ਪੰਨਾ:ਸਿੱਖ ਤੇ ਸਿੱਖੀ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗੁਰਬਾਣੀ ਦਾ ਪਰਚਾਰ


ਹਰ ਕੌਮ ਆਪਣੇ ਧਾਰਮਿਕ ਗ੍ਰੰਥ ਦਾ ਪ੍ਰਚਾਰ ਕਰਨਾ ਚਾਹੁੰਦੀ
ਹੈ ਤੇ ਓਹਦੀ ਬਦੌਲਤ ਵਧਦੀ ਫੁਲਦੀ ਹੈ। ਇਸੇ ਕਰ ਕੇ ਜ਼ਿਆਦਾ ਜ਼ੋਰ
ਏਧਰ ਦਿਤਾ ਜਾਂਦਾ ਹੈ। ਪ੍ਰਚਾਰ ਲਈ ਟੀਕਿਆਂ ਤੇ ਤਫਸੀਰਾਂ ਦੀ ਲੋੜ
ਹੋਂਦੀ ਹੈ । ਹੋਣੀ ਵੀ ਹੋਈ, ਜਿੰਨਾ ਚਿਰ ਆਪ ਖਲਕਤ ਨੂੰ ਖੋਲ੍ਹ ਕੇ
ਸਮਝਾਇਆ ਹੀ ਨ ਜਾਏ, ਓਨਾ ਚਿਰ ਦਿਲ ਵਿਚ ਗਲ ਬੈਠਦੀ ਹੀ
ਨਹੀਂ । ਜੇ ਲੋਕੀ ਅੰਧ ਵਿਸ਼ਵਾਸੀ ਬਣੇ ਰਹਿਣ ਤਾਂ ਪੁੱਠੇ ਰਾਹ ਪੈਣ ਦਾ
ਖਤਰਾ ਹੀ ਖਤਰਾ ਹੋਂਦਾ ਹੈ ।
ਜਿਨ੍ਹਾਂ ਗੁਰੂਆਂ ਬਾਣੀ ਉਚਾਰੀ,ਓਹਨਾਂ ਕਈ ਸ਼ਬਦ ਖਾਸ ਮੌਕਿਆਂ
ਉੱਤੇ ਕਹੇ। ਅਜਿਹੀਆਂ ਕਈਆਂ ਗੱਲਾਂ ਦਾ ਭਾਵ, ਲੋਕੀ ਸਮਝ ਜਾਂਦੇ
ਹਨ । ਵਕਤ ਦਾ ਪਤਾ ਹੋਂਦਾ ਹੈ ਪਈ ਏਥੇ ਕੀ ਕਹਿਣਾ ਹੈ । ਏਸ
ਤਰ੍ਹਾਂ ਅਨਪੜ੍ਹ ਹੁੰਦਿਆਂ ਹੋਇਆਂ ਵੀ ਗੱਲ ਪੱਲੇ ਪੈ ਜਾਂਦੀ ਸੀ । ਦੂਜਾ ਜੋ
ਸ਼ਬਦਾਂ ਵਿਚੋਂ ਲੈਣਾ ਸੀ, ਓਹ ਸਤਿਗੁਰਾਂ ਦੇ ਦਰਸ਼ਨ ਕਰ ਕੇ ਤੇ ਉਪਦੇਸ਼
ਸੁਣ ਕੇ ਦਿਲਾਂ ਉਤੇ ਅਸਰ ਹੋ ਜਾਂਦਾ ਸੀ । ਇਸ ਲਈ ਅਰਥਾਂ ਵਲ ਘਟ
ਖਿਆਲ ਗਿਆ ਜਾਪਦਾ ਹੈ। ਬਾਣੀ ਦਾ ਮੁਦਾਅ ਸੀ ਲੋਕਾਂ ਨੂੰ ਸੁਧਾਰਨਾ
ਸੋ ਓਹ ਪੂਰਾ ਹੋ ਜਾਂਦਾ ਸੀ ।
ਜਿਹੜੀ ਬਾਣੀ, ਜੀਵਨ ਤੱਤ ਜਾਂ ਡੂੰਘਾਈਆਂ ਨੂੰ ਦਸਣ ਵਾਲੀ
ਹੋਂਦੀ ਹੈ, ਓਹ ਨਵੇਕਲੇ ਬਹਿਕੇ ਲਿਖੀ ਜਾਂ ਕਹੀ ਜਾਂਦੀ ਹੈ ਤੇ ਮੁਸ਼ਕਲ
ਹੋਂਦੀ ਹੈ । ਜਿਹੜੀ ਗੱਲ ਬਾਤ ਪੜ੍ਹਿਆਂ ਲਿਖਿਆਂ ਨਾਲ ਹੋਵੇ, ਓਹ ਵੀ
ਕਿਸੇ ਹੱਦ ਤਕ ਔਖੀ ਹੋਂਦੀ ਹੈ । ਜਿਵੇਂ ਜਪੁ ਨੀਸਾਣ ਤੇ ਸਿੱਧ ਗੋਸ਼ਟ
ਅਜਿਹੀ ਬਾਣੀ ਦੇ ਓਸੇ ਵੇਲੇ ਟੀਕੇ ਹੋ ਜਾਣ ਤਾਂ ਚੰਗਾ ਹੋਂਦਾ ਹੈ, ਕਿਉਂਕਿ
੬o