ਪੰਨਾ:ਸਿੱਖ ਤੇ ਸਿੱਖੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀਰ ਸਨ ਜੋ ਨਵੇਂ ਰੰਗਾਂ ਵਲੋਂ ਉੱਕਾ ਹੀ ਕੋਰੇ ਸਨ । ਹੁਣ ਵਾਰੀ ਆਈ
ਉਸ ਫ਼ਿਰਕੇ ਦੀ, ਜਿਸ ਨੂੰ ਗੁੜ੍ਹਤੀ ਵਿਚ ਹੀ ਕਵਿਤਾ ਤੇ ਰਾਗ ( ਸ਼ਬਦ
ਕੀਰਤਨ) ਦਾ ਪਿਆਰ ਮਿਲਿਆ ਸੀ। ਓਹ ਕੋਮਲ ਹੁਨਰ ਦੇ ਤੀਜੇ ਅੰਗ
ਚ੍ਰਿਤਕਾਰੀ ਤੋਂ ਕੀਕਣ ਪ੍ਰੇਡੇ ਰਹਿੰਦੇ ! ਸਿਖਾਂ ਏਸ ਮੈਦਾਨ ਵਿਚ ਵੀ ਦੂਜੇ
ਭਰਾਵਾਂ ਤੋਂ ਛੋਹਲੇ ਛੋਹਲੇ ਪੈਰ ਸੁੱਟੇ । ਮੋਹਰਾਂ ਕਸ਼ੀ ਵਿਚ ਨਵੀਂ
ਰੂਹ ਪਾਈ।
ਮੋਹਰਾ ਕਸ਼ੀ ਗਿੱਲੇ ਪਲੱਸਤਰ ਉਤੇ ਗਿੱਲੇ ਰੰਗ ਨੂੰ, ਇਕ ਜਾਨ
ਕਰ ਦੇਣ ਦਾ ਨਾਂ ਹੈ । ਮੁਸਲਮਾਨ ਕਾਰੀਗਰ, ਚੂਨੇ ਉਤੇ ਰੰਗ ਲਾ ਕੇ,
ਭਾਪ ਜਾਂ ਸੇਕ ਦੇ ਕੇ ਰੰਗ ਨੂੰ ਡਲ੍ਹਕਾਉਦੇ ਸਨ । ਇਹ ਰੰਗ ਚੀਨੀ ਦੇ
ਭਾਡਿਆਂ ਵਾਕਰ ਚਮਕਦਾ ਹੈ ਤੇ ਚੀਨੀ ਦਾ ਰੰਗ ਕਹਾਉਂਦਾ ਹੈ, ਲਾਹੌਰ
ਵਜ਼ੀਰ ਖਾਂ ਦੀ ਮਸੀਤ, ਸ਼ਾਹਦਰੇ ਵਿਚ ਤੇ ਹੋਰ ਕਿੰਨੀ ਥਾਈਂ ਇਹ ਕੰਮ
ਹਾਲੀ ਵੀ ਦਿਸਦਾ ਹੈ।
ਮੁਸਲਿਮ ਮੋਹਰਾ ਕਸ਼ੀ ਵਿਚ ਈਰਾਨੀ ਢੰਗ ਦੇ ਦੋ ਚਾਰ ਤਰ੍ਹਾਂ
ਦੇ ਮੋਟੇ ਮੋਟੇ ਖੁਲ੍ਹੇ-ਡੁਲ੍ਹੇ ਫੁਲ ਰਹਿ ਗਏ ਸਨ । ਗਿਰਾਹ ਇਕ ਤਰ੍ਹਾਂ ਦੀ
ਜਿਊਮੈਟਰੀ ਦੀ ਸ਼ਕਲ) ਉਤੇ ਬਹੁਤ ਜ਼ੋਰ ਹੋ ਦਾ ਸੀ। ਸਿਖ ਦਿਮਾਗ਼
ਵਿਚ ਰਾਜਨੀਤੀ ਘਰ ਕਰ ਗਈ ਸੀ; ਜਿਸ ਦਾ ਸਦਕਾ, ਓਹਨਾਂ ਵਿਚ
ਹਰ ਇਕ ਸ਼ੈ ਦੀ ਤਹਿ ਤਕ ਅਪੜਨ ਦੀ ਜਾਚ ਜਾਂ ਚੱਜ ਆ ਗਿਆ ਸੀ।
ਏਸ ਲਈ ਮੁਸਲਿਮ ਮੋਹਰਾ ਕਸ਼ੀ ਦੀ ਬਾਹਰਲੀ ਭੜਕ ਉਤੇ ਸਿੱਖ ਨ
ਰੀਝੇ । ਸਿਖ ਕਾਰੀਗਰ, ਹਿੰਦੂ ਮੋਹਰਾ ਕਸ਼ੀ ਦੇ ਗਿਣਵੇਂ ਤੇ ਮੋਟੇ ਫੁਲ
ਪਤਰਾਂ ਤੇ ਵੀ ਨ ਰਹੇ। ਹਿੰਦ ਮੋਹਰਾਂ ਕੈਸ਼ ਕੁਝ ਫੁੱਲਾਂ ਤੇ ਸ੍ਰੀ ਕ੍ਰਿਸ਼ਨ
ਜੀ ਦੀ ਰਾਸ ਲੀਲ੍ਹਾ ਉੱਤੇ ਹੀ ਡੁਲ੍ਹੀ ਹੋਈ ਸੀ ਤੇ ਕਲਮ ਬਿਲਕੁਲ ਮੋਟੀ
ਰਹਿ ਗਏ ਸੀ, ਜਿਸ ਤੋਂ ਨਵੀਆਂ ਕਲਮਾਂ ਨੇ ਮੂੰਹ ਫੇਰ ਲਿਆ ।
ਦਰਬਾਰ ਬਾਹਿਬ ਦੇ ਪਹਿਲੇ ਕਾਰੀਗਰਾਂ, ਕਈ ਭਾਂਤ ਭਾਂਤ ਦੇ
ਫੁਲਾਂ ਪਤਰਾਂ ਨੂੰ ਹੀ ਅਪਣਾਇਆ ਜਾਂ ਇੰਜ ਕਹੋ ਕਿ ਕੁਦਰਤ ਵਿਚ
ਵਿਸਮਾਦੀ ਰੰਗ ਦੇਖਣ ਵਾਲੇ ਗੁਰੂ ਦੇ ਸਿੱਖਾਂ ਨੇ, ਪਵਿੱਤ੍ਰ ਮੰਦਰ ਵਿਚ
ਕੁਦਰਤ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਏਹ ਕੰਮ ਮੋਟਾ ਤਾਂ ਜ਼ਰੂਰ
੪੧