ਪੰਨਾ:ਸਿੱਖ ਤੇ ਸਿੱਖੀ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਵੇਲੇ ਕਈ ਲੋਕ ਕਰਤਾ ਦੇ ਖਿਆਲਾਂ ਤੋਂ ਜਾਣੁ ਹੋਂਦੇ ਤੇ ਸਾਫ
ਤਰ੍ਹਾਂ ਸਮਝਾ ਸਕਦੇ ਹਨ । ਸਾਡੇ ਵਿਚ ਅਜਿਹੇ ਸਿਆਣੇ ਤਾਂ ਓਹਨਾਂ
ਸਮਿਆਂ ਵਿਚ ਜ਼ਰੂਰ ਸਨ, ਪਰ ਓਹਨਾਂ ਏਧਰ ਕਲਮਾਂ ਨਾ ਚੱਕੀਆਂ।
ਦਸਵੇਂ ਪਾਤਸ਼ਾਹ ਨੂੰ ਬੁੜ ਭਾਸੀ । ਭਾਈ ਮਨੀ ਸਿੰਘ ਨੂੰ ਬਾਣੀ
ਦੇ ਗੁੱਝੇ ਭੇਦ ਸਮਝਾਏ ਤੇ ਬੁਝਾਏ । ਸੰਪਰਦਾਈ ਅਰਥਾਂ ਦਾ ਮੁੱਢ ਬੱਝਾ,
ਪਰ ਏਹਨਾਂ ਸੰਪਰਦਾਈ ਅਰਥਾਂ ਦਾ ਰਵਾਜ ਨ ਪਿਆ। ਇਕ ਤਾਂ ਸੰਗਤਾਂ
ਮੁਲਕ ਬਚਾਉਣ ਵਲ ਝੁਕ ਗਈਆਂ ਸਨ । ਦੂਜਾ ਗੁਰਬਾਣੀ ਉਤੇ ਪੱਕਾ
ਵਿਸ਼ਵਾਸ ਸੀ, ਅਰਬਾਂ ਦੀ ਖਾਸ ਲੋੜ ਮਹਿਸੂਸ ਨਾ ਹੋਈ ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਮਹਾਂ ਵਿਦਵਾਨ ਭਾਈ ਸੰਤ
ਸਿੰਘ ਗਿਆਨੀ ਨੇ, ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਕਥ ਕਰਨੀ ਆਰੰਭੀ । ਇਕ ਇਕ ਤਕ ਦੇ ਕਈ ਕਈ
ਅਰਥ ਕੀਤੇ । ਵੇਲਾ ਅਮਨ ਦਾ ਸੀ। ਅਮਨ ਵੇਲੇ ਦਿਮਾਗੀ ਗੱਲਾਂ
ਵਧਦੀਆਂ ਫੁਲਦੀਆਂ ਹਨ । ਸੋ ਏਹਨਾਂ ਅਰਥਾਂ ਕਰ ਕੇ ਗਿਆਨੀ ਜੀ
ਦੀ ਕੀਰਤੀ ਫੈਲੀ। ਓਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਗੁਰਬਾਣੀ
ਦੇ ਤਰਜਮੇ ਫਾਰਸੀ ਆਦਿ ਬੋਲੀਆਂ ਵਿਚ ਨ ਕਰਾਏ;ਜਿਨ੍ਹਾਂ ਦੇ ਘਾਟੇਕਰ ਕੇ
ਆਮ ਮੁਸਲਮਾਨਾਂ ਵਿਚ ਤੇ ਅਫਗਨਿਸਤਾਨ ਵਗੈਰਾ ਦੀਆਂ ਸਰਕਾਰਾਂ ਨਾਲ
ਸਾਡਾ ਪਰਚਾ ਨ ਪਿਆ । ਤਫਸੀਰਾਂ ਤੇ ਤਰਜਮਿਆਂ ਸਦਕਾ
ਸਾਡੀਆਂ ਕਈ ਸਿਆਸੀ ਤੇ ਸਮਾਜੀ ਗੰਢਾਂ ਖੁਲ੍ਹ ਜਾਣੀਆਂ ਸਨ,
ਜੋ ਨ ਖੁਲ੍ਹੀਆਂ ਅਸਾਂ ਓਹ ਸੁਨਹਿਰੀ ਸਮਾਂ ਹੱਥੋਂ ਗਵਾਇਆ ।
ਰਾਜ ਖੁੱਸ ਗਿਆ । ਨਿਰਮਲ ਤੇ ਅੱਡਣ ਸ਼ਾਹੀਏ ਸੰਤ, ਆਪਣੇ
ਢੰਗ ਦੇ ਅਰਥ ਕਰਦੇ ਰਹੇ ਤੇ ਕਰ ਰਹੇ ਹਨ। ਏਹ ਖਾਸ ਪ੍ਰਚਾਰ ਨਹੀਂ
ਕਹਾ ਸਕਦਾ । ਕਈ ਤਰ੍ਹਾਂ ਦੀਆਂ ਤ੍ਰੁਟੀਆਂ ਹਨ । ਸਿੰਘ ਸਭਾ ਲਹਿਰ ਵੇਲੇ
ਠੁਕ ਨਾਲ ਬਾਣੀ ਪੜ੍ਹਾਉਣ ਦਾ ਪ੍ਰਬੰਧ ਨਾ ਹੋਆ ।
ਅਕਾਲੀ ਲਹਿਰ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਟੀਕੇ ਹੋਏ ।
ਨਿਰਮਲੇ ਸੰਤਾਂ ਨੇ ਜਿਹਲਾਂ ਵਿਚ ਆਪਣੇ ਸਾਥੀ ਅਕਾਲੀ ਸਿੰਘਾਂ ਨੂੰ
ਪੁਰਾਣੇ ਢੰਗ ਦੇ ਅਰਥ ਸੁਣਾਏ । ਇੰਜ ਥੋੜ੍ਹਾ ਜਿਹਾ ਪ੍ਰਚਾਰ ਹੋਇਆ
੬੧