ਪੰਨਾ:ਸਿੱਖ ਤੇ ਸਿੱਖੀ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਾਰਦਾ ਹੈ, ਖੂਬੀ ਏਹ ਹੈ ਕਿ ਚਿਤ ਖਾਮੀ ਨਹੀਂ ਕਢਦਾ, ਅਖਾਂ ਏਸੇ
ਜੋਗੀਆਂ ਹੋ ਜਾਂਦੀਆਂ ਹਨ । ਭਾਈ ਬਿਸ਼ਨ ਸਿੰਘ ਨੇ ਲਹਿੰਦੇ ਵਾਲੀ
ਵਿਰਲੀ ਬਾਰੀ ਉਤੇ ਪੱਤੀਆਂ ਬਣਾਈਆਂ ਹਨ । ਸਪ, ਹਾਥੀ, ਪਰੀਆਂ
ਤੇ ਪਰੇ ਇਕ ਦੂਜੇ ਨੂੰ ਫੜਦੇ,ਸੰਗਲ ਵਾਂਗ ਬਣਾਏ ਹਨ।ਪਰੀਆਂ ਦੇ ਸਿਰਾਂ
ਉਤੇ ਈਰਾਨੀ ਟੋਪੀਆਂ ਹਨ । ਰੂਹਾਂ ਦੇ ਚਿਹਰਿਆਂ ਉਤੇ ਪੰਜਾਬੀ
ਜੋਬਨ ਹੈ।ਏਸ ਤਰ੍ਹਾਂ ਹੁਨਰ ਰਾਹੀ ਪੰਜਾਬੀ ਤੇ ਈਰਾਨੀ ਮੇਲ ਤੋਂ,
ਹੁਨਰ-ਬਤ ਉਪਜਾਇਆ ਹੈ। ਭਾਈ ਬਿਸ਼ਨ ਸਿੰਘ ਨੇ ਚੜ੍ਹਦੇ ਬੰਨੇ ਦੀ
ਵਿਚਲੀ ਬਾਰੀ ਵਿਚ ਨਾਂ ਵੀ ਲਿਖਿਆ ਤੇ ਸੰਮਤ ੧੯੪੧ ਦਿੱਤਾ ਹੈ ।
ਮਾਲੂਮ ਹੋਂਦਾ ਹੈ ਏਹ ਆਪਦਾ ਅਖੀਰੀ ਕੰਮ ਸੀ।
ਭਾਈ ਬਿਸ਼ਨ ਸਿੰਘ ਦੇ ਦੋ ਲਾਲ; ਨਿਹਾਲ ਸਿੰਘ ਤੇ ਜਵਾਹਰ
ਸਿੰਘ ਹੋਏ । ਇਹ ਦੋਵੇਂ ਟੁਕੜੀ ਤੇ ਗਚ ਦੇ ' ਉਸਤਾਦ ਸਨ ।
ਮੋਹਰਾ ਕਸ਼ੀ ਵਿਚ, ਬਿਸ਼ਨ ਸਿੰਘ ਸਕੂਲ ਦੇ ਪੱਕੇ ਵਿਦਿਆਰਥੀ ਸਨ,
ਏਹਨਾਂ ਪਰੇ, ਪਰੀਆਂ ਜਾਂ ਸਾਧੂ ਨਹੀਂ ਬਣਾਏ, ਪਿਤਾਂ ਨਾਲੋਂ ਏਨਾ ਫਰਕ
ਪਾਇਆ ਹੈ । ਦੋਹਾਂ ਦੀ ਕਾਰਗਰੀ ਦੀ ਗਵਾਹੀ ਉਪਰਲੀ ਛੱਤ ਦਾ ਹਾਲ
ਦੇ ਦਾ ਹੈ । ਭਾਈ ਨਿਹਾਲ ਸਿੰਘ ਦੇ ਸ਼ਾਗਿਰਦ, ਭਾਈ ਗਿਆਨ ਸਿੰਘ ਜੀ
ਹਨ।ਆਪ ਜੀ ਦੀ ਸੰਗਤ ਸਦਕਾ,ਮੈਨੂੰ ਹੁਨਰ ਤਕਣ ਦਾ ਸ਼ੌਕ ਹੋਇਆ ।
ਏਹਨਾਂ ਨੇ ਲਗ ਪਗ ਬਤੀ ਵਰ੍ਹੇ ਕੰਮ ਕੀਤਾ ਹੈ । ਆਪ ਨੇ ਟਕੜੀ ਤੇ ਗੱਚ
ਦੀ ਬੜੀ ਕਾਰੀਗਰੀ ਦਿਖਾਈ ਹੈ। ਮੋਹਰਾ ਕਸ਼ੀ ਗੁੰਬਦ ਦੇ ਅੰਦਰ
ਬਾਹਰ ਖੂਬ ਕੀਤੀ ਹੈ । ਇਹਨਾਂ ਫੁਲ ਪਤਰ ਓਹੋ ਰੱਖੇ । ਹਾਂ, ਗਮਲਿਆਂ
ਦੇ ਹੇਠ ਨਿਕੇ ਨਿਕੇ ਜਨੌਰ ਵਾਹੁਣ ਛਡ ਦਿੱਤੇ । ਆਪ ਨੇ ਕਈ
ਥਾਈ ਡਰਾਇੰਗ ਦਾ ਖਿਆਲ ਰਖਿਆ ਹੈ। ਭਾਈ ਗਿਆਨ ਸਿੰਘ ਨੇ
ਪਗੜਾਂ ਵਿਚ ਅਣਹੋਣਾਪਨ ਨਹੀਂ ਆਉਣ ਦਿੱਤਾ, ਜਿਸ ਤਰ੍ਹਾਂ ਅਸਰਾਲਾਂ
ਸ਼ੇਰਾਂ ਦੇ ਭੇੜ । ਅਸਰਾਲਾਂ ਨੇ ਲਾਲ ਡਰਾਉਣੀਆਂ ਅੱਖਾਂ ਅੱਡ ਕੇ ਸ਼ੇਰਾਂ
ਨੂੰ ਪਲਚੇ ਪਾ ਕੇ ਨਪੀੜ ਘਤਿਆ ਹੈ ਤੇ ਸ਼ੇਰਾਂ ਦੀਆਂ ਚਾਂਗਰਾਂ ਸੁਣਾਈ
ਦੇਂਦੀਆਂ ਹਨ। ਆਪਣੇ ਸੂਬੇ ਦੀ ਕਲਮ (ਕਾਂਗੜਾ ਕਲਮ) ਦੀ ਸ਼ਾਨ
ਨੂੰ ਮੁੜ ਜਿਵਾਇਆ ਹੈ । ਭਾਵ ਪ੍ਰਧਾਨ ਮੁਸੱਵਰੀ ਨੂੰ ਵਾਹਵਾ ਟੁੰਬ
੪੩