ਪੰਨਾ:ਸਿੱਖ ਤੇ ਸਿੱਖੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਗੁਰੂ ਤੇ ਚਿੱਤ੍ਰ-ਕਲਾ


ਜਿਸ ਤਰ੍ਹਾਂ ਭਗਵਾਨ ਬੁਧ ਦੇ ਮੱਤ ਦਾ ਰਾਜਿਆਂ ਮਹਾਰਾਜਿਆਂ
ਰਾਹੀਂ, ਪਰਚਾਰ ਹੋਇਆ, ਗੁਰੂ ਨਾਨਕ ਦੇਵ ਨੇ ਆਪਣਾ ਮਤ ਨ ਓਸ
ਤਰਾਂ ਚਲਾਇਆ; ਸਗੋਂ ਬਾਬਰ ਜਿਹੇ ਪਾਤਸ਼ਾਹ ਦੀ ਵਧੀਕੀ ਦੇਖ ਕੇ
ਬਹੁਤ ਨਾਰਾਜ਼ ਹੋਏ । ਆਪਣੇ ਸਾਈਂ ਕਰਤਾਰ ਨੂੰ ਕਹਿਣੋ ਨ ਰੁਕੇ:-
'ਏਤੀ ਮਾਰ ਪਈ ਕੁਰਲਾਣੇ, ਤੈ ਕੀ ਦਰਦ ਨ ਆਇਆ।'
ਜਿਹੜਾ ਇਨਸਾਨ ਰੱਬ ਨੂੰ ਪੁਛ ਸਕਦਾ ਹੈ, ਓਹ ਮਲਕ ਭਾਗੋ
ਨੂੰ ਕਿਹੜੇ ਬਾਗ ਦੀ ਮੂਲੀ ਸਮਝਦਾ ? ਜਨਤਾ ਦਾ ਹਾਮੀ ਰਾਜਿਆਂ ਦੇ
ਮੂੰਹ ਨ ਲੱਗਾ । ਏਸੇ ਕਰ ਕੇ ਗੁਰੂ ਨਾਨਕ ਜੀ ਦੀ ਜੀਵਨੀ, ਮਹਾਤਮਾ
ਬੁਧ ਵਾਂਗ ਨ ਚਿਤਰੀ ਗਈ। ਇਕ ਨਵੀ ਅਜੰਤਾ ਨ ਬਣ ਸਕੀ। ਏਸ
ਸਮੇਂ ਨਾ ਹੀ ਚਿੱਤ੍ਰ-ਕਲਾ ਦਾ ਪਰਚਾਰ ਸੀ ਤੇ ਨਾ ਹੀ ਸਸਤੀ ਸੀ ।
ਗਰੀਬ ਸਿੱਖਾਂ ਦਾ ਖ਼ਿਆਲ ਪਰ ਕੀ ਜਾਣਾ ਸੀ ? ਏਹ ਤਾਂ ਜਨਮਸਾਖੀ
ਸੁਣ ਕੇ ਪਤੀਜ ਗਏ । ਮੁਸੱਵਰੀ ਨੂੰ ਹੱਥ ਨਾ ਲਾਉਣ ਦਾ ਕਾਰਨ, ਹੋਰ
ਵੀ ਸੀ । ਸਿੱਖ ਗੁਰੁ ਬੁੱਤ ਪੂਜਾ ਦੇ ਵਿਰੁਧ ਸਨ। ਉਨ੍ਹਾਂ ਨੂੰ ਓਸ ਇਕ
ਦੀ ਪੂਜਾ ਦਾ ਖ਼ਿਆਲ ਰਹਿੰਦਾ, ਜਿਹੜਾ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ
ਹੈ ਤੇ ਓਸ ਤੋਂ ਬਲਿਹਾਰ ਕੁਰਬਾਨ ਜਾਂਦੇ ਸਨ । ਅਜਿਹੇ ਜੀਵਨ-ਦਾਤੇ
ਨੂੰ ਪੱਥਰਾਂ ਵਿਚ ਕੈਦ ਕਰਨਾ ਓਹਦੀ ਹੱਤਕ ਸਮਝਦੇ ਸਨ; ਪਰ ਮੁਸਲਿਮ
ਗੁਰੂਆਂ ਨੇ ਹਕੁਮਤ ਵਾਂਗ ਬੁੱਤਾਂ ਦੇ ਟੋਟੇ ਕਰ ਕੇ ਬੁਤ-ਘੜਨੀ ਵਿੱਦਿਆ
ਦੀ ਜੜ੍ਹ ਨਹੀਂ ਮਾਰੀ। ਕਿਉਂਕਿ ਜਨਤਾ ਅਨਪੜ ਸੀ, ਏਸ ਕਰ ਕੇ
ਪਹਿਲੇ ਪੰਜਾਂ ਗੁਰੂਆਂ ਨੇ ਮੁਸੱਵਰੀ ਏਸ ਖਿਆਲ ਤੋਂ ਨ ਚਕਿਆ ਪਈ
ਮੂਰਤੀ ਪੂਜਾ ਖਲਕਤ ਦੇ ਹੱਡੀਂ ਨ ਪੈ ਜਾਵੇ। ਗੁਰੂ ਘਰ ਦੇ ਵੇਦ ਵਿਆਸ
੫੬