗਿਆਨ ਓਹਨਾ ਨੂੰ ਹੋਇਆ
ਹੋਇਆ ਸੀ। ਓਹ ਆਜ਼ਾਦ ਹਿੰਦ ਫੌਜ ਬਣ ਗਏ । ਆਪਣੀ ਹਸਤੀ
ਕਾਇਮ ਕਰ ਗਏ, ਗਰੀਬਾਂ ਲਈ ਜੀਵਨ ਲਾ ਗਏ । ਸਾਹਿਤ ਨਾਲ,
ਓਹਨਾਂ ਦੀ ਜ਼ਬਾਨ ਵਿਚ ਰਸ ਆਇਆ ਹੋਇਆ ਸੀ। ਦਿਲ ਦੀ ਦਸਣ
ਦੀ ਜਾਚ ਆ ਗਈ, ਓਹ ਜਾਚ, ਅਨਪੜ੍ਹਾਂ ਨੂੰ ਹੌਲੇ ਹੌਲੇ ਆਪਣੇ ਵਲ
ਲੈ ਗਈ।
ਆਜ਼ਾਦ ਹਿੰਦ ਫੌਜ ਵਿਚ, ਓਹੋ ਬੰਦੇ ਸਨ, ਜਿਨ੍ਹਾਂ ਮਾਰਸ਼ਲ-ਲਾ,
ਅਕਾਲੀ, ਖਿਲ ਫ਼ਤ ਤੇ ਨ ਮਿਲਵਰਤਨ ਲਹਿਰਾਂ ਦੇਖੀਆਂ ਹੋਈਆਂ ਸਨ ।
ਓਹਨਾਂ ਘਟਨਾਵਾਂ ਨੇ ਓਹਨਾਂ ਦੇ ਦਿਲਾਂ ਵਿਚ ਘਰ ਕੀਤਾ ਹੋਇਆ ਸੀ ।
ਓਹ ਲੋਕ ਨਾ ਤਾਂ ਆਪਣੇ ਖਿਆਲਾਂ ਨੂੰ ਰੁਖ਼ ਸਿਰ ਬਿਆਨ ਕਰ ਸਕਦੇ
ਸਨ ਤੇ ਨਾ ਹੀ ਓਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਅਸਲੀ ਰਸਤੇ
ਉਤੇ ਆ ਸਕਦੇ ਸਨ। ਓਹਨਾਂ ਨੂੰ ਖੁਦੀ ਵਾਲੇ ਅਫਸਰ ਮਿਲ ਗਏ, ਓਹ
ਅਫਸਰ ਅਕਲ ਮੁਤਾਬਿਕ ਕੰਮ ਰੋੜ੍ਹ ਗਏ ।
ਸਾਡੇ ਦੇਸ ਵਿਚ ਮਹਾਂ ਆਲਿਮ ਤੇ ਭਾਰੇ ਜਰਨੈਲ ਗੁਰੂ ਗੋਬਿੰਦ
ਸਿੰਘ ਜੀ ਹੀ ਹੋਏ ਹਨ । ਆਪ ਨੇ ਅੰਮ੍ਰਿਤ ਵਿਚ ਖੰਡਾ (ਬੀਰਤਾ) ਤੇ
ਬਾਣੀ (ਸਾਹਿੱਤ) ਨੂੰ ਇਕ ਮਿਕ ਕਰ ਦਿਤਾ ਸੀ। ਮਹਾਂ ਸਕੰਦਰ ਦਾ
ਉਸਤਾਦ ਮਹਾਂ ਵਿਦਵਾਨ ਅਰਸਤੂ ਸੀ, ਸਕੰਦਰ ਜਰਨੈਲ ਵੀ ਗ਼ਜ਼ਬ ਦਾ
ਤਾਂ ਹੀ ਹੋਇਆ ਕਿ ਓਹਦੇ ਪਿਛੇ ਇਲਮ ਦਾ ਕਮਾਂਡਰ ਇਨਚੀਫ ਖਲੋਤਾ
ਸੀ। ਬਾਬਰ ਪੜ੍ਹਿਆ ਹੋਇਆ ਜੋਧਾ ਸੀ, ਏਸੇ ਕਰ ਕੇ ਪਰਦੇਸ ਵਿਚ
ਸਦੀਆਂ ਲਈ ਆਪਣੇ ਘਰਾਣੇ ਦਾ ਰਾਜ ਕਾਇਮ ਕਰ ਗਿਆ।
ਮੋਹਨ ਸਿੰਘ ਜੀ ਦੇ ਖਿਆਲ ਵਿਚ, ਅਫਸਰ ਤਾਂ ਕਾਫੀ ਪੜ੍ਹਿਆ
ਹੋਇਆ ਹੋਣਾ ਚਾਹੀਦਾ ਹੈ। ਕਿਉਂਕਿ ਜੇ ਉਹ ਉਚੇ ਸਾਹਿਤ ਦਾ ਰਸੀਆ
੩੦