ਪੰਨਾ:ਸਿੱਖ ਤੇ ਸਿੱਖੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖਕੇ ਪੜ੍ਹਣੋਂ ਨ ਘਬਰਾਉਣ । ਈਕੁਣ ਦੀਆਂ ਪੋਥੀਆਂ ਵਾਚਣ ਨਾਲ
ਪੜ੍ਹੇ ਸਜਣ ਨੂੰ ਪਤਾ ਲੱਗ ਜਾਏਗਾ, ਪਈ ਉਹਦੇ ਆਪਣੇ ਘਰ ਵਿਚ ਵੀ
ਅਖੁੱਟ ਭੰਡਾਰ ਹੈ।
ਇਸੇ ਤਰ੍ਹਾਂ ਗੁਰਬਾਣੀ ਦੇ ਵਖਰਿਆਂ ਵਿਸ਼ਿਆਂ ਉਤੇ ਵਧੀਆ ਲੇਖ
ਰਸਾਲਿਆਂ ਵਿਚ ਛਪਣੇ ਚਾਹੀਦੇ ਹਨ । ਇਕ ਇਕ ਤੁਕ ਉਤੇ ਲੇਖ ਲਿਖਣ
ਨਾਲ ਵੀ ਚਰਚਾ ਹੋਂਦੀ ਰਹੇਗੀ । ਬਾਣੀ ਵਿਚੋਂ ਅਖਾਣ ਜਾਂ ਅਟੱਲ
ਸਚਾਈਆਂ ਇਕੱਠੀਆਂ ਕਰ ਕੇ ਛਾਪੀਆਂ ਜਾਣ । ਜਿਨ੍ਹਾਂ ਦੀ ਰੋਸ਼ਨੀ ਵਿਚ
ਪ੍ਰਚਾਰਕ ਤੇ ਲੇਖਕ ਆਪਣੀ ਕਹਿਣੀ ਤੇ ਲਿਖਤ ਨੂੰ ਸਵਾਰਨ। ਗੁਰਬਾਣੀ
ਦੇ ਪ੍ਰਚਾਰ ਲਈ ਚਿਤ੍ਰਕਾਰ ਬੜਾ ਕੁਝ ਕਰ ਸਕਦੇ ਹਨ। ਕਿਉਂਕਿ ਤੁਕਾਂ
ਦੇ ਭਾਵ ਤਸਵੀਰਾਂ ਰਾਹੀਂ ਦਿਖਾਉਣ ਨਾਲ ਅਨਪੜ੍ਹ ਤੇ ਪੜੇ ਹੋਏ ਰਾਹੇ
ਪੈ ਸਕਦੇ ਹਨ ।


੬੩