ਪੰਨਾ:ਸਿੱਖ ਤੇ ਸਿੱਖੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠਾਇਆ ਹੈ । ਅਕਾਲੀ ਲਹਿਰ ਦੇ ਅਸਰ ਥੱਲੇ, ਏਹਨਾਂ ਨਿਸ਼ਾਨ
ਸਾਹਿਬਾਂ ਦੇ ਪੁਰਾਣੇ ਨਿਸ਼ਾਨ (ਖੰਡਾ ਕ੍ਰਿਪਾਨ ਕਟਾਰ) ਛਡ ਕੇ
ਖੰਡਾ ਕ੍ਰਿਪਾਨ ਤੇ ਚੱਕਰ ਨੂੰ ਦਿਖਾਇਆ ਹੈ । ਅੱਜ ਕੱਲ ਦੇ ਕਾਰੀਗਰਾਂ
ਵਾਂਗ ਕਾਲਾ ਸ਼ਾਹ ਰੰਗ ਨਹੀਂ ਦਿਤਾ, ਸਗੋਂ ਢੁਕਵਾਂ ਸੁਰਮਈ ਰੰਗ' ਦੇ
ਕੇ, ਅਸਲ ਦਾ ਮੁਕਾਬਲਾ ਕੀਤਾ ਹੈ। ਭਾਈ ਸਾਹਿਬ ਅਸਲੀਅਤ ਕੋਲ
ਰਹਿਣਾ ਚਾਹੁੰਦੇ ਹਨ, ਪਰ ਉਸਤਾਦਾਂ ਦੀ ਸਜਾਵਟ ਵੀ ਨਹੀਂ ਛੱਡੀ।
ਅਜ ਕੱਲ ਭਾਈ ਹਰਨਾਮ ਸਿੰਘ ਜੀ ਸੇਵਾ ਕਰਦੇ ਹਨ।
ਗੁਰਦੁਵਾਰਾ ਕਮੇਟੀ ਅਰਦਾਸਿਆਂ ਤੋਂ ਕੰਮ ਕਰਾਉਂਦੀ ਹੈ, ਜਿਥੋਂ ਸਵਾ
ਸੌ ਸਾਲ ਪਹਿਲਾਂ ਮੋਹਰਾ ਕਸ਼ੀ ਉਪਜੀ ਸੀ, ਓਥੇ ਹੀ ਓਹ ਕੁਝ ਵਰ੍ਹਿਆਂ
ਵਿਚ ਸਮਾਉਣ ਵਾਲੀ ਹੈ।
ਦਰਬਾਰ ਸਾਹਿਬ ਦੀ ਮੋਹਰਾ ਕਸ਼ੀ ਦੀ ਬਹੁਤੀ ਧੁੰਮ ਨਹੀਂ ਪਈ;
ਕਿਉਂਕਿ ਏਸ ਉਤੇ ਕਿਸੇ ਦੇਸੀ ਨੇ ਕਲਮ ਨਹੀਂ ਚੁੱਕੀ।

੪੪