ਪੰਨਾ:ਸਿੱਖ ਤੇ ਸਿੱਖੀ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਬਾਣੀ ਤੇ ਚਿਤ੍ਰ ਕਲਾ


ਆਰੀਆਂ ਨੇ ਵੇਦਾਂ ਵਿਚ ਮੂਰਤੀਸ਼ਬਦਲਿਆਂਦਾ,ਜਿਸ ਤੋਂ ਜ਼ਾਹਿਰ
ਹੈ ਕਿ ਬਤ ਘੜਨੀ ਵਿੱਦਿਆ ਤੇ ਮਸਵੱਰੀ ਨਾਲ ਪਿਆਰ ਸੀ,ਪਰ
ਓਹਨਾਂ ਨੇ ਵੇਦ ਮੰਤਰਾਂ ਨੂੰ ਮੁਸੱਵਰੀ ਵਿਚ ਨ ਲਿਆਂਦਾ। ਵੇਦਾਂ ਦੇ ਟੀਕੇ ਕੀਤੇ,
ਖੋਲ੍ਹ ਕੇ ਅਰਥ ਲਿਖੇ, ਡੂੰਘੇ ਭਾਵ ਦੱਸੇ, ਪਰ ਚਿਤ੍ਰਕਾਰੀ ਰਾਹੀਂ , ਭਾਵ
ਜ਼ਾਹਿਰ ਨ ਕੀਤੇ । ਹੁਨਰ ਉਤੇ ਮੋਹਰ ਨ ਲਗੀ ਤੇ ਏਸ ਤੋਂ ਫ਼ਾਇਦਾ
ਨ ਲਿਆ ਗਿਆ।
ਸਦੀਆਂ ਬੀਤ ਗਈਆਂ,ਬੁਧ ਦਾ ਜ਼ਮਾਨਾ ਆ ਗਿਆ। ਚਿਤ੍ਰਕਾਰੀ
ਨੇ ਅਜੰਤਾ ਨੂੰ ਚਾਰ ਚੰਨ ਲਾਏ। ਏਸ ਵੇਲੇ ਵੀ ਬੱਧ ਜੀ ਦੀ ਜੀਵਨੀ ਹੀ
ਚਿਤ੍ਰੀ ਗਈ, ਓਹਨਾਂ ਦੇ ਧਾਰਮਿਕ ਭਾਵਾਂ ਨੂੰ ਨ ਮੁਸੱਵਰਿਆ ਗਿਆ ਤੇ
ਗ੍ਰੰਥਾਂ ਨੂੰ ਵੀ ਚਿਤ੍ਰਕਾਰੀ ਰਾਹੀਂ ਸੁਖਾਲਾ ਨ ਬਣਾਇਆ
ਗਿਆ । ਜੀਵਨੀ ਤੇ ਧਰਮ ਗ੍ਰੰਥਾਂ ਦੇ ਭਾਵ ਦੱਸਣ ਵਿਚ, ਚੋਖਾ ਫਰਕ ਹੈ ।
ਏਹੋ ਹੀ ਗੱਲ ਜੈਨੀਆਂ ਵਿਚ ਆਈ। ਓਹਨਾਂ ਵੀ ਸ੍ਰੀ ਮਹਾਂ ਵੀਰ ਸਵਾਮੀ
ਦੀ ਜੀਵਨੀ ਚਿਤਰੀ, ਪਰ ਜਨਤਾ ਸਾਹਵੇਂ ਆਪਣੇ ਧਾਰਮਿਕ ਭਾਵ ਨ
ਚਿਤਰੇ । ਹੁਨਰ ਨੂੰ ਡੂੰਘਿਆਂ ਭਾਵਾਂ ਨਾਲ ਨ ਸਮੋਇਆ । ਦਿਮਾਗ਼ ਨੂੰ
ਉੱਡਣ ਵਾਸਤੇ ਖੁਲ੍ਹਾ ਅਕਾਸ਼ ਨ ਮਿਲਿਆ ਤੇ ਮਨੁਖ ਬਿਰਤੀ ਇਕ ਘੇਰੇ
ਵਿਚ ਘਿਰ ਗਈ । ਵਿਦਵਾਨਾਂ ਤੇ ਰਸੀਆਂ ਨੂੰ, ਇਕ ਅੰਦਰੋਂ ਅੰਦਰ
ਝਰਨ ਵਾਲਾ ਰਸ ਨ ਮਿਲਿਆ । ਦਿਲਾਂ ਦੀਆਂ ਗੱਲਾਂ ਦਿਮਾਗਾਂ ਨੇ ਨ
ਸਣੀਆਂ । ਗੱਲ ਕੀ, ਮੁਸੱਵਰੀ ਤੇ ਕਵਿਤਾ ਦਾ ਮੇਲ ਘਟ ਹੀ ਹੋਇਆ ।
ਸਿਆਣਾ ਤਬਕਾ, ਜਿਸ ਤੋਂ ਕੌਮ ਨੇ ਸੁਝ ਤੇ ਸੋਚ ਲੈਣੀ ਸੀ, ਓਸ ਦੇ
ਦਿਮਾਗ ਨੂੰ ਹੁਨਰਗੜੁੱਚੀ ਮੁਸੱਵਰੀ ਦੀ ਖੁਰਾਕ ਘਟ ਹੀ ਮਿਲੀ ਏਸ ਤਰ੍ਹਾਂ
੬੪