ਪੰਨਾ:ਸਿੱਖ ਤੇ ਸਿੱਖੀ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਆਰ ਹੋ ਰਹੀਆਂ ਹਨ । ਸਾਹਿਬ ਬੀਰ ਆਸਣ ਲਾਈ ਬੈਠੇ ਹਨ ।
ਇਕ ਹੱਥ ਤੀਰ ਤੇ ਦੂਜੇ ਹੱਥ ਕਮਾਨ ਹੈ। ਚਿਹਰੇ ਤੇ ਰੂਹਾਨੀਅਤ
ਟਪਕਦੀ ਤੇ ਬੀਰ ਰਸ ਡੁਲ੍ਹ ਡੁਲ੍ਹ ਪੈ ਰਿਹਾ ਹੈ। ਮੁੱਖ ਮੁਤਾਬਿਕ, ਜਿਸਮ
ਦੀ ਡਰਾਇੰਗ ਠੀਕ ਹੈ। ਕਲਗੀ ਪਿਛਲੇ ਪਾਸੇ ਝਵੀਂ ਹੋਈ ਤੇ ਦਾੜ੍ਹਾ
ਗੋਲ ਹੈ, ਜੋ ਮੋਟੀਆਂ ਮੁਗਲਈ ਨਿਸ਼ਾਨੀਆਂ ਹਨ।
ਗੁਰ-ਮਰਤ ਦੀ ਇਤਿਹਾਸਕ ਘਟਨਾ, ਮਹਾਰਾਜਾ ਰਣਜੀਤ
ਸਿੰਘ ਦੇ ਸਮੇਂ ਦੇ ਨਕਾਸ਼ ਘਰਾਣੇ ਵਿਚ ਆ ਰਹੀ ਹੈ । ਓਹ ਮੈਂ
ਭਾਈ ਗਿਆਨ ਸਿੰਘ ਨਕਾਸ਼ ਅੰਮ੍ਰਿਤਸਰੀ ਤੋਂ ਸੁਣ ਕੇ ਲਿਖ ਰਿਹਾ
ਹਾਂ । ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਜਿਤਿਆ। ਰਾਜਾ ਸੰਸਾਰ
ਚੰਦ ਦੇ ਖਜ਼ਾਨੇ ਵਿਚ ਮੈਂ *ਸ੍ਰੀ ਦਸਮੇਸ਼ ਜੀ ਦੀ ਕਾਂਗੜਾ ਕਲਮ ਦੀ ਆਹਲਾ
ਤਸਵੀਰ ਸੀ । ਰਾਜੇ ਨੇ ਮਹਾਰਾਜੇ ਨੂੰ ਤਸਵੀਰ ਦੇਣੋਂ ਇਨਕਾਰ ਕੀਤਾ ।
ਅਖੀਰ ਸਮਝੌਤਾ ਏਹ ਹੋਇਆ ਪਈ ਤਸਵੀਰ ਦੀ ਨਕਲ ਕਰਕੇ ਮੂਰਤ
ਮੋੜੀ ਜਾਏ । ਜਿਸ ਮੁਸੱਵਰ ਨੇ ਬਣਾਈ ਸੀ, ਓਹ ਮਰ ਚੁੱਕਾ ਸੀ।
ਓਹਦੇ ਪੋਤਰੇ ਜਾਂ ਪੜੋਤਰੇ ਨੇ ਹਰਿਮੰਦਰ ਦੀਆਂ ਛੋਟੀਆਂ ਉਪਰਲੀਆਂ
ਪੌੜੀਆਂ ਵਿਚ ਬਣਾਈ ! ਸਿਆਣੇ ਮਹਾਰਾਜੇ ਨੇ ਖਿਆਲ ਰਖਿਆ ਕਿ
ਕਾਗਜ਼ ਤੇ ਵਾਹੁਣ ਨਾਲ ਤਸਵੀਰ ਓਰੇ ਪਰੇ ਨ ਹੋ ਜਾਵੇ । ਤਸਵੀਰ
ਵਿਚ ਕਾਂਗੜਾ ਕਲਮ ਦੀਆਂ ਸਭ ਨਿਸ਼ਾਨੀਆਂ ਹਾਲੀ ਤਕ ਝਲਕ
ਰਹੀਆਂ ਹਨ। ਇਸ ਤੋਂ ਸ਼ੇਰ ਪੰਜਾਬ ਦਾ ਹੁਨਰ ਪਿਆਰ ਵੀ ਜ਼ਾਹਿਰ
ਹੋ ਰਿਹਾ ਹੈ ।
ਵਲੇ ਵਲੇ ਸਿਖਾਂ ਜਨਮਸਾਖੀ ਉਤੇ ਜ਼ੋਰ ਦੇਈ ਰਖਿਆ ।
ਜਨਮਸਾਖੀ ਦੀਆਂ ਬਹੁਤ ਤਸਵੀਰਾਂ ਬਣੀਆਂ। ਜਨਮਸਾਖੀ ਨੂੰ ਹੁਨਰ
ਦੀ ਸੇਵਾ ਕੀਤੀ, ਏਸ ਲਿਹਾਜ਼ ਨਾਲ ਅਸੀਂ ਜਨਮਸਾਖੀ ਨੂੰ ਮਹਾਂਭਾਰਤ
ਤੇ ਉਮਰ ਖਿਆਮ ਦੀਆਂ ਰੁਬਾਈਆਂ ਦੇ ਮੁਕਾਬਲੇ ਉਤੇ ਰੱਖ ਸਕਦੇ ਹਾਂ,
ਪਰ ਏਸ ਨੂੰ ਦੀਵਾਨਿ-ਗਾਲਬ ਦੀ ਤਰ੍ਹਾਂ ਚੁਗਤਾਈ ਨਹੀਂ
ਮਿਲਿਆ ।*ਕਿਹਾ ਜਾਂਦਾ ਹੈ,ਇਹ ਤਸਵੀਰ ਵੀ ਹਜ਼ੂਰ ਨੇ ਆਪ ਖਿਚਵਾਈ ਸੀ।
੫੯