ਪੰਨਾ:ਸਿੱਖ ਤੇ ਸਿੱਖੀ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ
ਮੋਹਰਾ ਕਸ਼ੀ


ਮਹਾਰਾਜਾ ਰਣਜੀਤ ਸਿੰਘ ਨੇ ਖੰਡੀ ਤਾਕਤ,ਇਕ ਮੁਠ ਕਰ ਲਈ।
ਲਾਹੌਰ ਵਿਚ ਜਿੱਥੇ ਅੱਸੀ ਸਾਲ ਪਹਿਲਾਂ, ਸਿੱਖਾਂ ਦੇ ਸਿਰ ਵਿਕਦੇ ਸਨ,
ਓਥੇ ਸਿਖਾਂ ਵੈਰ ਭੁਲਾ ਕੇ,ਕਾਜ਼ੀ ਹਥ ਇਨਸਾਫ਼ ਦੀ ਵਾਗ ਡੋਰ ਦੇ ਦਿੱਤੀ।
ਨਹੁੰਆਂ ਨਾਲੋਂ ਟੁੱਟਾ ਮਾਸ ਜੁੜਨ ਲਗਾ ਤੇ ਸਦੀਆਂ ਦੇ ਵਿਤਕਰੇ ਦੂਰ
ਹੋ ਗਏ । ਹਰ ਕੰਮ ਤਰੱਕੀ ਦੇ ਸਿਖਰ ਉਤੇ ਘੰਮਾ ਘੁੰਮ ਜਾਣ ਲਗਾ।
ਦੇਸ ਨੂੰ ਬਚਾਉਣ ਲਈ ਨਵੀਂ ਤਰ੍ਹਾਂ ਦੀਆਂ ਬੰਦੂਕਾਂ ਤੇ ਤੋਪਾਂ ਲਾਹੌਰ,
ਵਟਾਲੇ ਆਦਿ ਥਾਵਾਂ ਉਤੇ ਢਲਾਣ ਲਗੀਆਂ। ਮੁਲਤਾਨ ਵਿਚ ਅਜਿਹੇ
ਰੇਸ਼ਮੀ ਖੇਸ ਬਣਨੇ ਸ਼ੁਰੂ ਹੋਏ, ਜੋ ਮਧੋਲਿਆਂ ਵਟ ਨਹੀਂ ਸਨ ਖਾਂਦੇ ।
ਹੇਠਲੇ ਘਰਾਣੇ ਅਪਣਾ ਰਾਜ ਆਇਆ ਦੇਖ ਕੇ, ਜਾਈਂ ਨਾ ਮਿਉਂਦੇ,
ਉਪਰਲੇ ਨਵੀਆਂ ਕਾਢਾਂ ਕਢਣ ਲਗੇ । ਪੰਜਾਬ ਵਿਚ ਪੁਸ਼ਾਕ ਦੇ, ਜਾਂਦੇ
ਅਨ੍ਹੇਰੇ ਤੇ ਨਵੇਂ ਪਹਿਰਾਵੇ ਦੇ ਘੁਸਮੁਸੇ ਵਿਚੋਂ, ਪੰਜਾਬੀ ਫੈਸ਼ਨ ਦੀ ਪਹੁ
ਫੁਟੀ, ਭਾਵ ਪੰਜਾਬੀਆਂ ਕੁੜਤੇ, ਰੇਬ ਪਾਜਾਮੇ, ਚੋਗੇ ਪਾਏ ਤੇ ਦੋਹਰੀਆਂ
ਪੱਗਾਂ ਸਿਰ ਤੇ ਸਜਾਈਆਂ । ਹੁਣ ਭੂਰਿਆਂ ਵਾਲੇ ਰਾਜੇ ਹੋਏ । ਜੋ ਬਜ਼ੁਰਗਾਂ
ਦੀਆਂ ਇਤਿਹਾਸਕ ਥਾਵਾਂ ਨੂੰ ਸੰਭਾਲਣ ਤੇ ਸਵਾਰਨ ਲਗੇ ।
ਏਸ ਵੇਲੇ ਪੰਜਾਬੀ ਸ਼ਰ ਦੀ ਅੱਖ ਹਰਿਮੰਦਰ ਉਤੇ ਪਈ।
ਭਾਈ ਸੰਤ ਸਿੰਘ ਜੀ ਗਿਆਨੀ ਨੂੰ, ਏਹ ਸੇਵਾ ਕਰਾਉਣ ਦਾ ਹੁਕਮ
ਹੋਇਆ । ਗਿਆਨੀ ਜੀ ਨੇ ਆਪਣੇ ਇਲਾਕੇ ਚਨਿਓਟੋਂ ਕਾਰੀਗਰ
ਸਦਵਾਏ ਤੇ ਹਰਿਮੰਦਰ ਦੀ ਵਿਚਲੀ ਛੱਤੇ ਰੋਗਨੀ ਕੰਮ ਹੋਣ ਲਗ
ਪਿਆ । ਏਹ ਕਾਰੀਗਰ ਪੁਰਾਣੀ ਲਕੀਰ ਦੇ ਫਕੀਰ ਮੁਸਲਮਾਨ
੪੦