ਪੰਨਾ:ਸਿੱਖ ਤੇ ਸਿੱਖੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਜਿਨ੍ਹਾਂ ਨੂੰ ਗਲਤਾਂ ਕਹੀਦਾ ਹੈ।) ਐਨ ਜਚੀਆਂ ਹੋਈਆਂ ਹਨ, ਬੇਮੇਲ
ਨਹੀਂ ਜਾਪਦੀਆਂ ।

ਗੱਚ ਦਾ ਹੁਨਰ


ਗੱਚ ਇੱਕ ਕਿਸਮ ਦਾ ਪੱਥਰ ਹੋਂਦਾ ਹੈ । ਇਹਨੂੰ ਮੁਨਾਸਬ ਅੱਗ
ਵਿਚ ਭੁੰਨਦੇ, ਪੀਹਦੇ ਤੇ ਕੱਪੜ ਛਾਣ ਕਰਦੇ ਸਨ । ਓਨਾ ਹੀ
ਪਾਣੀ ਪਾ ਪਾ ਘੋਲਦੇ, ਜਿੰਨਾ ਕਾਰੀਗਰ ਲਾ ਸਕਦਾ। ਮਿੰਟ ਦੋ
ਮਿੰਟ ਮਗਰੋ ਪੱਥਰ ਹੋ ਜਾਂਦਾ ਸੀ । ਥੋੜ੍ਹਾ ਵਰਤਣਾ ਹੋਂਦਾ ਤਾਂ
ਕਾਰੀਗਰ ਤਲੀਆਂ ਉਤੇ ਘੋਲ ਘੋਲ ਲਾਈ ਜਾਂਦੇ ਸਨ । ਗੱਚ ਨੂੰ
ਪਹਿਲਾਂ ਚੁਨੇ ਵਾਂਗ ਲਾ , ਫੇਰ ਲਹੇ ਦੀ ਕਲਮ ਨਾਲ
ਛਿੱਲ ਕੇ, ਫੁਲ ਪਤੀਆਂ ਬਣਾਈ ਜਾਂਦੇ ਸਨ । ਫੇਰ ਪੀਲਾ ਰੋਗਨ
ਕਰਕੇ ਸੋਨੇ ਦੇ ਵਰਕ ਲਾ ਦੇਂਦੇ ਸਨ । ਇਹ ਹੁਨਰ ਗੁੰਬਦ
ਦੇ ਅੰਦਰ ਜ਼ਿਆਦਾ ਹੈ । ਪਹਿਲੇ ਕਾਰੀਗਰ ਗੱਚ ਜਾਂ ਚੂਨੇ
ਉਤੇ ਪੱਧਰੇ ਅੱਖਰ ਲਿਖਦੇ ਸਨ, ਪਰ ਭਾਈ ਗਿਆਨ ਸਿੰਘ ਨਕਾਸ਼ ਨੇ
ਹਰਿਕੀ ਪੌੜੀ ਦੇ ਉਪਰਲਿਆਂ ਦਰਿਆਂ ਉਤੇ ਜਪੁਜੀ ਲਿਖੀ, ਜੋ ਉਭਰਵੇਂ
ਅੱਖਰਾਂ ਵਿਚ ਹੈ । ਹਿੰਦੂ ਤਾਂ ਵੇਦ ਮੰਤਰ ਤੇ ਰਤਾ ਭੁਲਾ ਚੁਕੇ ਸਨ, ਪਰ
ਮਸਲਿਮ ਕਾਰੀਗਰ ਮਸੀਤਾਂ, ਮਕਬਰਿਆਂ ਵਿਚ ਕੁਰਾਨ ਪਾਕ ਦੀਆਂ
ਆਇਤਾਂ ਲਿਖਦੇ ਸਨ। ਸਿਖਾਂ ਨੂੰ ਵੀ ਗੁਰਬਾਣੀ ਨਾਲ ਪਿਆਰ ਸੀ,
ਏਹਨਾਂ ਅਖਰੀ ਹੁਨਰ ਵਰਤਿਆ । ਗੁਰਬਾਣੀ ਦਾ ਹੁਨਰ ਉਤੇ ਭਾਰ ਨਾ
ਪਾਇਆ । ਫ਼ਜ਼ਲ ਸ਼ਾਹ ਨੇ ਤਾਂ ਅਨੁਪ੍ਰਾਸ ਦਿਖਾਉਂਦਿਆਂ ਕਵਿਤਾ ਮਾਰ
ਘੱਤੀ ਸੀ, ਪਰ ਇਥੇ ਕਾਰੀਗਰਾਂ ਨੇ ਗੱਚ ਦਾ ਹੁਨਰ ਨਹੀਂ ਮਾਰਿਆ ।

ਟੁਕੜੀ


ਗੱਚ ਦੇ ਵਿਚ ਵਿਓਂਤ ਨਾਲ ਸ਼ੀਸ਼ਿਆਂ ਦੀਆਂ ਟੁਕੜੀਆਂ ਜੜਨ
ਨੂੰ ਟੁਕੜੀ ਕਹੀਦਾ ਹੈ। ਏਹਦਾ ਮੁਗਲਾਂ ਵੇਲੇ ਬੜਾ ਜ਼ੋਰ ਸੀ। ਸਿਖ
ਸਰਦਾਰਾਂ ਵੀ ਏਹਨੂੰ ਕਾਫ਼ੀ ਸਹਾਰਾ ਦਿੱਤਾ। ਏਹ ਹੁਨਰ, ਹਰਿਕੀ ਪੌੜੀ
ਦੀ ਉਪਰਲੀ ਛੱਤ ਤੇ ਮੋਹਰਲੇ ਦਾਲਾਨ ਵਿਚ ਬਹੁਤ ਵਧੀਆ ਹੈ ।
੪੭