ਤ੍ਰਹਿਕਿਆ ਸੀ। ਓਹ ਆਪ ਸਿਆਸਤਵਾਨ ਸੀ; ਹੋਣ ਵਾਲੀ ਗੱਲ,
ਪਹਿਲਾਂ ਦੇਖ ਲੈਂਦਾ ਸੀ। ਆਪਣੇ ਦਿਲ ਵਿਚ ਕੰਘੀ ਮਾਰ, ਆਪਣੇ
ਰਾਜ ਦਾ ਤੇ ਗੁਰੂਆਂ ਦੇ ਫਕੀਕਾਨਾ ਰਾਜ ਦਾ ਮੁਕਾਬਲਾ ਕਰ ਚੁੱਕਾ ਸੀ।
ਓਸ ਦੇਖ ਲਿਆ ਸੀ ਕਿ ਹਿੰਦੂ ਤਾਂ ਛੱਡੇ, ਮੁਸਲਮਾਨ ਵੀ ਗੁਰੂ ਅਰਜਨ
ਵਲ ਝਕ ਰਹੇ ਹਨ । ਓਹ ਡਰ ਗਿਆ ਕਿ ਕਿਤੇ ਬਿਆਸਾ ਤੋਂ ਉੱਠੀ
ਲਹਿਰ, ਦਿੱਲੀ ਆਗਰੇ ਨੂੰ ਰੋੜ੍ਹ ਨ ਦੇਵੇ ।ਸ਼ਹਿਨਸ਼ਾਹ ਨੇ ਪੰਜਵੇਂ ਗੁਰਦੇਵ
ਨੂੰ ਆਪਣੀ ਹੱਥੀ ਕਾਫ਼ਰ ਲਿਖਿਆ ਤੇ ਮਜ਼ਹਬੀ ਰੰਗ ਚਾੜ੍ਹ ਕੇ ਸ਼ਹੀਦ
ਕਰਵਾਇਆ, ਤਾਂ ਜੋ ਕੋਈ ਨੇਕ ਮੁਸਲਮਾਨ, ਸ਼ਹਾਦਤ ਵਿਰੁੱਧ ਰੋਲਾ ਨ
ਪਾਵੇ । ਪੀਰ ਮੀਆਂ ਮੀਰ ਦਾ ਰੋਸ ਵੀ ਕੱਖ ਨਾ ਕਰ ਸਕਿਆ ਤੇ ਬਾਦਸ਼ਾਹ
ਏਸ ਚਾਲ ਵਿਚ ਕਾਮਯਾਬ ਰਿਹਾ।
ਜਹਾਂਗੀਰ ਨੇ 'ਤੁਜ਼ਕਿ ਜਹਾਂਗੀਰੀ' ਵਿਚ ਜੋ ਜੀ ਆਇਆ,
ਲਿਖਿਆ, ਪਰ ਅਸਲ ਵਿਚ ਘਬਰਾਇਆ ਹੋਇਆ ਸੀ ਟਾਕਰੇ ਦੀ
ਅਦਾਲਤ ਤੋਂ । ਜਿਸ ਨੂੰ ਅਸੀਂ ਪੈਰੇਲਲ ਗਵਰਨਮੈਂਟ (ਮੁਕਾਬਲੇ ਦੀ
ਸਰਕਾਰ) ਦਾ ਮੁੱਢ ਕਹਿ ਸਕਦੇ ਹਾਂ। ਪੰਡਿਤ ਨਹਿਰੂ ਨੇ ਸੰਨ ੪੬
ਵਿਚ, ਯੂ. ਪੀ. ਦੇ ਇਕ ਗਿਰਾਂ ਵਿਚ ਤਕਰੀਰ ਕਰਦਿਆਂ ਪੈਰੇਲਲ
ਗਵਰਨਮੈਂਟ ਦਾ ਖਿਆਲ ਦਿੱਤਾ ਸੀ । ਏਸ ਹਕੁਮਤ ਵਿਚ ਸਿੱਕੇ, ਨੋਟ
ਵਗੈਰਾ ਚਲਾਏ ਜਾਂਦੇ ਹਨ ਤੇ ਹਰ ਇਕ ਗੱਲ ਸਰਕਾਰ ਦੇ ਮੁਕਾਬਲੇ ਦੀ
ਹੋਂਦੀ ਹੈ । ਖੈਰ, ਗੁਰੁ ਅਰਜਨ ਦੇਵ ਨੇ ਸ਼ਹੀਦੀ ਵੇਲੇ, ਕਿਸੇ ਨੂੰ ਹੱਥ
ਚੁੱਕਣ ਦੀ ਇਜਾਜ਼ਤ ਨ ਦਿੱਤੀ। ਸ਼ਾਂਤਮਈ ਜੰਗ ਡਰੂਆਂ ਦਾ ਨਹੀਂ ।
ਜਦੋਂ ਚੁਪ ਚਾਪ ਬੰਦ ਨੂੰ ਸ਼ਹੀਦ ਹੋਂਦਾ ਤਕੀਏ ਜਾਂ ਸੁਣੀਏ, ਤਾਂ ਦਿਲ
ਵਿਚ ਸ਼ਹੀਦ ਕਰਨ ਵਾਲੇ ਦੇ ਖਿਲਾਫ ਇਕ ਨਫਰਤਦਾ ਡੂੰਘਾ ਜਜ਼ਬਾ ਹੋਂਦਾ
ਹੈ ਤੇ ਆਪਣੇ ਆਪ ਸ਼ਹੀਦ ਦੇ ਖਿਆਲ ਦਾ ਪਰਚਾਰ ਹੋਂਦਾ ਰਹਿੰਦਾ ਹੈ।
ਏਸਲਈ ਗੁਰਦੇਵ ਨੇ ਸ਼ਾਂਤਮਈ ਜੰਗ, ਸਿੱਖ ਸਿਆਸਤ ਦਾ ਜ਼ਰੂਰੀ ਅੰਗ
ਬਣਾਇਆ । ਗੁਰੂ ਹਰਿਗੋਬਿੰਦ ਜੀ ਵੇਲੇ ਸਾਡੀ-ਸਿਆਸਤ ਨੇ ਪਲਟਾ
ਖਾਧਾ, ਜਿਸ ਦਾ ਏਸ ਲੇਖ ਨਾਲ ਸੰਬੰਧ ਨਹੀਂ।
੩੪
ਪੰਨਾ:ਸਿੱਖ ਤੇ ਸਿੱਖੀ.pdf/32
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ