ਪੰਨਾ:ਸਿੱਖ ਤੇ ਸਿੱਖੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਪਰ ਫੁੱਲਾਂ ਪੱਤਰਾਂ ਦੀ ਤਰਜ਼, ਹਿੰਦੂ ਤਰਜ਼ ਨਾਲੋਂ ਚੰਗੀ ਹੈ । ਮਿਸਾਲ
ਲਈ, ਅੰਮ੍ਰਿਤਸਰ ਦੇ ਪੁਰਾਣੇ ਹਿੰਦੂ ਮੰਦਰਾਂ ਦੇ ਨਾਂ ਲੀਤੇ ਜਾ ਸਕਦੇ ਹਨ ।
ਨਵੀਨ ਸਿਖ ਤਰਜ਼ ਵੀ ਅਸਲੀਅਤ ਕਲੋਂ ਦੂਰ ਹੋ ਗਈ। ਕਾਰੀਗਰਾਂ
ਆਪਣੇ ਹੀ ਫੁਲ ਪੱਤਰ ਬਣਾਏ, ਆਪਣੀ ਦੁਨੀਆਂ ਵਸਾਈ, ਜਿਸ ਵਿਚ
ਅਵਤਾਰਾਂ ਨੂੰ ਨ ਆਉਣ ਦਿਤਾ ਗਿਆ । ਏਸ ਤਰੀਕੇ ਵਿਚ ਵੀ, ਪੁਰਾਣੀ
ਹਿੰਦੀ ਕਮਜ਼ੋਰੀ ਆ ਗਈ ਸੀ । ਦਰਬਾਰ ਸਾਹਿਬ ਦੀਆਂ ਵਡੀਆਂ
ਪੌੜੀਆਂ ਚੜ੍ਹਦਿਆਂ, ਹਲਕੀਆਂ ਟਹਿਣੀਆਂ ਉਤੇ, ਭਾਰੀਆਂ ਚਿੜੀਆਂ
ਜਿਉਂ ਦੀਆਂ ਤਿਉਂ ਬੈਠੀਆਂ ਹੋਈਆਂ ਦਿਸਦੀਆਂ ਹਨ । ਏਹ
ਕੰਮ ਸ਼ਾਇਦ ਬਾਬਾ ਕੇਹਰ ਸਿਘ ਤੇ ਓਹਨਾਂ ਦੇ ਸ਼ਾਗਿਰਦਾਂ ਦਾ ਹੈ । ਬਾਬਾ
ਜੀ ਵੱਡੇ ਉਸਤਾਦ ਸਨ, ਏਹਨਾਂ ਦਾ ਕੰਮ ਲਾਹੌਰ ਦੇ ਕਿਲੇ ਵਿਚ ਤੇ
ਅਕਾਲ ਤਖਤ ਤੇ ਵੀ ਹੈ। ਕੇਹਰ ਸਿੰਘ ਸਕੂਲ ਦੇ ਨਾਲ ਹੀ ਮਹੰਤ ਈਸ਼ਰ
ਸਿੰਘ ਹੋਏ । ਏਹਨਾਂ ਦਾ ਕੰਮ ਦਰਸ਼ਨੀ ਡਿਓਢੀ ਵੜਦਿਆਂ ਹੀ ਸੀ ।
ਦੇਖਣ ਵਾਲਿਆਂ ਦੀ ਗਵਾਹੀ ਹੈ ਕਿ ਬਹੁਤ ਵਧੀਆ ਸੀ। ਜ਼ਿਆਦਾ
ਕੇਹਰ ਸਿੰਘ ਜੀ ਦਾ ਰੰਗ ਸੀ, ਜੋ ਦਰਬਾਰ ਸਾਹਿਬ ਦੇ ਅੰਦਰੋਂ ਵੀ ਤੇ
ਡਿਓਢੀ ਵਿਚੋਂ ਵੀ, ਸੰਗਮਰਮਰ ਨੇ ਦਬ ਦਿਤਾ ਹੈ ।
ਹੁਣ ਮੋਹਰਾ ਕਸ਼ੀ ਦੇ ਅਕਾਸ਼ ਉੱਤੇ ਸੋਹਣਾ ਤਾਰਾ ਚਮਕਿਆ ।
ਇਹ ਸੀ ਭਾਈ ਬਿਸ਼ਨ ਸਿੰਘ । ਭਾਈ ਸਾਹਿਬ ਨੇ ਵਿਚਲੀ ਛੱਤੇ,
ਅੰਦਰਲਿਆਂ ਦਰਿਆਂ ਦੇ ਅੰਦਰ ਬਾਹਰ ਕੰਮ ਕੀਤਾ । ਆਪ ਨੇ ਮੋਹਰਾ
ਕਸ਼ੀ ਨੂੰ ਬਾਰੀਕੀ ਦਾ ਦਾਨ ਦਿੱਤਾ । ਹਰ ਸ਼ੈ ਮਹੀਨ ਤੋਂ ਮਹੀਨ ਬਣਾਈ ।
ਰੋਗਨੀ ਕੰਮ ਬਾਰੀਕੀ ਹੋ ਸਕਦਾ ਹੈ, ਪਰ ਭਾਈ ਸਾਹਿਬ ਨੇ ਰੋਗਨੋਂ ਵੀ
ਮਹੀਨ ਕੰਮ ਕੀਤਾ । ਇਹ ਦੋਵੇਂ ਕੰਮ ਨਾਲੋ ਨਾਲ ਦੇਖੇ ਜਾ ਸਕਦੇ ਹਨ।
ਭਾਈ ਸਾਹਿਬ ਨੇ ਹਰ ਚੀਜ਼ ਦੇ ਖੋਲ੍ਹ ਉੱਤੇ ਬੜਾ ਜ਼ੋਰ ਦਿਖਾਇਆ ।
ਸਾਇਆ ( Shade ) ਵੀ ਦਿੱਤਾ, ਪਰ ਖ਼ਿਆਲੀ ਦੁਨੀਆਂ ਦਾ ।
ਰੰਗ ਲਾਉਣ ਦੀ ਐਡੀ ਕਾਰੀਗਰੀ ਸੀ ਕਿ ਅਢੁਕਵੀਆਂ ਤੇ ਨਵੀਆਂ
ਨਵੀਆਂ ਚੀਜ਼ਾਂ ਨੂੰ ਵੀ ਢੁਕਵਾਂ ਬਣਾ ਦੇਂਦੇ ਸਨ । ਜੇ ਇਕ ਫਲ ਦੇ ਸੱਜੇ
ਪਾਸੇ ਸਾਇਆ ਦਿੱਤਾ, ਤਾਂ ਨਾਲ ਦੇ ਪੱਤੇ ਉਤੇ ਸੱਜੀ ਤਰਫ ਚਾਨਣੀ ਭਾਅ
੪੨