ਪੰਨਾ:ਸਿੱਖ ਤੇ ਸਿੱਖੀ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦਿਖਾ ਦਿਆਂ । ਆਪਣੇ ਹੁਨਰ ਦੀ ਪੱਕੀ ਨੀਂਹ ਵਲ ਕੌਮ ਦਾ ਧਿਆਨ
ਦਿਵਾਵਾਂ । ਭਾਵੇਂ ਇਹ ਕੁੰਭ ਕਰਨ ਨੂੰ ਚੁਟਕੀ ਨਾਲ ਜਗਾਉਣ ਵਾਲਾ ਹੀ
ਯਤਨ ਹੈ, ਪਰ ਜਿੰਨਾ ਉਂਗਲੀਆਂ ਵਿਚ ਵਿਤ ਹੈ, ਓਨਾ ਹੀਲਾ ਕਿਉਂ
ਨਾ ਕਰਾਂ ?

ਗੁੰਬਦ


ਹਰਿਮੰਦਰ ਦੇ ਦਰਸ਼ਨ ਕਰਦਿਆਂ, ਪਹਿਲਾਂ ਨਜ਼ਰ ਗੁੰਬਦ ਉੱਤੇ
ਠਹਿਰਦੀ ਹੈ।ਗੁੰਬਦ ਆਮ ਕਰਕੇ ਤਿੰਨ ਤਰ੍ਹਾਂ ਦੇ ਹੋਂਦੇ ਹਨ, ਪਹਿਲਾ ਗਾਜਰ
ਗੰਬਦ (ਉਪਰੋਂ ਗਾਜਰ ਵਾਂਗ ਤਿੱਖਾ, ਥੱਲਿਓਂ ਓਹਦੇ ਵਾਂਗ ਚੌੜਾ) ।
ਦੂਜਾ ਤੇਜ ਗੁੰਬਦ, ਏਹ ਇਮਾਰਤ ਦੇ ਉਤੇ ਸੂਰ ਬੀਰਾਂ ਵਾਂਗ ਧਣ
ਅਕੜਾ ਕੇ ਖਲੋਤਾ ਜਾਪਦਾ ਹੈ, ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ
ਦਾ । ਤੀਸਰਾ ਨਾਂ ਹੈ ਫੱਸਾ ਜਾਂ ਬੈਠਵਾਂ, ਜਿਸ ਦੀ ਵਧੀਆ ਮਿਸਾਲ
ਹਰਿਮੰਦਰ ਸਾਹਿਬ ਦਾ ਗੁੰਬਦ ਹੈ । ਏਹ ਗੁੰਬਦ ਦੇਖਣ ਵਿਚ ਘੱਟ
ਆਉਂਦੇ ਹਨ । ਦਰਬਾਰ ਸਾਹਿਬ ਦਾ ਗੁੰਬਦ ਤੇਜ਼ ਨਹੀਂ, ਪਰ ਮਸਸਿਟੀ
ਢੰਗ ਦੇ ਤੇਜ਼ ਗੁੰਬਦ ਦਾ ਝਾਉਲਾ ਜਿਹਾ ਜ਼ਰੂਰ ਪੈਂਦਾ ਹੈ ਕਿ ਹਿੰਦੂ ਮੁਸਲਿਮ
ਇਕ ਜਾਣਨ ਵਾਲਿਆਂ ਨੇ, ਮੁਸਲਮਾਨੀ ਰੰਗਤ ਦੇ ਕੇ ਤੇ ਧੁਰ ਉਪਰ ਕੌਲ
ਫੁੱਲ ਮੂਧਾ ਮਾਰ, ਹਿੰਦਵਾਨੀ ਤਰਜ਼ ਲੈ ਕੇ ਦੋ ਹੁਨਰਾਂ ਦਾ ਸੰਗਮ
ਬਣਾਇਆ ਹੈ । ਕੰਵਲ ਫੁੱਲ ਵਿਚ *ਹਿੰਦੂ ਮਿਥੌਲੋਜੀ ਨੇ ਲਛਮੀ ਦੀ
ਉਤਪਤੀ ਮੰਨੀ ਹੈ। ਮੰਦਰਾਂ ਵਿਚ ਮਾਇਆ ਆਉਣੀ ਹੋਈ । ਜਾਪਦਾ ਹੈ
ਕੰਵਲ ਮੂਧਾ ਏਸੇ ਕਰਕੇ ਦਿਖਾਇਆ ਜਾਂਦਾ ਸੀ । ਆਮ ਗੁੰਬਦ ਤਾਂ ਚੂਨੇ
ਗੱਚ ਹੀ ਦਿਸਦੇ ਹਨ, ਪਰ ਏਸ ਉਤੇ ਤਾਂਬੇ ਦੇ ਚਿਤਰੇ ਹੋਏ ਪਤਰੇ
ਹਨ , ਪਰ ਓਹਨਾਂ ਉਤੇ ਸੋਨੇ ਦੇ ਵਰਕ ਚੜ੍ਹਾਏ
ਹੋਏ ਹਨ । ਗੁੰਬਦ ਦੀਆਂ ਫਾੜੀਆਂ ਜਾਂ ਮੋਰਾਂ ਤੇ ਹੇਠਾਂ ਪੱਤਰ ਜਿਹੇ*ਸੁਣਿਆ ਜਾਂਦਾ ਹੈ, ਇਕ ਕਿਸਮ ਦੇ ਲਾਲ ਕੰਵਲ ਦੀਆਂ
ਪੱਤੀਆਂ ਤੋਂ ਸੋਨਾ ਬਣਦਾ ਸੀ । ਏਸ ਕਰਕੇ ਕੰਵਲ ਵਿਚ ਲਛਮੀ (ਦੌਲਤ)
ਦਾ ਵਾਸਾ ਦਿਖਾਉਂਦੇ ਸਨ।
੪੬