ਪੰਨਾ:ਸਿੱਖ ਤੇ ਸਿੱਖੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਪੱਤਰਾ ਪੱਤਰਾ ਸ਼ਹੀਦੀਆਂ ਨਾਲ ਭਰਿਆ ਪਿਆ ਹੈ।
ਜਾਂ ਸ਼ਹੀਦੀਆਂ ਦਾ ਸਮਾਂ ਆਇਆ ਤਾਂ ਪਹਿਲਾਂ ਅਜ਼ਾਦ ਹਿੰਦ
ਫੌਜ ਦਾਬਾਨੀ ਸਿੱਖ ਮੋਹਨ ਸਿੰਘ ਹੀ ਨਿੱਤਰਿਆ । ਕਰਮ ਯੋਗੀ ਜਿੰਦ
ਨੂੰ ਪਿਆਰਦਾ ਨਹੀਂ, ਪਰ ਭੰਗ ਭਾੜੇ ਵੀ ਨਹੀਂ ਗਵਾਉਂਦਾ । ਸਿਖ ਵੀ
ਸਮਝ ਕੇ ਜਿੰਦ ਦੇਂਦਾ ਹੈ । ਸਾਡੀਆਂ ਸ਼ਹੀਦੀਆਂ ਰੰਗ ਕਿਉਂ ਲਾ
ਦੇਂਦੀਆਂ ਸਨ ? ਅਸੀਂ ਸਮਝ ਕੇ ਸ਼ਹੀਦੀ ਬਾਟੇ ਛਕਦੇ ਸਾਂ ।
ਭਾਵੇਂ ਸਿੱਖਾਂ ਦੇ ਸਿਰ ਉੱਤੇ ਕਿੰਨੀਆਂ ਔਕੜਾਂ ਆਉਣ,
ਜਿੱਨਾ ਚਿਰ ਇਹ ਕਰਮ ਯੋਗੀ ਰਹਿਣਗੇ, ਦਬੀਣਗੇ ਨਹੀਂ, ਸਗੋਂ
ਚੜ੍ਹਦੀਆਂ ਕਲਾਂ ਵਿਚ ਜਾਣਗੇ ।

੩੯